... ਜਦੋਂ ਪੰਜਾਬੀ ਗੀਤਾਂ ''ਤੇ ਨੱਚੀ ਸਾਡੀ ਪੰਜਾਬ ਪੁਲਸ

Wednesday, Jan 01, 2020 - 06:28 PM (IST)

... ਜਦੋਂ ਪੰਜਾਬੀ ਗੀਤਾਂ ''ਤੇ ਨੱਚੀ ਸਾਡੀ ਪੰਜਾਬ ਪੁਲਸ

ਜਲੰਧਰ (ਸੋਨੂੰ)— ਪੁਲਸ ਦੇ ਜਵਾਨਾਂ ਅਤੇ ਅਫਸਰਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀ ਗੀਤਾਂ 'ਤੇ ਭੰਗੜਾ ਪਾਉਂਦੇ ਅਤੇ ਲਾਫਿੰਗ ਸੈਸ਼ਨ ਦਾ ਆਨੰਦ ਮਾਨਦੇ ਹੋਏ ਕੀਤੀ।  ਇਹ ਆਯੋਜਨ ਪੰਜਾਬ ਪੁਲਸ ਵੱਲੋਂ ਪੀ. ਏ. ਪੀ. ਕੈਂਪਸ 'ਚ ਕੀਤਾ ਗਿਆ, ਜਿੱਥੇ ਹਾਸੇ ਦੇ ਇਸ ਸੈਸ਼ਨ 'ਚ ਵੱਖ-ਵੱਖ ਤਰੀਕਿਆਂ ਨਾਲ ਹੱਸਣ ਤੋਂ ਬਾਅਦ ਗੀਤਾਂ 'ਤੇ ਭੰਗੜੇ ਪਾਏ ਗਏ।

PunjabKesari

ਇਕਬਾਲ ਸਿੰਘ ਸਹੋਤਾ ਸਪੈਸ਼ਲ ਡੀ. ਜੀ. ਪੀ. ਪੰਜਾਬ ਆਰਮਡ ਪੁਲਸ ਨੇ ਕਿਹਾ ਕਿ ਇਸ ਆਯੋਜਨ ਦਾ ਮਕਸਦ ਇਹ ਸੀ ਕਿ 24 ਘੰਟੇ ਡਿਊਟੀ ਦੇਣ ਵਾਲੇ ਇਨ੍ਹਾਂ ਜਵਾਨਾਂ ਦੀ ਨੌਕਰੀ ਤਣਾਅ ਨਾਲ ਭਰੀ ਹੈ ਅਤੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਇਹ ਸਾਰਾ ਤਣਾਅ ਭੁੱਲ ਕੇ ਸਾਲ ਦੀ ਸ਼ੁਰੂਆਤ ਨੱਚੇਦੇ-ਹੱਸਦੇ ਹੋਏ ਕਰਨ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਲੋਕਾਂ ਨਾਲ ਵੀ ਹਮੇਸ਼ਾ ਹੱਸਦੇ ਹੋਏ ਡੀਲਿੰਗ ਕਰਨ।

PunjabKesari

ਇਸ ਮੌਕੇ ਕਮਾਂਡੈਂਟ ਪਵਨ ਉੱਪਲ ਨੇ ਕਿਹਾ ਕਿ ਅੱਜ ਅਸੀਂ ਇਹ ਸੈਸ਼ਨ ਇਸ ਲਈ ਲਗਾਇਆ ਹੈ। ਅਸੀਂ ਪੁਲਸ ਵਾਲੇ ਆਪਣੇ ਕੰਮ ਦੇ ਮੁਤਾਬਕ ਹਮੇਸ਼ਾ ਕਿਸੇ ਨਾ ਕਿਸੇ ਕੰਮ ਲਈ ਜਨਤਾ ਨੂੰ ਮਨ੍ਹਾ ਕਰਦੇ ਹਾਂ ਤਾਂ ਜਨਤਾ ਨਾਰਾਜ਼ ਰਹਿੰਦੀ ਹੈ।

PunjabKesari

ਇਸ ਲਾਫਿੰਗ ਸੈਸ਼ਨ 'ਚ ਹਿੱਸਾ ਲੈਣ ਵਾਲੇ ਪੁਲਸ ਕਰਮਚਾਰੀ ਵੀ ਬਹੁਤ ਹੀ ਖੁਸ਼ ਦਿਸੇ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਲਾਫਿੰਗ ਸੈਸ਼ਨ ਨਾਲ ਉਨ੍ਹਾਂ ਦਾ ਤਣਾਅ ਮੁਕਤ ਹੁੰਦਾ ਹੈ ਅਤੇ ਖੁਸ਼ੀ-ਖੁਸ਼ੀ ਉਹ ਆਪਣੀ ਡਿਊਟੀ ਨਿਭਾਅ ਸਕਦੇ ਹਨ। ਅਸੀਂ ਪ੍ਰਣ ਲਿਆ ਹੈ ਕਿ ਜਿਵੇਂ ਅਸੀਂ ਪਿਛਲੇ ਸਾਲ ਪੂਰੀ ਤਣਦੇਹੀ ਅਤੇ ਈਮਾਨਦਾਰੀ ਦੇ ਨਾਲ ਦੇਸ਼ ਦੀ ਸੇਵਾ ਕੀਤੀ ਹੈ ਅਤੇ ਉਸੇ ਤਰ੍ਹਾਂ ਹੀ ਇਸ ਸਾਲ ਵੀ ਅਸੀਂ ਦੇਸ਼ ਦੀ ਸੇਵਾ ਕਰਾਂਗੇ।

PunjabKesari


author

shivani attri

Content Editor

Related News