ਪ੍ਰਵਾਸੀ ਪੰਜਾਬੀਆਂ ਨੇ 100 ਸੋਲਰ ਲਾਈਟਾਂ ਲਗਵਾ ਰੁਸ਼ਨਾਇਆ ਪਿੰਡ ਸੀਕਰੀ
Wednesday, Sep 06, 2023 - 04:06 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਆਪਣੀ ਮਿੱਟੀ ਦੇ ਮੋਹ ਨਾਲ ਜੁੜੇ ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੇ ਆਪੋ-ਆਪਣੇ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ, ਵਿਕਾਸ ਅਤੇ ਸਮਾਜਿਕ ਵਿਕਾਸ ਦੇ ਕੰਮਾਂ ਵਿਚ ਹਮੇਸ਼ਾ ਅਹਿਮ ਰੋਲ ਰਹਿੰਦਾ ਹੈ। ਅਜਿਹੀ ਮਿਸਾਲ ਪਿੰਡ ਸੀਕਰੀ ਵਿਚ ਵੀ ਵੇਖਣ ਨੂੰ ਮਿਲੀ ਹੈ, ਜਿੱਥੇ ਵੱਖ-ਵੱਖ ਦੇਸ਼ਾਂ ਵਿਚ ਕਿਰਤ ਕਮਾਈ ਕਰਨ ਗਏ ਪਰਵਾਸੀ ਪੰਜਾਬੀਆਂ ਨੇ ਪਹਿਲ ਕਦਮੀ ਕਰਦੇ ਹੋਏ 100 ਸੋਲਰ ਲਾਈਟਾਂ ਲਗਵਾ ਪਿੰਡ ਨੂੰ ਰੁਸ਼ਨਾਇਆ ਹੈ।
ਪਿੰਡ ਵਿਚ ਲਾਈਟਾਂ ਲਗਵਾਉਣ ਦੇ ਮਿਸ਼ਨ ਦੀ ਦੇਖਰੇਖ ਕਰ ਰਹੇ 'ਸਾਡਾ ਏਕਾ ਜ਼ਿੰਦਾਬਾਦ ਮੋਰਚਾ' ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਖੋਂ ਨੇ ਦੱਸਿਆ ਕਿ ਅਮਨਦੀਪ ਸਿੰਘ ਆਸਟ੍ਰੇਲੀਆ, ਇਕਬਾਲ ਸਿੰਘ ਥਿਆੜਾ, ਜਸਵੀਰ ਕੌਰ ਇੰਗਲੈਂਡ ਆਦਿ ਪਰਵਾਸੀ ਪੰਜਾਬੀਆਂ ਵੱਲੋਂ ਭੇਜੀ ਵਿੱਤੀ ਮਦਦ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਕੋਰੋਨਾ ਦੇ ਪਿਰੋਲਾ ਵੇਰੀਐਂਟ ਕਾਰਨ ਕਈ ਦੇਸ਼ਾਂ ’ਚ ਦਹਿਸ਼ਤ, ਭਾਰਤ ’ਚ ਚੌਕਸੀ ਵਰਤਣ ਦੇ ਹੁਕਮ ਜਾਰੀ
ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰਾਂ, ਨੰਬਰਦਾਰਾ, ਪਤਵੰਤਿਆਂ ਦੀ ਹਾਜ਼ਰੀ ਵਿਚ ਮਹੰਤ ਬਲਰਾਮ ਵਸ਼ਿਸ਼ਟ ਅਤੇ ਸ਼ੇਖੋਂ ਨੇ ਪਿੰਡ ਨੂੰ ਰੋਸ਼ਨ ਕਰਨ ਵਾਲੇ ਇਸ ਵੱਡੇ ਉਪਰਾਲੇ ਲਈ ਸਮੂਹ ਪਰਵਾਸੀ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਦਾਨੀ ਆਪਣੀ ਮਿੱਟੀ ਨਾਲ ਜੁੜੇ ਹਨ, ਜੋ ਵਿਦੇਸ਼ ਵਿਚ ਸਖ਼ਤ ਮਿਹਨਤ ਕਰਕੇ ਆਪਣੀ ਨੇਕ ਕਮਾਈ ਵਿੱਚੋਂ ਇਹ ਉਪਰਾਲੇ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ