ਗੜ੍ਹਸ਼ੰਕਰ ਵਿਖੇ ਨਿਮਿਸ਼ਾ ਮਹਿਤਾ ਨੇ ਅੱਡਾ ਝੁੰਗੀਆਂ ਤੋਂ ‘ਹਰ ਘਰ ਤਿਰੰਗਾ’ ਦੀ ਕੀਤੀ ਸ਼ੁਰੂਆਤ

08/08/2022 5:42:41 PM

ਗੜ੍ਹਸ਼ੰਕਰ— ਭਾਰਤ ਦੀ ਆਉਣ ਵਾਲੀ 75ਵੀਂ ਆਜ਼ਾਦੀ ਦੀ ਵਰੇ੍ਹਗਢ ਦੇ ਸਬੰਧ ’ਚ ਭਾਜਪਾ ਵੱਲੋਂ ਵਿੱਢੀ ਗਈ ਘਰ-ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਹਲਕਾ ਗੜ੍ਹਸ਼ੰਕਰ ’ਚ ਭਾਜਪਾ ਦੇ ਵਰਕਰਾਂ ਵੱਲੋਂ ਨਿਮਿਸ਼ਾ ਮਹਿਤਾ ਦੀ ਅਗਵਾਈ ’ਚ ਅੱਡਾ ਝੁੰਗੀਆਂ ਬੀਤ ਤੋਂ ਕੀਤੀ ਗਈ। 

ਇਸ ਮੌਕੇ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਝੁੰਗੀਆਂ ਦੇ ਦੁਕਾਨਦਾਰਾਂ ਨੇ ਤਿਰੰਗੇ ਝੰਡੇ ਲੈ ਕੇ ਆਪਣੀਆਂ ਦੁਕਾਨਾਂ ਅਤੇ ਘਰਾਂ ’ਤੇ ਲਗਾਏ। ਇਸ ਮੌਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਾਰਤ ਦੇਸ਼ ਨੂੰ ਬਹੁਤ ਸੰਘਰਸ਼ ਕਰਨ ਤੋਂ ਬਾਅਦ ਆਜ਼ਾਦੀ ਮਿਲੀ ਹੈ। ਇਸ ਤਿੰਰਗੇ ਝੰਡੇ ਦੀ ਖਾਤਿਰ ਆਜ਼ਾਦੀ ਘੁਲਾਟੀਆ ਨੇ ਲੱਖਾਂ ਜ਼ੁਲਮ ਸਹੇ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ। ਸਾਨੂੰ ਸਭ ਨੂੰ ਇਸ ਝੰਡੇ ਨੂੰ ਸਤਿਕਾਰ ਦਿੰਦੇ ਹੋਏ ਆਪਣੇ ਦੇਸ਼ ਦੀ ਸ਼ਾਨ ਇਸ ਪ੍ਰਤੀਕ ਨੂੰ ਆਪਣੀਆਂ ਛੱਤਾਂ ’ਤੇ ਜ਼ਰੂਰ ਲਗਾਉਣਾ ਚਾਹੀਦਾ ਹੈ। ਨਿਮਿਸ਼ਾ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਲੋਕ ਤਿਰੰਗਾ ਲਗਾਉਣ ਦੀ ਮੁਹਿੰਮ ਨੂੰ ਪੁੱਠੀਆਂ-ਸਿੱਧੀਆਂ ਟਿੱਪਣੀਆਂ ਕਰਕੇ ਲੋਕਾਂ ਨੂੰ ਤਿਰੰਗਾ ਲਗਾਉਣ ਤੋਂ ਭਟਕਾ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤਿਰੰਗਾ ਝੰਡਾ ਭਾਰਤ ਦੇਸ਼ ਦਾ ਹੈ ਅਤੇ ਹਰ ਭਾਰਤਵਾਸੀ ਦਾ ਇਸ ’ਤੇ ਹੱਕ ਹੈ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ ਦੀ ‘ਦਬੰਗਈ’, VIP ਲੇਨ ਨਹੀਂ ਖੁੱਲ੍ਹੀ ਤਾਂ ਤੁੜਵਾ ਦਿੱਤਾ ਬੈਰੀਅਰ

ਨਿਮਿਸ਼ਾ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਾਸੀ ਜੋ ਝੰਡਾ ਲਗਾਉਣ ਦੇ ਇਛੁੱਕ ਹਨ, ਉਨ੍ਹਾਂ ਦੇ ਗੜ੍ਹਸ਼ੰਕਰ ਸ਼ਹਿਰ ਬੰਗਾ ਰੋਡ ਲਾਗੇ ਨਿਵਾਸ ਤੋਂ ਤਿਰੰਗਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮੁੁੱਚੇ ਗੜ੍ਹਸ਼ੰਕਰ ਹਲਕੇ ਦੇ ਹਰ ਪਿੰਡ ਅਤੇ ਹਰ ਸ਼ਹਿਰ ’ਚ 15 ਅਗਸਤ ਤੋਂ ਪਹਿਲਾਂ ਤਿਰੰਗੇ ਲਗਵਾਏ ਜਾਣਗੇ। 

ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News