ਨਿਊ ਬਚਿੰਤ ਨਗਰ ’ਚ ਸੁਖਮਨੀ ਸਾਹਿਬ ਦੇ ਪਾਵਨ ਅੰਗ ਗਲੀ ’ਚ ਬਿਖਰੇ ਮਿਲੇ, ਹਿਰਾਸਤ ’ਚ ਲਏ ਕੁਝ ਲੋਕ

Tuesday, Mar 29, 2022 - 03:57 PM (IST)

ਜਲੰਧਰ (ਜ. ਬ.)-ਨਿਊ ਬਚਿੰਤ ਨਗਰ ’ਚ ਦੇਰ ਰਾਤ ਸੁਖਮਨੀ ਸਾਹਿਬ ਦੇ ਪਾਵਨ ਅੰਗ ਸੜਕ ’ਤੇ ਮਿਲਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸਿੱਖ ਸੰਗਤ ਮੌਕੇ ’ਤੇ ਪਹੁੰਚੀ, ਜਦਕਿ ਥਾਣਾ ਨੰਬਰ 8 ਦੇ ਇੰਚਾਰਜ ਮੁਕੇਸ਼ ਕੁਮਾਰ ਤੇ ਐੱਸ. ਪੀ. ਨਾਰਥ ਵੀ ਜਾਂਚ ਲਈ ਮੌਕੇ ’ਤੇ ਪਹੁੰਚੇ। ਜਾਂਚ ’ਚ ਪਤਾ ਲੱਗਾ ਕਿ ਇਕ ਛੋਟੀ ਬੱਚੀ ਸਵੇਰ ਸਮੇਂ ਪਾਵਨ ਅੰਗ ਬਿਖੇਰਦੀ ਹੋਈ ਸੀ. ਸੀ. ਟੀ. ਵੀ. ’ਚ ਦੇਖੀ ਗਈ। ਦੋਸ਼ ਹੈ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਗਾਜ਼ੀਗੁੱਲਾ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ

PunjabKesari

ਜਾਣਕਾਰੀ ਅਨੁਸਾਰ ਸੋਮਵਾਰ ਦੀ ਰਾਤ ਇਕ ਪਰਿਵਾਰ ਆਪਣੇ ਬੱਚੇ ਦੇ ਨਾਲ ਨਿਊ ਬਚਿੰਤ ਨਗਰ ’ਚ ਸੈਰ ਕਰ ਰਿਹਾ ਸੀ। ਅਜਿਹੀ ਹਾਲਤ ’ਚ ਉਨ੍ਹਾਂ ਨੇ ਦੇਖਿਆ ਕਿ ਜ਼ਮੀਨ ’ਤੇ ਸੁਖਮਨੀ ਸਾਹਿਬ ਦੇ ਪਾਵਨ ਅੰਗ ਬਿਖਰੇ ਹੋਏ ਹਨ। ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਸਿੱਖ ਸਮਾਜ ਦੇ ਨੁਮਾਇੰਦਿਆਂ ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੂੰ ਲੋਕਾਂ ਨੇ ਦੱਸਿਆ ਕਿ ਗਲੀ ’ਚ ਹੀ ਨਹੀਂ, ਬਾਕੀ ਇਕ ਪੌਦੇ ’ਤੇ ਵੀ ਹਿੰਦੀ ’ਚ ਲਿਖੇ ਪਾਵਨ ਅੰਗਾਂ ਦੇ ਸਰੂਪ ਮਿਲੇ ਹਨ। ਦੋਸ਼ ਹਨ ਕਿ ਕਿਸੇ ਨੇ ਜਾਣਬੁੱਝ ਕੇ ਬੱਚੀ ਤੋਂ ਅਜਿਹੀ ਹਰਕਤ ਕਰਵਾਈ ਹੈ, ਜਿਸ ਘਰ ਵਿਚ ਬੱਚੀ ਰਹਿੰਦੀ ਹੈ, ਉਹ ਪ੍ਰਵਾਸੀਆਂ ਦੇ ਘਰ ਹਨ, ਜੋ ਕਿਰਾਏ ’ਤੇ ਰਹਿੰਦੇ ਹਨ। ਪੁਲਸ ਨੇ ਘਰ ਵਿਚ ਵੀ ਤਲਾਸ਼ੀ ਲਈ ਪਰ ਕੁਝ ਵੀ ਨਹੀਂ ਮਿਲਿਆ। ਘਰ ’ਚ ਲੱਗਭਗ 6 ਪਰਿਵਾਰ ਕਿਰਾਏ ’ਤੇ ਰਹਿੰਦੇ ਹਨ।

ਇਹ ਵੀ ਪੜ੍ਹੋ : ਮੰਡੀਆਂ ’ਚ ਰੁਲਣ ਦਾ ਬੀਤਿਆ ਜ਼ਮਾਨਾ, ਪੁੱਤਾਂ ਵਾਂਗ ਪਾਲ਼ੀ ਫਸਲ ਦਾ ਚੁੱਕਾਂਗੇ ਇਕ-ਇਕ ਦਾਣਾ : ਭਗਵੰਤ ਮਾਨ

ਦੇਰ ਰਾਤ ਲੱਗਭਗ 12 ਵਜੇ ਪੁਲਸ ਨੇ 7 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। ਉਥੇ ਹੀ ਸਿੱਖ ਸੰਗਤ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਵੇ। ਦੇਰ ਰਾਤ ਤੱਕ ਮੌਕੇ ’ਤੇ ਪੁਲਸ ਫੋਰਸ ਤੇ ਸਿੱਖ ਸੰਗਤ ਮੌਜੂਦ ਸਨ।
 


Manoj

Content Editor

Related News