ਗ਼ਰੀਬ ਲੋਕਾਂ ਦੇ ਕੱਟੇ ਮੀਟਰ ਆਪ ਲਗਵਾ ਰਹੀ ਹੈ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ

11/10/2021 1:10:10 PM

ਗੜ੍ਹਸ਼ੰਕਰ (ਜ. ਬ.)-ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਵੱਲੋਂ ਗਰੀਬ ਲੋਕਾਂ ਦੇ ਬਿਜਲੀ ਨਾ ਦੇਣ ’ਤੇ ਪਿਛਲੇ ਸਮੇਂ ਵਿਚ ਕੱਟੇ ਮੀਟਰ ਦੁਬਾਰਾ ਲਵਾਉਣ ਦਾ ਕੰਮ ਕਰਵਾ ਕੇ ਦਿੱਤਾ ਜਾ ਰਿਹਾ ਹੈ। ਦਰਅਸਲ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਗ਼ਰੀਬਾਂ ਨੂੰ ਰਾਹਤ ਦੇਣ ਲਈ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਕਿਸੇ ਦਾ ਬਿਜਲੀ ਮੀਟਰ ਕਾਂਗਰਸ ਰਾਜ ਵਿਚ ਨਹੀਂ ਕੱਟਿਆ ਜਾਵੇਗਾ। ਮੁੱਖ ਮੰਤਰੀ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਕਰਦਿਆਂ ਨਿਮਿਸ਼ਾ ਮਹਿਤਾ ਵੱਲੋਂ ਹਲਕਾ ਗੜ੍ਹਸ਼ੰਕਰ ਦੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਮੀਟਰ ਕੱਟੇ ਹੋਏ ਹਨ।

ਇਹ ਵੀ ਪੜ੍ਹੋ: ਕਬਰਾਂ ’ਚ ਦੀਵੇ ਨੇ, ਸ਼ਹੀਦਾਂ ਘਰੀਂ ਹਨੇਰੇ ਨੇ, ਸ਼ਹਾਦਤਾਂ ਦਾ ਸਿਆਸੀਕਰਨ ਕਰਨ ਵਾਲੇ ਮੁੜ ਨੀਂ ਲੈਂਦੇ ਪਰਿਵਾਰਾਂ ਦੀ ਸਾਰ

ਪਿੰਡ ਬੱਡੋਆਨ ਵਿਚ ਰੌਕੀ ਸ਼ਰਮਾ ਨਾਂ ਦੇ ਵਿਅਕਤੀ ਨੇ ਨਿਮਿਸ਼ਾ ਮਹਿਤਾ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ 6 ਮਹੀਨੇ ਪਹਿਲਾਂ ਕੱਟਿਆ ਮੀਟਰ ਲਗਵਾ ਕੇ ਆਪ ਰੌਕੀ ਸ਼ਰਮਾ ਦੇ ਘਰ ਲਾਈਟ ਚਾਲੂ ਕਰਵਾ ਕੇ ਦਿੱਤੀ। ਇਸ ਤਰ੍ਹਾਂ ਪਾਲਦੀ ਦੇ ਲਖਬੀਰ ਚੰਦ ਪੁੱਤਰ ਕਿਹਰ ਚੰਦ ਦੇ ਘਰ 3 ਸਾਲ ਤੋਂ ਬਿਜਲੀ ਬਿੱਲ ਨਾ ਦੇਣ ਕਰ ਕੇ ਮੀਟਰ ਕੱਟਿਆ ਹੋਇਆ ਸੀ, ਜੋ ਨਿਮਿਸ਼ਾ ਮਹਿਤਾ ਨੇ ਆਪ ਮੁਲਾਜ਼ਮ ਨਾਲ ਲਿਜਾ ਕੇ ਪਹਿਲੇ ਮੀਟਰ ਜੁੜਵਾਇਆ ਆਤੇ ਫਿਰ ਉਸ ਦੇ ਘਰ ਦੀ ਬੱਤੀ ਚਾਲੂ ਕਾਰਵਾਈ।

ਜ਼ਿਕਰਯੋਗ ਹੈ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਅੱਜ ਕੱਲ ਪਿੰਡਾਂ ਵਿਚ ਸਮੂਹਿਕ ਬੈਠਕਾਂ ਕਰ ਕੇ ਬਾਕਾਇਦਾ ਕੱਟੇ ਮੀਟਰ ਲਗਵਾ ਕੇ ਬਿਜਲੀ ਚਾਲੂ ਕਰਵਾਉਣ ਦਾ ਆਪ ਐਲਾਨ ਕਰਦੀ ਹੈ। ਫਿਰ ਲੋਕਾਂ ਵੱਲੋਂ ਦੱਸੇ ਜਾਣ ’ਤੇ ਆਪ ਮੁਲਾਜ਼ਮ ਲਿਜਾ ਕੇ ਕੰਮ ਪੂਰਾ ਕਰਵਾਕੇ ਗਰੀਬ ਘਰ ਦੀ ਬੱਤੀ ਚਾਲੂ ਕਰਵਾਉਂਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News