ਮੋਟਰਸਾਈਕਲ ਦੇ ਸਲਿੱਪ ਹੋਣ ਕਾਰਨ ਵਿਅਕਤੀ ਜ਼ਖਮੀ

Friday, Dec 07, 2018 - 03:00 AM (IST)

ਮੋਟਰਸਾਈਕਲ ਦੇ ਸਲਿੱਪ ਹੋਣ ਕਾਰਨ ਵਿਅਕਤੀ ਜ਼ਖਮੀ

ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਕਰਤਾਰਪੁਰ ਮਾਰਗ ’ਤੇ ਮੋਟਰਸਾਈਕਲ ਸਲਿੱਪ ਹੋਣ ਕਾਰਨ ਇਕ ਵਿਅਕਤੀ ਦੇ ਡਿੱਗ ਕੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ।  
  ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਸਤਨਾਮ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਫੂਲੇਵਾਲ, ਜ਼ਿਲਾ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਦੇ ਸਿਲਸਿਲੇ ’ਚ ਘਰ ਤੋਂ ਪਿੰਡ ਪੱਤਡ਼ ਖੁਰਦ ਵੱਲ ਜਾ ਰਿਹਾ ਸੀ। ਜਦੋਂ ਉਹ ਕਰਤਾਰਪੁਰ ਰੋਡ ’ਤੇ ਪੁੱਜਾ ਤਾਂ ਅਚਾਨਕ ਉਸਦਾ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਨਾਲ ਉਹ ਡਿੱਗ ਕੇ ਜ਼ਖਮੀ ਹੋ ਗਿਆ।


Related News