ਭਾਣਜੇ ਨੇ ਮਾਮੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਮਹਿਲਾ 'ਤੇ ਨਾਜਾਇਜ਼ ਸੰਬੰਧਾਂ ਦਾ ਦੋਸ਼

Thursday, Nov 28, 2024 - 07:36 PM (IST)

ਭਾਣਜੇ ਨੇ ਮਾਮੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਮਹਿਲਾ 'ਤੇ ਨਾਜਾਇਜ਼ ਸੰਬੰਧਾਂ ਦਾ ਦੋਸ਼

ਜਲੰਧਰ (ਕੁਦੰਨ, ਪੰਕਜ)- ਜਲੰਧਰ ਵਿਖੇ ਪਿੰਡ ਸੋਫ਼ੀ 'ਚ ਮਾਮੇ-ਭਤੀਜੇ ਦੀ ਲੜਾਈ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋਸ਼ ਲਗਾਏ ਜਾ ਰਹੇ ਹਨ ਕਿ ਭਾਣਜੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮਾਮੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ਵਿਚ ਮਾਮੇ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ 'ਚ ਪੀੜਤ ਦੇ ਭਰਾ ਨੇ ਆਪਣੀ ਭਰਜਾਈ 'ਤੇ ਉਸ ਦੇ ਭਾਣਜੇ ਨਾਲ ਨਾਜਾਇਜ਼ ਸੰਬੰਧਾਂ 'ਚ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ।  ਪੀੜਤ ਜੋਗਿੰਦਰ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਅਦਾਲਤ 'ਚ ਤਾਰੀਖ਼ 'ਤੇ ਗਿਆ ਹੋਇਆ ਸੀ। ਇਸ ਦੌਰਾਨ ਉਸ ਦੇ ਭਰਾ ਨੇ ਵਰਸ਼ਾ ਨੂੰ ਫੋਨ 'ਤੇ ਗੱਲ ਕਰਦੇ ਫੜ ਲਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਥੱਪੜ ਮਾਰ ਦਿੱਤਾ।

ਜੋਗਿੰਦਰ ਨੇ ਦੱਸਿਆ ਕਿ ਜਦੋਂ ਭਰਾ ਨੇ ਉਕਤ ਨੰਬਰ 'ਤੇ ਕਾਲ ਕੀਤੀ ਤਾਂ ਉਹ ਉਸ ਦਾ ਭਾਣਜਾ ਪ੍ਰੇਮ ਨਿਕਲਿਆ। ਪੀੜਤ ਨੇ ਦੱਸਿਆ ਕਿ ਪ੍ਰੇਮ ਪਲਾਈਗੇਟ ਫਗਵਾੜਾ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਉਸ ਦੇ ਭਰਾ ਨੇ ਆਪਣੇ ਭਾਣਜੇ ਨਾਲ ਵੀ ਬਦਸਲੂਕੀ ਕੀਤੀ ਅਤੇ ਗਾਲਾਂ ਕੱਢੀਆਂ। ਜੋਗਿੰਦਰ ਨੇ ਦੱਸਿਆ ਕਿ ਜਿਸ ਤੋਂ ਬਾਅਦ ਭਾਣਜੇ ਨੇ ਉਸ ਦੇ ਭਰਾ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਨੇ ਦੱਸਿਆ ਕਿ ਇਸੇ ਪਿੰਡ ਸੋਫ਼ੀ 'ਚ ਭਾਣਜੇ ਨੇ ਕੁਝ ਹਮਲਾਵਰਾਂ ਨੂੰ ਨਾਲ ਲੈ ਕੇ ਉਸ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ

PunjabKesari

ਪੀੜਤ ਨੇ ਦੱਸਿਆ ਕਿ ਘਟਨਾ ਦੀ ਵੀਡੀਓ ਵੀ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ। ਪੀੜਤ ਨੇ ਦੱਸਿਆ ਕਿ ਭਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਹਮਲਾਵਰ 2 ਪਿੰਡ ਦੇ ਅਤੇ 6 ਬਾਹਰਲੇ ਵਿਅਕਤੀ ਸਨ। ਮਾਮਲੇ ਦੀ ਸ਼ਿਕਾਇਤ ਪਰਾਗਪੁਰ ਥਾਣੇ ਨੂੰ ਦੇ ਦਿੱਤੀ ਗਈ ਹੈ।
ਪੀੜਤ ਨੇ ਦੱਸਿਆ ਕਿ ਉਸ 'ਤੇ ਪਹਿਲਾਂ ਵੀ ਹਮਲਾ ਹੋਇਆ ਸੀ। ਜੋਗਿੰਦਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਵਿਅਕਤੀਆਂ ਵੱਲੋਂ ਉਸ 'ਤੇ ਹਮਲਾ ਕੀਤਾ ਗਿਆ ਸੀ। ਜੋਗਿੰਦਰ ਨੇ ਦੱਸਿਆ ਕਿ ਪ੍ਰੇਮ 'ਤੇ ਥਾਣਿਆਂ ਵਿੱਚ 20 ਤੋਂ ਵੱਧ ਪਰਚੇ ਦਰਜ ਹਨ। ਜਿਸ ਵਿੱਚ ਜੂਆ ਖੇਡਣਾ, ਅਗਵਾ ਕਰਨਾ, ਹਥਿਆਰਾਂ ਅਤੇ ਲੜਾਈਆਂ ਸ਼ਾਮਲ ਹਨ। ਜੋਗਿੰਦਰ ਨੇ ਦੱਸਿਆ ਕਿ ਉਸ ਖ਼ਿਲਾਫ਼ ਅੰਮ੍ਰਿਤਸਰ 'ਚ ਪੁਲਸ ਨੂੰ ਬੰਬ ਨਾਲ ਉਡਾਉਣ ਦਾ ਮਾਮਲਾ ਵੀ ਦਰਜ ਹੈ।

ਉਥੇ ਹੀ ਇਸ ਮਾਮਲੇ ਨੂੰ ਲੈ ਕੇ ਵਰਸ਼ਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਵਰਸ਼ਾ ਨੇ ਦੱਸਿਆ ਕਿ ਮੇਰੇ ਪਤੀ ਸਿਕੰਦਰ ਦਾ ਭਾਣਜੇ ਦਾ ਫੋਨ ਆਇਆ ਸੀ ਅਤੇ ਉਹ ਬਾਰਬੀਕਿਊ ਮੰਗ ਰਿਹਾ ਸੀ। ਵਰਸ਼ਾ ਨੇ ਦੱਸਿਆ ਕਿ ਉਸ ਦੀ ਸੱਸ ਨੇ ਵੀ ਕਿਹਾ ਸੀ ਕਿ ਉਹ ਬਾਰਬੀਕਿਊਮੰਗ ਰਿਹਾ ਹੈ ਅਤੇ ਉਹ ਉਸ ਨੂੰ ਦੇ ਦੇਵੇ। ਜਿਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਬਾਰਬੀਕਿਊ ਦੇਣ ਲਈ ਕਿਹਾ। ਔਰਤ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਵੀ ਘਰ ਪਹੁੰਚੀ ਸੀ। ਔਰਤ ਨੇ ਦੱਸਿਆ ਕਿ ਉਹ 14 ਸਾਲਾਂ ਤੋਂ ਪਿੰਡ ਵਿੱਚ ਰਹਿ ਰਹੀ ਹੈ।

ਇਹ ਵੀ ਪੜ੍ਹੋ- ਭਾਰਤੀ ਫ਼ੌਜ 'ਚ ਤਾਇਨਾਤ ਵਿਅਕਤੀ ਦੀ ਪੰਜਾਬ ਦੀ ਜੇਲ੍ਹ 'ਚ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਮਹਿਲਾ ਨੇ ਕਿਹਾ ਕਿ ਉਸ ਦੇ ਨਾਜਾਇਜ਼ ਸੰਬੰਧਾਂ ਬਾਰੇ ਪਿੰਡ ਵਿਚ ਕਿਸੇ ਤੋਂ ਵੀ ਪੁੱਛ ਲਵੋ। ਉਥੇ ਪੁਲਸ ਨੇ ਵੀ ਪਤੀ ਸਿਕੰਦਰ ਨੂੰ ਕਿਹਾ ਕਿ ਉਸ ਦੇ ਦਿਮਾਗ ਵਿਚ ਗਲਤ ਗੱਲ ਕਿਸੇ ਨੇ  ਪਾ ਦਿੱਤੀ ਹੈ। ਮਹਿਲਾ ਨੇ ਦੱਸਿਆ ਕਿ ਪੁਲਸ ਨੂੰ ਉਸ ਨੇ ਰਿਕਾਰਡਿੰਗ ਵੀ ਸੁਣਾ ਦਿੱਤੀ ਅਤੇ ਉਹ ਖ਼ੁਦ ਹੀ ਆਪਣੇ ਜ਼ਖ਼ਮੀ ਪਤੀ ਨੂੰ ਇਲਾਜ ਲਈ ਹਸਪਤਾਲਾਂ ਵਿਚ ਘੁੰਮਦੀ ਰਹੀ। ਮਹਿਲਾ ਨੇ ਜੇਠ 'ਤੇ ਪਤੀ ਨੂੰ ਭੜਕਾਉਣ ਦੇ ਦੋਸ਼ ਲਗਾਏ ਹਨ। ਮਹਿਲਾ ਨੇ ਕਿਹਾ ਕਿ ਪਹਿਲਾਂ ਵੀ ਉਹ ਦੋ ਵਾਰ ਪੁਲਸ ਨੂੰ ਸ਼ਿਕਾਇਤ ਦੇ ਚੁੱਕੀ ਹੈ। 
 

ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ 20 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਟੁਕੜਿਆਂ 'ਚ ਵੰਡਿਆ ਗਿਆ ਜਵਾਨ ਪੁੱਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News