ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਦੇ ਆਖਰੀ ਹਫ਼ਤੇ ਰੱਦ ਰਹਿਣਗੀਆਂ 29 ਟਰੇਨਾਂ

Saturday, Jun 05, 2021 - 04:55 PM (IST)

ਜਲੰਧਰ (ਗੁਲਸ਼ਨ)–ਅੰਬਾਲਾ ਰੇਲ ਸੈਕਸ਼ਨ ’ਤੇ ਪੈਂਦੇ ਸਰਹਿੰਦ ਰੇਲਵੇ ਸਟੇਸ਼ਨ ’ਤੇ ਨਾਨ-ਇੰਟਰਲਾਕਿੰਗ ਟਾਈਲਾਂ ਦਾ ਕੰਮ ਕਰਨ ਕਾਰਨ 23 ਤੋਂ 30 ਜੂਨ ਤੱਕ ਟਰੈਫਿਕ ਬਲਾਕ ਕੀਤਾ ਗਿਆ ਹੈ। ਇਸ ਦੌਰਾਨ ਜੰਮੂ ਅਤੇ ਅੰਮ੍ਰਿਤਸਰ ਵੱਲੋਂ ਆਉਣ ਵਾਲੀਆਂ 29 ਟਰੇਨਾਂ ਰੱਦ ਰਹਿਣਗੀਆਂ, ਜਦੋਂ ਕਿ ਕੁਝ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਅੰਮ੍ਰਿਤਸਰ-ਜਯਨਗਰ ਸਪੈਸ਼ਲ ਐਕਸਪ੍ਰੈੱਸ (04652) 23, 25 ਅਤੇ 27 ਤੋਂ ਲੈ ਕੇ 30 ਜੂਨ ਤੱਕ ਰੱਦ ਰਹੇਗੀ। ਜਯਨਗਰ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈੱਸ (04651) 25 ਅਤੇ 27 ਤੋਂ ਲੈ ਕੇ 29 ਜੂਨ ਤੱਕ ਰੱਦ ਰਹੇਗੀ। ਸਹਾਰਨਪੁਰ-ਊਨਾ ਹਿਮਾਚਲ-ਸਹਾਰਨਪੁਰ ਸਪੈਸ਼ਲ ਐਕਸਪ੍ਰੈੱਸ (04501 ਅਤੇ 04502) ਨੂੰ 25 ਅਤੇ 26 ਤੋਂ ਲੈ ਕੇ 30 ਜੂਨ ਤੱਕ ਅੰਬਾਲਾ ਰੇਲਵੇ ਸਟੇਸ਼ਨ ’ਤੇ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਅੰਮ੍ਰਿਤਸਰ-ਜਯਨਗਰ ਸ਼ਹੀਦ ਐਕਸਪ੍ਰੈੱਸ (04674) 25 ਜੂਨ ਨੂੰ ਅੰਮ੍ਰਿਤਸਰ ਤੋਂ 2 ਘੰਟੇ ਦੇਰੀ ਨਾਲ ਚਲਾਈ ਜਾਵੇਗੀ।

ਇਹ ਵੀ ਪੜ੍ਹੋ : ਫਗਵਾੜਾ ਵਿਖੇ ਇਨਸਾਨੀਅਤ ਸ਼ਰਮਸਾਰ, ਬਾਜ਼ਾਰ 'ਚ ਰੋਂਦੇ ਬੱਚੇ ਨੂੰ ਇਕੱਲੇ ਛੱਡ ਫਰਾਰ ਹੋਈ ਮਹਿਲਾ

ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੂਟ ਦੀਆਂ ਰੱਦ ਰਹਿਣ ਵਾਲੀਆਂ ਟਰੇਨਾਂ
ਨਾਨ-ਇੰਟਰਲਾਕਿੰਗ ਦਾ ਕੰਮ ਚੱਲਣ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੂਟ ਦੀਆਂ 12 ਜੋੜੀ ਟਰੇਨਾਂ ਨੂੰ ਵੀ ਰੱਦ ਕੀਤਾ ਿਗਆ ਹੈ। ਜੰਮੂਤਵੀ-ਵਾਰਾਨਸੀ (02238) 27 ਤੋਂ 30 ਜੂਨ ਤੱਕ ਰੱਦ ਰਹੇਗੀ। ਵਾਰਾਨਸੀ-ਜੰਮੂਤਵੀ (02237) ਟਰੇਨ 26 ਤੋਂ 29 ਜੂਨ ਤੱਕ ਰੱਦ ਰਹੇਗੀ। ਊਧਮਪੁਰ-ਪ੍ਰਯਾਗਰਾਜ (04132) ਟਰੇਨ 27 ਅਤੇ 30 ਜੂਨ ਤੱਕ, ਪ੍ਰਯਾਗਰਾਜ-ਊਧਮਪੁਰ (04131) ਟਰੇਨ ਨੂੰ 26 ਤੋਂ 29 ਜੂਨ ਤੱਕ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਡਾ. ਅੰਬੇਡਕਰ ਨਗਰ (02920) ਟਰੇਨ ਨੂੰ 27 ਅਤੇ 30 ਜੂਨ ਤੱਕ, ਡਾ. ਅੰਬੇਡਕਰ ਨਗਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (02921) ਟਰੇਨ 25 ਅਤੇ 28 ਜੂਨ ਨੂੰ ਰੱਦ ਰਹੇਗੀ।

ਇਹ ਵੀ ਪੜ੍ਹੋ : ਗੂਗਲ ਤੋਂ ਬੈਂਕ ਦੇ ਕਸਟਮਰ ਕੇਅਰ ਦਾ ਨੰਬਰ ਲੈਣ ਵਾਲੇ ਹੋ ਜਾਣ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦੀ ਹੈ ਅਜਿਹੀ ਠੱਗੀ

ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਬਾਂਦਰਾ ਟਰਮੀਨਸ ਸਪੈਸ਼ਲ (04671) ਟਰੇਨ 26, 29 ਅਤੇ 30 ਜੂਨ ਨੂੰ ਰੱਦ ਰਹੇਗੀ। ਬਾਂਦਰਾ ਟਰਮੀਨਸ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04672) ਟਰੇਨ 25, 27 ਅਤੇ 28 ਜੂਨ ਨੂੰ ਰੱਦ ਰੱਖੀ ਗਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਗਾਂਧੀ ਧਾਮ ਸਪੈਸ਼ਲ (04676) ਟਰੇਨ 24 ਜੂਨ ਨੂੰ ਰੱਦ ਰਹੇਗੀ। ਸ਼੍ਰੀ ਮਾਤਾ ਵੈਸ਼ਨੋ ਦੇਵੀ-ਹਾਪਾ ਐਕਸਪ੍ਰੈੱਸ (04678) ਟਰੇਨ 28 ਜੂਨ ਨੂੰ ਰੱਦ ਰਹੇਗੀ। ਹਾਪਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04677) ਟਰੇਨ 29 ਜੂਨ ਨੂੰ ਰੱਦ ਰਹੇਗੀ। ਜਾਮਨਗਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04679) ਟਰੇਨ 30 ਜੂਨ ਨੂੰ ਰੱਦ ਰਹੇਗੀ। ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਜਾਮ ਨਗਰ (04680) 27 ਨੂੰ, ਜੰਮੂਤਵੀ-ਪਟਨਾ (02356) ਟਰੇਨ 27 ਅਤੇ 30 ਨੂੰ ਅਤੇ ਪਟਨਾ-ਜੰਮੂਤਵੀ (02355) ਟਰੇਨ 26 ਅਤੇ 29 ਜੂਨ ਨੂੰ ਰੱਦ ਰਹੇਗੀ। ਜੈਸਲਮੇਰ-ਜੰਮੂਤਵੀ ਸਪੈਸ਼ਲ (02421-02422) 26 ਤੋਂ 30 ਜੂਨ ਤੱਕ, ਜੰਮੂਤਵੀ-ਬਾੜਮੇਰ ਐਕਸਪ੍ਰੈੱਸ (04662) 23, 25 ਅਤੇ 27 ਜੂਨ ਤੱਕ ਰੱਦ ਰਹੇਗੀ। ਬਾੜਮੇਰ ਐਕਸਪ੍ਰੈੱਸ-ਜੰਮੂਤਵੀ (04661) ਟਰੇਨ 25, 27 ਅਤੇ 29 ਜੂਨ ਨੂੰ ਰੱਦ ਰਹੇਗੀ। ਇਸ ਤੋਂ ਇਲਾਵਾ ਕਈ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਅਤੇ ਕਈ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਡੈਨਮਾਰਕ ਤੋਂ ਆਉਂਦਿਆਂ ਜਹਾਜ਼ ’ਚ ਕਾਲਾ ਸੰਘਿਆਂ ਦੇ ਨੌਜਵਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News