ਰਾਸ਼ਟਰੀ ਲਘੂ ਉਦਯੋਗ ਦਿਵਸ : ਜਾਣੋ ਦੇਸ਼ ਦੇ ਲਘੂ ਉਦਯੋਗ ’ਚ ਪੰਜਾਬ ਕਿੰਨਾ ਪਾ ਰਿਹੈ ਯੋਗਦਾਨ

Tuesday, Aug 30, 2022 - 04:22 PM (IST)

ਜਲੰਧਰ (ਬਿਊਰੋ) : ਅੱਜ ਰਾਸ਼ਟਰੀ ਲਘੂ ਉਦਯੋਗ ਦਿਵਸ ਹੈ। ਜੇ ਦੇਸ਼ ਦੇ ਲਘੂ ਉਦਯੋਗ ’ਚ ਪੰਜਾਬ ਦੇ ਯੋਗਦਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਤਕਰੀਬਨ 3 ਲੱਖ ਤੋਂ ਵਧੇਰੇ ਛੋਟੀਆਂ ਇਕਾਈਆਂ ਦਾ ਮਜ਼ਬੂਤ ​​ਆਧਾਰ ਹੈ। ਇਨ੍ਹਾਂ ਲਘੂ ਇਕਾਈਆਂ ਜ਼ਰੀਏ 30 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਜਿਸ ’ਚ 50 ਫੀਸਦੀ ਹਿੱਸਾ ਲੁਧਿਆਣਾ ਦਾ ਹੈ। ਪਿਛਲੇ ਤਿੰਨ ਸਾਲਾਂ ’ਚ ਇਸ ’ਚ ਔਸਤਨ 15 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ। ਪੰਜਾਬ ’ਚ ਲਘੂ ਉਦਯੋਗਾਂ ਦਾ ਉਤਪਾਦਨ ਡੇਢ ਲੱਖ ਕਰੋੜ ਤੋਂ ਵਧੇਰੇ ਹੈ। ਇਸ ’ਚੋਂ ਸਭ ਤੋਂ ਵੱਧ ਲੁਧਿਆਣਾ ’ਚ ਕੇਂਦ੍ਰਿਤ ਹੈ, ਜਿਸ ’ਚ 80 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਉਦਪਾਦਨ ਹੋ ਰਿਹਾ ਹੈ। ਹੋਰ ਸ਼ਹਿਰਾਂ ਜਿਨ੍ਹਾਂ ’ਚ ਲਘੂ ਉਦਯੋਗ ਖੇਤਰ ਮਜ਼ਬੂਤੀ ਨਾਲ ਚੱਲ ਰਿਹਾ ਹੈ, ਉਨ੍ਹਾਂ ’ਚ ਸੰਗਰੂਰ (11 ਹਜ਼ਾਰ ਕਰੋੜ ਰੁਪਏ ਤੋਂ ਵੱਧ) ਅਤੇ ਇਸ ਤੋਂ ਬਾਅਦ ਫ਼ਾਜ਼ਿਲਕਾ, ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਅਜਿਹੇ ਸ਼ਹਿਰ ਹਨ, ਜਿੱਥੇ ਲਘੂ ਇਕਾਈਆਂ 8 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ੳੁਤਪਾਦਨ ਕਰ ਰਹੀਆਂ ਹਨ।

ਦੇਸ਼ ਵਿੱਚ ਜ਼ਿਆਦਾਤਰ ਜ਼ੈੱਡ ਯੂਨਿਟ ਪੰਜਾਬ ਵਿੱਚ ਹਨ। ਇਹ ਵੀ ਜ਼ਿਕਰਯੋਗ ਹੈ ਕਿ ਦੇਸ਼ ’ਚ ਸਭ ਤੋਂ ਵੱਧ ਜ਼ੇਡ ਯੂਨਿਟਸ ਪੰਜਾਬ ’ਚ ਹਨ। ਕੇਂਦਰ ਸਰਕਾਰ ਨੇ ਅਪ੍ਰੈਲ 2022 ’ਚ ਜ਼ੇਡ (ਜ਼ੀਰੋ ਇਫ਼ੈਕਟ ਜ਼ੀਰੋ ਡਿਫੈਕਟ) ਸਰਟੀਫਿਕੇਸ਼ਨ ਲਾਂਚ ਕੀਤੀ ਸੀ। ਇਸ ਤਹਿਤ ਜ਼ੀਰੋ ਇਫੈਕਟ ਜ਼ੀਰੋ ਡਿਫੈਕਟ ਵਾਲੀਆਂ ਕੰਪਨੀਆਂ ਨੂੰ ਸਰਟੀਫਿਕੇਸ਼ਨ ਮਿਲਣੀ ਸੀ। ਇਸ ਦਾ ਉਦੇਸ਼ ਲਘੂ ਉਦਯੋਗ ਇਕਾਈਆਂ ਨੂੰ ਬਿਹਤਰ ਬ੍ਰਾਂਡਿੰਗ ਤੇ ਵਿਕਾਸ ਕਰਨ ਲਈ ਪ੍ਰੇਰਿਤ ਕਰਨ ਦਾ ਉਦੇਸ਼ ਸੀ। ਜ਼ੀਰੋ ਇਫੈਕਟ ਦੇ ਅਰਥ ਸਨ, ਜਿਸ ਦੇ ਉਤਪਾਦਨ ਨਾਲ ਵਾਤਾਵਰਣ ’ਤੇ ਕੋਈ ਵੀ ਬੁਰਾ ਅਸਰ ਨਹੀਂ ਪੈਂਦਾ। ਜ਼ੀਰੋ ਡਿਫੈਕਟ ਮਤਲਬ ਜਿਸਦੀ ਕੁਆਲਿਟੀ ’ਚ ਕੋਈ ਵੀ ਕਮੀ ਨਹੀਂ ਹੈ। ਇਸ ਮਾਪਦੰਡ ’ਚ ਪੰਜਾਬ ਦੇਸ਼ ’ਚ ਸਭ ਤੋਂ ਅੱਗੇ ਰਿਹਾ ਹੈ। ਪੰਜਾਬ ਦੀਆਂ 75 ਕੰਪਨੀਆਂ ਨੇ ਜ਼ੇਡ ਸਰਟੀਫਿਕੇਸ਼ਨ ਹਾਸਲ ਕੀਤਾ ਹੈ। ਇਸ ਤੋਂ ਬਾਅਦ ਗੁਜਰਾਤ ਦਾ ਨੰਬਰ ਆਇਆ, ਜਿਸ ਦੀਆਂ 25 ਕੰਪਨੀਆਂ, ਮਹਾਰਾਸ਼ਟਰ (35), ਹਰਿਆਣਾ (19) ਤੇ ਤਾਮਿਲਨਾਡੂ (21) ਸ਼ਾਮਲ ਹਨ। ਇਸ ਤਰ੍ਹਾਂ ਪੂਰੇ ਦੇਸ਼ ’ਚ 311 ਸਰਟੀਫਾਈਡ ਯੂਨਿਟਸ ਹਨ।  
 


Manoj

Content Editor

Related News