ਪਿੰਡ ਸਲੇਮਪੁਰ ਤੋਂ ਖਾਲਸਾਈ ਸ਼ਾਨ ਨਾਲ ਸਜਾਇਆ ਗਿਆ ''ਗੁਰੂ ਲਾਧੋ ਰੇ'' ਮਹਾਨ ਨਗਰ ਕੀਰਤਨ

Wednesday, Feb 04, 2026 - 04:59 PM (IST)

ਪਿੰਡ ਸਲੇਮਪੁਰ ਤੋਂ ਖਾਲਸਾਈ ਸ਼ਾਨ ਨਾਲ ਸਜਾਇਆ ਗਿਆ ''ਗੁਰੂ ਲਾਧੋ ਰੇ'' ਮਹਾਨ ਨਗਰ ਕੀਰਤਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਬਾਬਾ ਮੱਖਣ ਸ਼ਾਹ ਲੁਬਾਣਾ ਯੂਥ ਕਲੱਬ ਸਲੇਮਪੁਰ, ਜਲਾਲਪੁਰ ਅਤੇ ਆਸ-ਪਾਸ ਦੇ ਇਲਾਕਾ ਵਾਸੀਆਂ ਵੱਲੋਂ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੀ ਯਾਦ ਵਿਚ ਅੱਜ 'ਗੁਰੂ ਲਾਧੋ ਰੇ' ਮਹਾਨ ਨਗਰ ਕੀਰਤਨ ਪਿੰਡ ਸਲੇਮਪੁਰ ਤੋਂ ਖਾਲਸਾਈ ਸ਼ਾਨ ਦੇ ਨਾਲ ਸਜਾਇਆ ਗਿਆ।  ਸੰਤ ਬਾਬਾ ਨਛੱਤਰ ਸਿੰਘ ਜੀ ਕੰਬਲੀ ਵਾਲਿਆਂ ਦੀ ਦੇਖ-ਰੇਖ ਹੇਠ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇਹ ਨਗਰ ਕੀਰਤਨ ਭਾਈ ਗੁਰਦੀਪ ਸਿੰਘ ਬਿੱਲਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਵਿਚ ਸ਼ੁਰੂ ਹੋਇਆ।

PunjabKesari

ਨਗਰ ਕੀਰਤਨ ਪਿੰਡ ਸਲੇਮਪੁਰ ਤੋਂ ਸ਼ੁਰੂ ਹੋ ਕੇ ਜਲਾਲਪੁਰ, ਨੰਗਲੀ, ਅਕਬਰਪੁਰ, ਸਰੂਪਵਾਲ, ਨਰੰਗਪੁਰ, ਜੱਬੋਵਾਲ, ਬਲਿਆਰਾ, ਮੀਰਾਪੁਰ, ਡੱਡੀਆਂ, ਠਾਕਰੀ, ਪ੍ਰੇਮਪੁਰ, ਤਲਵੰਡੀ ਸੱਲਾ, ਟਾਂਡਾ ਗੁਰਦੁਆਰਾ ਪੁਲ ਪੁਖਤਾ ਸਾਹਿਬ, ਮਿਆਣੀ, ਤੱਲਾ, ਮੱਦਾ, ਕਮਾਲਪੁਰ, ਗਿਲਜੀਆਂ, ਭੂਲਪੁਰ, ਰੜਾ ਮੋੜ ਹੁੰਦਾ ਹੋਇਆ ਸਲੇਮਪੁਰ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ 5 ਫਰਵਰੀ ਨੂੰ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਕੰਬਲੀ ਵਾਲਿਆਂ ਦੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪਿੰਡ ਸਲੇਮਪੁਰ ਵਿਚ ਕਰਵਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ: ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ ਸਾਂਭਣ CM ਮਾਨ: ਪ੍ਰਤਾਪ ਬਾਜਵਾ

ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਜੱਗੀ, ਹਰਭਜਨ ਸਿੰਘ ਕਿੱਲੇਵਾਲੇ, ਲਖਵੀਰ ਸਿੰਘ ਕਾਲੀ ਯੂ. ਐੱਸ. ਏ., ਕੈਪਟਨ ਗੁਰਬਖ਼ਸ਼ ਸਿੰਘ, ਹਰਜੀਤ ਸਿੰਘ ਡਿੰਪਲ ਯੂ. ਐੱਸ. ਏ, ਸਿਕੰਦਰ ਸਿੰਘ ਯੂ. ਐੱਸ. ਏ, ਪਰਮਜੀਤ ਸਿੰਘ ਪੰਮਾ ਫਰਾਂਸ, ਕੁਲਦੀਪ ਸਿੰਘ ਚੱਕੀਵਾਲੇ, ਬਲਬੀਰ ਸਿੰਘ, ਥਾਣੇਦਾਰ ਹਰਭਜਨ ਸਿੰਘ, ਸੈਕਟਰੀ ਹਰਪਾਲ ਸਿੰਘ, ਖ਼ਜ਼ਾਨਚੀ ਸੁਖਵਿੰਦਰ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਯੂ. ਐੱਸ. ਏ, ਸੁਰਜੀਤ ਸਿੰਘ ਇੰਗਲੈਂਡ, ਪਰਵਿੰਦਰ ਸਿੰਘ ਸਪੇਨ, ਨਿਸ਼ਾਨ ਸਿੰਘ ਯੂ. ਐੱਸ. ਏ, ਮੋਹਨ ਸਿੰਘ ਕਿੱਲੇਵਾਲੇ, ਬਲਜੀਤ ਸਿੰਘ ਵਿੱਕੀ, ਸਿਮਰਨਜੋਤ ਸਿੰਘ ਯੂ. ਐੱਸ. ਏ, ਮਨਜੀਤ ਸਿੰਘ ਮੌਜੂਦ ਸਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਪੰਜਾਬ ਸਰਕਾਰ 'ਤੇ ਵੋਟਰਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੇ ਦੋਸ਼, PM ਨੂੰ ਲਿਖੀ ਚਿੱਠੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News