ਮਗਨਰੇਗਾ ਦੇ ਦੋ ਠੇਕੇਦਾਰਾਂ ਸਣੇ ਅਧਿਕਾਰੀਆਂ ਨੇ ਸਰਕਾਰੀ ਫੰਡਾਂ ਦੀ ਕੀਤੀ ਦੁਰਵਰਤੋਂ, ਲਿਆ ਗਿਆ ਸਖ਼ਤ ਨੋਟਿਸ

Friday, Sep 06, 2024 - 03:07 PM (IST)

ਮਗਨਰੇਗਾ ਦੇ ਦੋ ਠੇਕੇਦਾਰਾਂ ਸਣੇ ਅਧਿਕਾਰੀਆਂ ਨੇ ਸਰਕਾਰੀ ਫੰਡਾਂ ਦੀ ਕੀਤੀ ਦੁਰਵਰਤੋਂ, ਲਿਆ ਗਿਆ ਸਖ਼ਤ ਨੋਟਿਸ

ਕਪੂਰਥਲਾ (ਵੈੱਬ ਡੈਸਕ)- ਕਪੂਰਥਲਾ ਜ਼ਿਲ੍ਹੇ ਦੇ ਬਲਾਕ ਫਗਵਾੜਾ ਵਿੱਚ ਮਗਨਰੇਗਾ ਅਧਿਕਾਰੀਆਂ ਵੱਲੋਂ ਦੋ ਠੇਕੇਦਾਰਾਂ ਨੂੰ ਸਾਲ 2021 ਵਿੱਚ ਸਰਕਾਰ ਦਾ 25.75 ਲੱਖ ਰੁਪਏ ਮਟੀਰੀਅਲ ਸਪਲਾਈ ਕਰਨ ਲਈ ਦਿੱਤੇ ਗਏ ਸਨ ਪਰ ਦੇਵਾਂ ਠੇਕਦਾਰਾਂ ਵੱਲੋਂ ਅੱਜ ਤੱਕ ਮਟੀਰੀਅਲ ਸਪਲਾਈ ਨਹੀਂ ਕੀਤਾ ਗਿਆ। ਲੋਕਪਾਲ ਜਸਵਿੰਦਰ ਸਿੰਘ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਕਪੂਰਥਲਾ ਵੱਲੋਂ Suo Motu Notice ਲੈ ਕੇ ਜਾਂਚ ਕੀਤੀ ਗਈ।  ਜਾਂਚ ਦੌਰਾਨ ਪਤਾ ਲੱਗਾ ਕਿ ਬਲਾਕ ਫਗਵਾੜਾ ਦੇ ਮਗਨਰੇਗਾ ਸਟਾਫ਼ ਵੱਲੋਂ ਮਗਨਰੇਗਾ ਦੇ ਕੰਮ ਕਰਵਾਉਣ ਲਈ ਇਕੋ ਪਰਿਵਾਰ ਦੇ ਠੇਕੇਦਾਰਾਂ  ਕਮਲਜੀਤ ਸਿੰਘ ਮੈਸਰਜ਼ ਕਮਲ ਕੰਸਟ੍ਰਕਸ਼ਨ ਕੰਪਨੀ ਵੀ. ਪੀ. ਓ. ਸਾਹਨੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਅਤੇ ਪ੍ਰਦੀਪ ਕੌਰ ਮੈਸਰਜ਼ ਦਸ਼ਮੇਸ਼ ਉਦਯੋਗ ਸੰਮਤੀ ਬੀ. ਕੇ. ਵੀ. ਪੀ. ਓ. ਸਾਹਨੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੂੰ ਸਾਲ 2021 ਵਿੱਚ 25% ਰਕਮ ਐਡਵਾਂਸ ਦਿੱਤੀ ਗਈ ਸੀ। ਦੋਵੇਂ ਠੇਕੇਦਾਰ ਫਰਮਾਂ ਵੱਲੋਂ ਫਗਵਾੜਾ ਬਲਾਕ ਨਾਲ ਸਬੰਧਤ 40 ਪੰਚਾਇਤਾਂ ਵਿੱਚ ਕੰਮ ਕਰਵਾਉਣ ਲਈ ਤਿੰਨ ਸਾਲ ਪਹਿਲਾਂ ਐਡਵਾਂਸ ਰਕਮ ਲੈਣ ਤੋਂ ਬਾਅਦ ਅੱਜ ਤੱਕ ਮਟੀਰੀਅਲ ਨਹੀਂ ਦਿੱਤਾ ਗਿਆ। 

ਇਹ ਵੀ ਪੜ੍ਹੋ- ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨਾਲ ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

ਮਗਨਰੇਗਾ ਦਾ ਕੰਮ ਸਮੇਂ 'ਤੇ ਪੂਰਾ ਨਾ ਹੋਣ ਕਰਕੇ ਫਗਵਾੜਾ ਦੇ ਵਿਕਾਸ ਕਾਰਜਾਂ 'ਤੇ ਮਾੜਾ ਅਸਰ ਪਿਆ। ਜਾਂਚ ਦੇ ਚੱਲਦਿਆਂ ਵਿਆਜ਼ ਸਮੇਤ ਰਿਕਵਰੀ ਲਈ ਕੁੱਲ ਰਕਮ 41.69,339/- ਰੁਪਏ ਦੀ ਰਿਕਵਰੀ ਨੋਟਿਸ ਤਿੰਨ ਸਾਲ ਬਾਅਦ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਫਗਵਾੜਾ ਵੱਲੋਂ ਦੇਵੇ ਠੇਕੇਦਾਰ ਫਰਮਾਂ ਨੂੰ ਭੇਜਿਆ ਗਿਆ। ਤਿੰਨ ਸਾਲ ਤੱਕ ਠੇਕੇਦਾਰ ਫਰਮਾਂ ਨੂੰ ਦਿੱਤੀ ਰਕਮ ਵਾਪਸ ਲੈਣ ਜਾਂ ਮਟੀਰੀਅਲ ਲੈਣ ਲਈ ਮਗਨਰੇਗਾ ਅਧਿਕਾਰੀ ਬਲਾਕ ਫਗਵਾੜਾ ਵੱਲੋਂ ਕੋਈ ਦਿਲਚਸਪੀ ਨਹੀਂ ਵਿਖਾਈ ਗਈ।  ਲੋਕਪਾਲ ਵੱਲੋਂ ਪੂਰੀ ਤਰ੍ਹਾਂ ਜਾਂਚ ਉਪਰੰਤ ਕਮਲਜੀਤ ਸਿੰਘ ਮੈਸਰਜ਼ ਕਮਲ ਕੰਸਟ੍ਰਕਸ਼ਨ ਕੰਪਨੀ ਵੀ. ਪੀ. ਓ. ਸਾਹਨੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਅਤੇ ਪ੍ਰਦੀਪ ਕੌਰ ਮੈਸਰਜ਼ ਦਸ਼ਮੇਸ਼ ਉਦਯੋਗ ਸੰਮਤੀ ਬੀ. ਕੇ. ਵੀ. ਪੀ. ਓ. ਸਾਹਨੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੂੰ ਅਤੇ ਮਗਨਰੇਗਾ ਦੇ ਅਧਿਕਾਰੀ ਚਰਨਜੀਤ ਏ. ਪੀ. ਓ. ਸੁਰਿੰਦਰ ਪਾਲ ਏ. ਪੀ. ਓ. ਅਤੇ ਤਲਵਿੰਦਰ ਸਿੰਘ ਗ੍ਰਾਮ ਰੁਜ਼ਗਾਰ ਸੇਵਕ ਨੂੰ ਇਸ ਸਰਕਾਰੀ ਫੰਡਾਂ ਦਾ ਦੁਰਉਪਯੋਗ ਕਰਨ ਲਈ ਦੋਸ਼ੀ ਪਾਇਆ ਗਿਆ। 

ਇਹ ਵੀ ਪੜ੍ਹੋ- ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ

ਉਕਤ ਦੋਵਾਂ ਠੇਕੇਦਾਰਾਂ ਵਿਰੁਧ ਪੰਜਾਬ ਪੰਚਾਇਤੀ ਰਾਜ ਐਕਟ 1994 ਧਾਰਾ 216 ਤਹਿਤ ਅਤੇ ਬਣਦੀ ਕਾਨੂੰਨੀ ਧਾਰਾ ਅਧੀਨ ਮੁਕੱਦਮਾ ਦਰਜ ਕਰਵਾਉਣ ਦੀ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਨੂੰ ਸਿਫ਼ਾਰਿਸ਼ ਕੀਤੀ ਗਈ। ਮਗਨਰੇਗਾ ਦੇ ਅਧਿਕਾਰੀ ਚਰਨਜੀਤ ਏ. ਪੀ. ਓ., ਸੁਰਿੰਦਰ ਪਾਲ ਏ. ਪੀ. ਓ. ਅਤੇ ਤਲਵਿੰਦਰ ਸਿੰਘ ਗ੍ਰਾਮ ਰੁਜ਼ਗਾਰ ਸੇਵਕ ਦੀ ਹਰ ਮਹੀਨੇ ਦੀ ਤਨਖ਼ਾਹ ਵਿੱਚ ਕਟੌਤੀ ਕਰਕੇ ਜਦੋਂ ਤੱਕ ਦੋਵਾਂ ਠੇਕੇਦਾਰਾਂ ਕੋਲੋਂ ਮੁਕੰਮਲ ਰਿਕਵਰੀ ਨਹੀਂ ਵਸੂਲੀ ਜਾਂਦੀ ਉਦੋਂ ਤੱਕ ਇਸ ਕੇਸ ਨਾਲ ਅਟੈਚ ਕਰਨ ਅਤੇ ਬਣਦੀ ਕਾਨੂੰਨੀ ਧਾਰਾ ਅਧੀਨ ਕਾਰਵਾਈ ਕਰਨ ਦੀ ਉੱਚ ਅਧਿਕਾਰੀਆਂ ਨੂੰ ਸਿਫ਼ਾਰਿਸ਼ ਕੀਤੀ ਗਈ। ਉਕਤ ਦੋਵਾਂ ਠੇਕੇਦਾਰਾਂ ਨੂੰ ਮਗਨਰੇਗਾ ਸਕੀਮ ਵਿੱਚੋਂ ਤੁਰੰਤ ਬਲੈਕ ਲਿਸਟ ਕੀਤਾ ਗਿਆ, ਤਾਂ ਜੋ ਉਕਤ ਠੇਕੇਦਾਰ ਮਗਨਰੇਗਾ ਵਿੱਚ ਦੋਬਾਰਾ ਕੰਮ ਨਾ ਕਰ ਸਕਣ।

ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News