ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਘੁਮਾਣ ਜਾਣ ਵਾਲੀ ਸੰਗਤ ਦਾ ਟਾਂਡਾ ਪਹੁੰਚਣ ''ਤੇ ਨਿੱਘਾ ਸੁਆਗਤ

10/27/2021 2:44:12 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਨਾਨਕ ਸਾਂਈ ਫਾਊਂਡੇਸ਼ਨ ਸ੍ਰੀ ਹਜ਼ੂਰ ਸਾਹਿਬ ਨੰਦੇੜ ਵੱਲੋਂ ਭਗਤ ਨਾਮਦੇਵ ਜੀ ਦੇ 751ਵਾਂ ਜਨਮ ਸ਼ਤਾਬਦੀ ਦਿਹਾੜਾ ਮਨਾਉਣ ਲਈ ਨੰਦੇੜ ਤੋਂ ਪੰਜਾਬ ਘੁਮਾਣ ਜਾ ਰਹੀ  ਯਾਤਰਾ ਦਾ ਅੱਜ ਟਾਂਡਾ ਪਹੁੰਚਣ 'ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਬੇਦੀ ਸੋਲ੍ਹਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਗਵਾਈ ਵਿਚ ਸ਼ਰਧਾ ਅਤੇ ਸਤਿਕਾਰ ਨਾਲ   ਸਵਾਗਤ ਅਤੇ ਸਨਮਾਨ ਕੀਤਾ ਗਿਆ।

PunjabKesari

ਇਸ ਮੌਕੇ ਸੰਬੋਧਨ ਕਰਦਿਆਂ ਬਾਬਾ ਸੁਖਦੇਵ ਸਿੰਘ ਬੇਦੀ ਨੇ ਪਹੁੰਚੀ ਸਮੂਹ ਸੰਗਤ ਨੂੰ ਭਗਤ ਨਾਮਦੇਵ ਜੀ ਦੇ ਜਨਮ-ਦਿਹਾੜੇ ਦੀ ਵਧਾਈ ਦਿੱਤੀ ਅਤੇ ਗੁਰਬਾਣੀ ਅਨੁਸਾਰ ਉਨ੍ਹਾਂ ਦੇ ਉਪਦੇਸ਼ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਾਨਕ ਸਾਈ ਫਾਓੂਡੇਸ਼ਨ ਦੇ ਚੇਅਰਮੈਨ ਪੰਡਰੀਨਾਥ ਬੋਕਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 23 ਅਕਤੂਬਰ ਤੋਂ ਸ਼ੁਰੂ ਹੋਈ ਇਹ ਯਾਤਰਾ 28 ਅਕਤੂਬਰ ਤੱਕ ਜਾਰੀ ਰਹੇਗੀ   ਅਤੇ  ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਘੁਮਾਣ ਵਿੱਚ ਬਾਬਾ ਨਾਮਦੇਵ ਜੀ ਦਾ ਜਨਮ ਸ਼ਤਾਬਦੀ ਦਿਹਾੜਾ ਮਨਾਉਣ ਉਪਰੰਤ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਯਾਤਰਾ ਸਮਾਪਤ ਹੋਵੇਗੀ।

ਇਸ ਮੌਕੇ ਜਥੇਦਾਰ ਤਾਰਾ ਸਿੰਘ ਸੱਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਸੁਖਵਿੰਦਰ ਸਿੰਘ  ਬੇਦੀ,ਮਾਸਟਰ ਵਿਸਾਖਾ ਸਿੰਘ, ਗਿਆਨੀ ਹਰਦੀਪ ਸਿੰਘ, ਜਥੇਦਾਰ ਪਰਮਜੀਤ ਸਿੰਘ ਖਾਲਸਾ,  ਹਰਜਿੰਦਰ ਸਿੰਘ, ਸੁਦਾਕਰ ਪਿਲਗੁੰਡੇ, ਰਾਜੇਸ਼ ਮੁਖੇੜਕਰ, ਪ੍ਰੋਫੁਲਾ ਬੋਕਾਰੇ, ਸੁਰੇਸ਼ ਬੋਕਾਰੇ, ਤੇਜਾਸ੍ਰੀ ਪਵਾਰ, ਗਜਾਨੰਨ ਦੇਵਕਰ, ਧਨੰਜਯ ਉਮਰੀਕਰ, ਸਾਹਿਬਰਾਓ ਗੰਧਾਰੇ, ਜਨਾਰਧਨ ਪਿਨਲਵਾਰ, ਜੈਪ੍ਰਕਾਸ਼ ਨਾਗਲਾ, ਪੁੰਡਲੀਲਕ, ਓਤਮਰਾਉ ਵਾਚੈਕਰ ਨਾਲ 150 ਤੋਂ ਜ਼ਿਆਦਾ ਸ਼ਰਧਾਲੂ ਸ਼ਾਮਲ ਸਨ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News