ਜਬਰ-ਜ਼ਨਾਹ ਦੇ ਮੁਲਜ਼ਮ ਫ੍ਰੈਂਕੋ ਦੇ ਕਾਰਟੂਨ ਸਬੰਧੀ ਕੇਰਲ ''ਚ ਹੰਗਾਮਾ
Monday, Jun 17, 2019 - 11:19 AM (IST)

ਜਲੰਧਰ (ਕਮਲੇਸ਼)— ਕੇਰਲ 'ਚ ਇਨ੍ਹੀਂ ਦਿਨੀਂ ਜਬਰ-ਜ਼ਨਾਹ ਦੇ ਮੁਲਜ਼ਮ ਫ੍ਰੈਂਕੋ ਮੁਲੱਕਲ ਨਾਲ ਸਬੰਧਤ ਇਕ ਕਾਰਟੂਨ ਸਬੰਧੀ ਕਾਫੀ ਹੰਗਾਮਾ ਚੱਲ ਰਿਹਾ ਹੈ। ਇਹ ਕਾਰਟੂਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਚਰਚ ਇਸ ਕਾਰਟੂਨ ਤੋਂ ਕਾਫੀ ਨਾਰਾਜ਼ ਹੈ। ਕਾਰਟੂਨ 'ਚ ਕੋਟਾਯਾਮ ਦੇ ਵਿਧਾਇਕ ਪੀ. ਸੀ. ਜਾਰਜ ਵੀ ਹਨ। ਇਸ ਕਾਰਟੂਨ 'ਚ ਦਰਸਾਇਆ ਗਿਆ ਹੈ ਕਿ ਵਿਧਾਇਕ ਪੁਲਸ ਦੀ ਸਹਾਇਤਾ ਨਾਲ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੇਰਲ ਦੀ ਨੰਨ ਨੇ ਫਰੈਂਕੋ ਮੁਲੱਕਲ 'ਤੇ 13 ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਸਨ।