ਹੁਸ਼ਿਆਰਪੁਰ ''ਚ ਅਹੁਦਾ ਸੰਭਾਲਦੇ ਹੀ SSP ਮਾਹਲ ਬੋਲੇ, ''ਸਖ਼ਤੀ ਨਾਲ ਨਸ਼ਿਆਂ ''ਤੇ ਪਾਈ ਜਾਵੇਗੀ ਠੱਲ੍ਹ''

08/02/2020 11:40:30 AM

ਹੁਸ਼ਿਆਰਪੁਰ (ਅਸ਼ਵਨੀ)— ਪੰਜਾਬ ਪੁਲਸ ਸਰਵਿਸ ਅਧਿਕਾਰੀ ਨਵਜੋਤ ਸਿੰਘ ਮਾਹਲ ਨੇ ਸੀਨੀਅਰ ਪੁਲਿਸ ਕਪਤਾਨ (ਐੱਸ. ਐੱਸ. ਪੀ.) ਹੁਸ਼ਿਆਰਪੁਰ ਵਜੋਂ ਸ਼ਨੀਵਾਰ ਇਥੇ ਅਹੁਦਾ ਸੰਭਾਲਦਿਆਂ ਕਿਹਾ ਕਿ ਨਸ਼ਿਆਂ ਅਤੇ ਰੇਤ ਮਾਫੀਏ ਨੂੰ ਪੂਰੀ ਸਖਤੀ ਨਾਲ ਠੱਲ੍ਹਿਆ ਜਾਵੇਗਾ ਅਤੇ ਜ਼ਿਲ੍ਹੇ 'ਚ ਅਮਨ-ਕਾਨੂੰਨ ਵਿਵਸਥਾ ਨੂੰ ਹੋਰ ਵੀ ਅਸਰਦਾਰ ਢੰਗ ਨਾਲ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਸਮਾਜ ਵਿਰੋਧੀ ਸਰਗਰਮੀਆਂ ਅਤੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਪਨਪਣ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:  ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

PunjabKesari

ਐੱਸ. ਐੱਸ. ਪੀ. ਵਜੋਂ ਤੀਜੀ ਥਾਂ ਸੇਵਾਵਾਂ ਦੇਣ ਵਾਲੇ ਨਵਜੋਤ ਸਿੰਘ ਮਾਹਲ ਇਸ ਤੋਂ ਪਹਿਲਾਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਨ ਅਤੇ ਉਸ ਤੋਂ ਪਹਿਲਾਂ ਐੱਸ. ਐੱਸ. ਪੀ. ਖੰਨਾ ਰਹਿ ਚੁੱਕੇ ਹਨ। ਅਹੁਦਾ ਸੰਭਾਲਣ ਮੌਕੇ ਜ਼ਿਲ੍ਹਾ ਪੁਲਸ ਮੁਖੀ ਨੇ ਲੋਕਾਂ ਤੋਂ ਮੁਕੰਮਲ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਜੁਰਮ ਅਤੇ ਗੈਰ ਸਮਾਜੀ ਅਨਸਰਾਂ ਨੂੰ ਬਾਖੂਬੀ ਨਜਿੱਠਿਆ ਜਾ ਸਕਦਾ ਹੈ।
ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਮਾਹਲ ਨੇ ਦੱਸਿਆ ਕਿ ਲੋਕ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਣ ਅਤੇ ਪੀੜਤ ਧਿਰਾਂ ਨੂੰ ਬਿਨਾਂ ਕਿਸੇ ਦੇਰੀ ਨਿਆਂ ਦਿਵਾਉਣਾ ਵੀ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਪੁਲਿਸ-ਪਬਲਿਕ ਸਬੰਧਾਂ ਦੀ ਮਜ਼ਬੂਤੀ ਦੇ ਨਾਲ-ਨਾਲ, ਕੋਵਿਡ-19 ਮਹਾਮਾਰੀ 'ਚ ਹਰ ਫਰੰਟ 'ਤੇ ਜੀਅ-ਜਾਨ ਨਾਲ ਡਿਊਟੀ ਕਰਦੇ ਪੁਲਸ ਅਧਿਕਾਰੀਆਂ-ਕਰਮਚਾਰੀਆਂ ਦੀ ਭਲਾਈ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣੀ ਤਰਜੀਹੀ ਕਾਰਜ ਹੋਵੇਗਾ ਤਾਂ ਜੋ ਉਨ੍ਹਾਂ ਦਾ ਮਨੋਬਲ ਹੋਰ ਮਜ਼ਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ-ਸਿਰ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਸਖ਼ਤ ਫੈਸਲਾ (ਵੀਡੀਓ)

ਅਮਨ-ਕਾਨੂੰਨ ਵਿਵਸਥਾ ਸਬੰਧੀ ਐੱਸ. ਐੱਸ. ਪੀ. ਨੇ ਕਿਹਾ ਕਿ ਜੁਰਮਾਂ ਦੀ ਰੋਕਥਾਮ ਦੇ ਨਾਲ-ਨਾਲ ਅਮਨ-ਕਾਨੂੰਨ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ। ਜ਼ਿਲ੍ਹੇ 'ਚ ਪੁਲਸ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇਗਾ ਅਤੇ ਪੇਂਡੂ ਤੇ ਕੰਢੀ ਖੇਤਰਾਂ ਵਿਚ ਪੁਲਸ ਹੋਰ ਵੀ ਮੁਸਤੈਦੀ ਨਾਲ ਜੁਰਮਾਂ ਨੂੰ ਰੋਕੇਗੀ। ਸਮਾਜ ਵਿਰੋਧੀ ਅਨਸਰਾਂ ਨੂੰ ਤਾੜਦਿਆਂ ਮਾਹਲ ਨੇ ਕਿਹਾ ਕਿ ਗੈਰ-ਕਾਨੂੰਨੀ ਸਰਗਰਮੀਆਂ ਨੂੰ ਸਖਤੀ ਨਾਲ ਰੋਕਣ ਦੇ ਨਾਲ-ਨਾਲ ਅਜਿਹੇ ਅਨਸਰਾਂ ਵਿਰੁੱਧ ਹਰ ਸੰਭਵ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪੁਲਸ ਮੈਡਲ ਪ੍ਰਾਪਤ ਨਵਜੋਤ ਸਿੰਘ ਮਾਹਲ ਆਪਣੀਆਂ ਸ਼ਾਨਦਾਰ ਅਤੇ ਮਿਸਾਲੀ ਸੇਵਾਵਾਂ ਲਈ ਮੁੱਖ ਮੰਤਰੀ ਮੈਡਲ, ਡੀ. ਜੀ. ਪੀ. ਕਮੈਂਡੇਸ਼ਨ ਡਿਸਕਾਂ ਨਾਲ ਵੀ ਸਨਮਾਨੇ ਜਾ ਚੁੱਕੇ ਹਨ। ਐੱਸ. ਐੱਸ. ਪੀ. ਦਫ਼ਤਰ ਵਿਖੇ ਪਹੁੰਚਣ 'ਤੇ ਮਾਹਲ ਦਾ ਐੱਸ. ਪੀ. (ਹੈੱਡਕੁਆਟਰ) ਪਰਮਿੰਦਰ ਸਿੰਘ ਹੀਰ ਅਤੇ ਹੋਰ ਪੁਲਸ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ​​​​​​​ ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ


shivani attri

Content Editor

Related News