ਨਗਰ ਨਿਗਮ ਦੀ ਮੀਟਿੰਗ 'ਚ ਖ਼ੂਬ ਹੋਇਆ ਹੰਗਾਮਾ, ਕਾਂਗਰਸ ਤੇ ਭਾਜਪਾ ਇਕ-ਦੂਜੇ ਨੂੰ ਠਹਿਰਾਉਂਦੇ ਰਹੇ ਦੋਸ਼ੀ

11/07/2020 12:41:12 PM

ਜਲੰਧਰ (ਖੁਰਾਣਾ, ਸੋਮਨਾਥ)— ਕੋਵਿਡ-19 ਕਾਰਨ ਪਿਛਲੇ 8 ਮਹੀਨਿਆਂ 'ਚ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਪੁਰਾਣੇ ਏਜੰਡੇ ਨੂੰ ਲੈ ਕੇ ਵੀਰਵਾਰ ਸਥਾਨਕ ਹੋਟਲ ਰਿਜੈਂਟ ਪਾਰਕ 'ਚ ਮੀਟਿੰਗ ਹੋਈ। ਮੇਅਰ ਜਗਦੀਸ਼ ਰਾਜ ਰਾਜਾ ਦੀ ਅਗਵਾਈ 'ਚ ਇਹ ਮੀਟਿੰਗ 4 ਘੰਟੇ ਤੋਂ ਵੱਧ ਸਮੇਂ ਚੱਲੀ। ਇਸ ਦੌਰਾਨ ਵਿਰੋਧੀ ਧਿਰ 'ਚ ਭਾਜਪਾ ਨੇ ਸ਼ਿਹਰ ਦਾ ਬੇੜਾ ਗਰਕ ਹੋਣ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਅਤੇ ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਨੇ 10 ਸਾਲ 'ਚ ਸੱਤਾ 'ਚ ਰਹੇ ਭਾਜਪਾ-ਅਕਾਲੀ ਦਲ ਗਠਜੋੜ ਨੂੰ ਦੋਸ਼ੀ ਠਹਿਰਾਇਆ।

PunjabKesari

ਇਸ ਦੌਰਾਨ ਭਾਜਪਾ ਦੇ ਅੱਧੀ ਦਰਜਨ ਤੋਂ ਵੱਧ ਕੌਂਸਲਰਾਂ ਨੇ ਇਕ ਬੈਨਰ ਲੈ ਕੇ ਹਾਊਸ ਵਿਚ ਪ੍ਰਦਰਸ਼ਨ ਅਤੇ ਖੂਬ ਹੰਗਾਮਾ ਕੀਤਾ, ਜਿਸ ਕਾਰਨ ਅੱਧਾ ਘੰਟਾ ਹੋਟਲ ਦੇ ਹਾਲ 'ਚ ਮੁਰਗੀਖਾਨੇ ਵਰਗਾ ਮਾਹੌਲ ਬਣਿਆ ਰਿਹਾ। ਵਿਰੋਧੀ ਧਿਰ ਦਾ ਦੋਸ਼ ਸੀ ਕਿ ਕਾਂਗਰਸ ਸਰਕਾਰ ਸਫਾਈ, ਸੀਵਰੇਜ, ਸਾਫ ਪਾਣੀ, ਸਟਰੀਟ ਲਾਈਟ ਤੇ ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਫੇਲ ਰਹੀ ਹੈ, ਜਦੋਂ ਕਿ ਕਾਂਗਰਸੀ ਕੌਂਸਲਰਾਂ ਨੇ ਇਨ੍ਹਾਂ ਸਮੱਸਿਆਵਾਂ ਲਈ ਪਹਿਲੀ ਸਰਕਾਰ ਨੂੰ ਦੋਸ਼ੀ ਠਹਿਰਾਇਆ।

ਵੱਖ-ਵੱਖ ਦਿਸੇ ਅਕਾਲੀ-ਭਾਜਪਾ ਕੌਂਸਲਰ
ਹਾਲ ਹੀ 'ਚ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ ਪਰ ਨਿਗਮ ਪ੍ਰਸ਼ਾਸਨ ਨੇ ਇਕ ਹੀ ਥਾਂ ਅਲਾਟ ਕੀਤੀ, ਜਿਸ 'ਤੇ ਪਹਿਲਾਂ ਹੀ ਅਕਾਲੀ ਕੌਂਸਲਰ ਰੇਰੂ ਅਤੇ ਡਾ. ਤਮਨਰੀਤ ਆ ਕੇ ਬੈਠ ਗਏ। ਜਦੋਂ ਭਾਜਪਾ ਦੇ 7 ਕੌਂਸਲਰ ਇਕੱਠੇ ਪਹੁੰਚੇ ਤਾਂ ਉਨ੍ਹਾਂ ਇਕੱਠਿਆਂ ਨੂੰ ਜਗ੍ਹਾ ਨਾ ਮਿਲਣ 'ਤੇ ਖੂਬ ਹੰਗਾਮਾ ਕੀਤਾ।

PunjabKesari

ਮੇਅਰ ਨੇ ਗਿਣਾਈਆਂ ਪ੍ਰਾਪਤੀਆਂ
ਹਾਊਸ ਦੀ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਸ਼ੁਰੂ ਹੁੰਦੇ ਹੀ ਜਗਦੀਸ਼ ਰਾਜਾ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਹੁਣ ਤੱਕ 19559 ਕੁੱਤਿਆਂ ਦੀ ਨਸਬੰਦੀ ਦੇ ਆਪ੍ਰੇਸ਼ਨ ਹੋ ਚੁੱਕੇ ਹਨ। 1722 ਬੇਸਹਾਰਾ ਪਸ਼ੂ ਫਰੀਦਕੋਟ ਤੇ 188 ਸ਼ਾਹਕੋਟ ਦੀ ਗਊਸ਼ਾਲਾ ਵਿਚ ਭੇਜੇ ਜਾ ਚੁੱਕੇ ਹਨ। ਉਨ੍ਹਾਂ ਸਵੱਛਤਾ ਸਰਵੇਖਣ ਵਿਚ ਰੈਂਕਿੰਗ ਸੁਧਾਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਰਵਾਏ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ।

ਪੂਰੀ ਤਿਆਰੀ ਨਾਲ ਨਹੀਂ ਆਏ ਅਫ਼ਸਰ
ਮੀਟਿੰਗ ਦੌਰਾਨ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੂੰ ਛੱਡ ਕੇ ਬਾਕੀ 3 ਜੇ. ਸੀ. ਆਏ ਹੀ ਨਹੀਂ ਜਦਕਿ ਕਈ ਮਹਿਕਮਿਆਂ ਦੇ ਮੁਖੀ ਵੀ ਗਾਇਬ ਸਨ, ਜਿਸ 'ਤੇ ਮੇਅਰ ਨੇ ਕਾਫ਼ੀ ਨਾਰਾਜ਼ਗੀ ਪ੍ਰਗਟਾਈ। ਕਈ ਅਫ਼ਸਰ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ, ਜਿਸ ਤੋਂ ਲੱਗਦਾ ਹੈ ਕਿ ਉਹ ਪੂਰੀ ਤਿਆਰੀ ਨਾਲ ਨਹੀਂ ਆਏ ਸਨ।

ਕੌਂਸਲਰ ਹਾਊਸ ਵੱਲੋਂ ਲਏ ਗਏ ਫੈਸਲੇ
ਇਸ਼ਤਿਹਾਰਾਂ ਸਬੰਧੀ 9.36 ਕਰੋੜ ਦਾ ਟੈਂਡਰ ਐਡਹਾਕ ਕਮੇਟੀ ਨਾਲ ਸਲਾਹ ਕਰ ਕੇ ਹੀ ਲਾਇਆ ਜਾਵੇਗਾ।
ਰਾਮਾ ਮੰਡੀ ਦੀ ਮੇਨ ਸੜਕ 'ਤੇ ਹੋਏ ਨਾਜਾਇਜ਼ ਕਬਜ਼ਿਆਂ 'ਤੇ ਸੋਮਵਾਰ ਨੂੰ ਕਾਰਵਾਈ ਹੋਵੇਗੀ। ਸਟਰੀਟ ਲਾਈਟ ਠੇਕੇਦਾਰ ਗੁਰਮ ਇਲੈਕਟ੍ਰਾਨਿਕਸ ਨੂੰ ਬਲੈਕਲਿਸਟ ਕਰਨ ਵਿਚ ਤੇਜ਼ੀ ਲਿਆਂਦੀ ਜਾਵੇਗੀ।
ਸਮਾਰਟ ਸਿਟੀ ਦੇ ਕੰਮਾਂ ਬਾਰੇ ਬੈਠਕ ਕਰ ਕੇ ਕੌਂਸਲਰਾਂ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ।

ਕਿਹੜਾ ਕੌਂਸਲਰ ਕੀ-ਕੀ ਬੋਲਿਆ

PunjabKesari
ਦੇਸਰਾਜ ਜੱਸਲ : ਸੈਕਰਡ ਹਾਰਟ ਕੰਪਲੈਕਸ ਵਿਚ ਬਣੀਆਂ ਨਾਜਾਇਜ਼ ਬਿਲਡਿੰਗਾਂ ਦੇ ਨਕਸ਼ੇ ਅਤੇ ਪ੍ਰਾਪਰਟੀ ਟੈਕਸ ਵਸੂਲੀ ਬਾਰੇ ਅਧਿਕਾਰੀਆਂ ਨੇ ਮਹੀਨਿਆਂ ਤੋਂ ਕੋਈ ਜਵਾਬ ਨਹੀਂ ਦਿੱਤਾ। ਉਥੇ ਪਾਰਕਿੰਗ ਫੀਸ ਵਸੂਲਣ ਵਿਚ ਵੀ ਘਪਲਾ ਹੋ ਰਿਹਾ ਹੈ ਪਰ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ।
PunjabKesari
ਉਮਾ ਬੇਰੀ : ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਨੂੰ 274 ਕਰੋੜ ਦੀ ਬਜਾਏ 44 ਕਰੋੜ 'ਤੇ ਲਿਆਉਣ ਲਈ ਮੇਅਰ ਵਧਾਈ ਦੇ ਪਾਤਰ ਹਨ। ਨਯਾ ਬਾਜ਼ਾਰ ਦੇ ਦੁਕਾਨਦਾਰਾਂ ਦਾ ਪ੍ਰਸਤਾਵ ਚੰਡੀਗੜ੍ਹ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਦੁਕਾਨਦਾਰਾਂ ਦੇ ਪੁਰਾਣੇ ਕਬਜ਼ਿਆਂ ਨੂੰ ਸਰਕਾਰ ਦੀ 12 ਸਾਲ ਵਾਲੀ ਨਵੀਂ ਪਾਲਿਸੀ ਅਧੀਨ ਲਿਆਂਦਾ ਜਾਵੇਗਾ।
PunjabKesari
ਦਵਿੰਦਰ ਸਿੰਘ ਰੋਨੀ : ਕੀ ਵਾਰਡ ਨੰਬਰ 66 ਨਿਗਮ ਦੀ ਹੱਦ ਵਿਚ ਨਹੀਂ ਆਉਂਦਾ। ਜੇਕਰ ਆਉਂਦਾ ਹੈ ਕਿ ਕੋਵਿਡ-19 ਦੌਰਾਨ ਇਕ ਕਿਲੋ ਵੀ ਆਟਾ ਇਸ ਵਾਰਡ ਵਿਚ ਕਿਉਂ ਨਹੀਂ ਭੇਜਿਆ ਗਿਆ। ਇਸ ਵਾਰਡ ਵਿਚ ਮੇਨਟੀਨੈਂਸ ਦਾ ਟੈਂਡਰ ਨਹੀਂ ਲਾਇਆ ਜਾਂਦਾ। ਕੋਈ ਅਧਿਕਾਰੀ ਇਸ ਵਾਰਡ ਦਾ ਕੰਮ ਨਹੀਂ ਕਰਦਾ। ਜਦੋਂ ਮੇਅਰ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਤੁਹਾਡੇ ਐੱਮ. ਐੱਲ. ਏ. ਨੇ ਕੰਮ ਰੋਕੇ ਹੋਏ ਹਨ। ਸਫਾਈ ਹੋ ਨਹੀਂ ਰਹੀ ਅਤੇ ਉਦਘਾਟਨਾਂ ਿਵਚ ਵੀ ਕੌਂਸਲਰਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ।
PunjabKesari
ਪਰਮਜੀਤ ਸਿੰਘ ਰੇਰੂ : ਮੇਰੇ ਵਾਰਡ ਵਿਚ ਪਾਰਕ ਦਾ ਉਦਘਾਟਨ ਹੋਇਆ, ਜਿਸ ਦੇ ਪੱਥਰ ਉੱਤੋਂ ਕੌਂਸਲਰ ਦਾ ਨਾਂ ਗਾਇਬ ਹੈ ਅਤੇ ਤਿੰਨ ਵਾਰ ਚੋਣ ਹਾਰ ਚੁੱਕੇ ਆਗੂ ਦਾ ਨਾਂ ਲਿਖਿਆ ਗਿਆ ਸੀ। ਜਿਹੜੀਆਂ ਕਾਲੋਨੀਆਂ ਨੇ ਪਾਲਿਸੀ ਤਹਿਤ ਫੀਸਦੀ ਪੈਸੇ ਜਮ੍ਹਾ ਕਰਵਾਏ ਹਨ, ਉਨ੍ਹਾਂ ਕੋਲੋਂ ਸਵੈ-ਘੋਸ਼ਣਾ ਪੱਤਰ ਲੈ ਕੇ ਉਨ੍ਹਾਂ ਦੀਆਂ ਕਾਲੋਨੀਆਂ ਨੂੰ ਰੈਗੂਲਰ ਕੀਤਾ ਜਾਵੇ, ਜਿਸ ਨਾਲ ਨਿਗਮ ਨੂੰ ਵੀ ਆਮਦਨ ਹੋਵੇਗੀ।
PunjabKesari
ਬਲਜੀਤ ਪ੍ਰਿੰਸ : ਐੱਸ. ਡੀ. ਕਾਲਜ ਤੋਂ ਚਾਲੀ ਕੁਆਰਟਰ ਨੂੰ ਜਾਂਦੀ ਸੜਕ 'ਤੇ ਸੀਵਰ ਦੀ ਸਮੱਸਿਆ ਖਤਮ ਨਹੀਂ ਕੀਤੀ ਜਾ ਰਹੀ। ਸਟੇਸ਼ਨ ਨੇੜੇ ਵੀ ਗਾਰ ਸਹੀ ਤਰੀਕੇ ਨਾਲ ਨਹੀਂ ਕੱਢੀ ਜਾ ਰਹੀ, ਜਿਸ ਕਾਰਨ ਮੰਡੀ ਫੈਂਟਨਗੰਜ ਅਤੇ ਨੇੜਲੇ ਇਲਾਕੇ ਵਿਚ ਸੀਵਰ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਬੰਦ ਸਟਰੀਟ ਲਾਈਟਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ। ਅਰਜਨ ਨਗਰ ਪਾਰਕ ਵਿਚ ਹਾਰਟੀਕਲਚਰ ਵੇਸਟ ਨੂੰ ਚੁੱਕਿਆ ਨਹੀਂ ਗਿਆ।
PunjabKesari
ਡਾ. ਤਮਨਰੀਤ ਕੌਰ : ਚੱਕ ਜਿੰਦਾ, ਅਸ਼ੋਕ ਵਿਹਾਰ ਅਤੇ ਇੰਦਰਾ ਕਾਲੋਨੀ ਵਰਗੇ ਇਲਾਕਿਆਂ ਵਿਚ ਸੀਵਰੇਜ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ। ਵਿਰੋਧੀ ਧਿਰ ਦਾ ਕੌਂਸ਼ਲਰ ਹੋਣ ਕਾਰਣ ਵਾਰਡ ਦੀ ਮੇਨਟੀਨੈਂਸ ਦਾ ਟੈਂਡਰ ਹੀ ਨਹੀਂ ਲੱਗਾ। ਮੇਅਰ ਨੇ ਮੈਨੂੰ ਲੈਂਡ-ਸਕੇਪਿੰਗ ਕਮੇਟੀ ਦਾ ਮੈਂਬਰ ਬਣਾਇਆ ਪਰ ਉਸ ਦੀ ਅੱਜ ਤੱਕ ਮੀਟਿੰਗ ਨਹੀਂ ਹੋਈ।
PunjabKesari
ਜਸਪਾਲ ਕੌਰ ਭਾਟੀਆ : 120 ਫੁੱਟੀ ਰੋਡ 'ਤੇ ਸਟਾਰਮ ਵਾਟਰ ਦਾ ਕੰਮ ਤਾਂ ਸ਼ੁਰੂ ਹੋਇਆ ਪਰ ਵਾਰਡ ਵਿਚ ਜਗ੍ਹਾ-ਜਗ੍ਹਾ ਡੰਪ ਦੀ ਸਮੱਸਿਆ ਵੱਧ ਰਹੀ ਹੈ। 2 ਸਲਿਪਰ ਕੰਮ 'ਤੇ ਨਹੀਂ ਆਉਂਦੇ। ਖਟਾਰਾ ਰਿਕਸ਼ੇ ਨਾਲ ਕੰਮ ਚਲਾਉਣਾ ਪੈ ਰਿਹਾ ਹੈ, ਇਸ ਲਈ ਵਾਰਡ ਵਿਚ ਜਲਦ ਈ-ਰਿਕਸ਼ਾ ਉਪਲਬੱਧ ਕਰਵਾਏ ਜਾਣ।
PunjabKesari
ਸ਼ਵੇਤਾ ਧੀਰ : ਪਹਿਲੀ ਵਾਰ ਹੈ ਕਿ ਵਾਰਡ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਪਰ ਬੇਰੀਵਾਲਾ ਸਕੂਲ ਦੇ ਆਲੇ-ਦੁਆਲੇ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ। ਵਾਰਡ ਵਿਚ ਸਟਰੀਟ ਲਾਈਟਾਂ ਦੀ ਸਮੱਸਿਆ ਹੋਣ ਕਾਰਣ ਆਪਣੇ ਖਰਚੇ 'ਤੇ ਐੱਲ. ਈ. ਡੀ. ਲਾਈਟਾਂ ਲੁਆ ਰਹੇ ਹਨ।
PunjabKesari
ਸੁਨੀਤਾ ਰਿੰਕੂ : 120 ਫੁੱਟੀ ਰੋਡ 'ਤੇ ਨਰੂਲਾ ਪੈਲੇਸ ਨੇੜੇ ਚੌਕ ਦਾ ਨਾਂ ਸਵ. ਯਸ਼ਪਾਲ ਡਾਲੀਆ ਦੇ ਨਾਂ 'ਤੇ ਰੱਖਿਆ ਜਾਵੇ।
PunjabKesari
ਪ੍ਰਵੀਨਾ ਮਨੂ : ਮ੍ਰਿਤਕ ਤੇ ਰਿਟਾਇਰ ਸਫਾਈ ਕਰਮਚਾਰੀਆਂ ਦੀ ਥਾਂ ਆਏ ਸਟਾਫ ਨੂੰ ਉਨ੍ਹਾਂ ਦੇ ਵਾਰਡਾਂ ਵਿਚ ਭੇਜਿਆ ਜਾਵੇ। ਭਾਵੇਂ ਵਾਰਡ ਕੂੜਾ ਮੁਕਤ ਹੋ ਚੁੱਕਾ ਹੈ ਪਰ ਉਥੇ ਨਵੇਂ ਬਣੇ ਐੱਮ. ਆਰ. ਐੱਫ. ਨੂੰ ਚਲਾਉਣ ਵਿਚ ਸਮੱਸਿਆ ਆ ਰਹੀ ਹੈ। ਨਿਗਮ ਉਥੇ ਸਟਾਫ ਅਤੇ ਸਾਧਨ ਉਪਲੱਬਧ ਕਰਵਾਏ ਤਾਂ ਕਿ ਸਫਾਈ ਦੇ ਮਾਮਲੇ ਵਿਚ ਕੈਂਟ ਦਾ ਮੁਕਾਬਲਾ ਕੀਤਾ ਜਾ ਸਕੇ।
PunjabKesari
ਵੀਰੇਸ਼ ਮਿੰਟੂ : ਕਮਿਸ਼ਨਰ ਕਰਣੇਸ਼ ਸ਼ਰਮਾ ਦੇ ਆਉਣ ਨਾਲ ਸ਼ਹਿਰ ਵਿਚ ਸੁਧਾਰ ਦਿਸ ਰਿਹਾ ਹੈ। ਵੈਸਟ ਇਲਾਕੇ ਵਿਚ ਸੀਵਰੇਜ ਦੀ ਸਮੱਸਿਆ ਪਿਛਲੇ ਕੁਝ ਸਮੇਂ ਵਿਚ ਵਧੀ ਹੈ। ਮੇਰੇ ਵਾਰਡ ਵਿਚ 5 ਸਫਾਈ ਕਰਮਚਾਰੀ , 2 ਸੀਵਰਮੈਨ ਅਤੇ 1 ਰੇਹੜਾ ਹੈ, ਜਿਸ ਨਾਲ ਪੂਰੇ ਵਾਰਡ ਦੀ ਸਫਾਈ ਮੁਸ਼ਕਲ ਹੈ। ਪੂਰੇ ਸ਼ਹਿਰ ਲਈ ਹੋਰ ਸਫਾਈ ਕਰਮਚਾਰੀ ਅਤੇ ਸੀਵਰਮੈਨ ਭਰਤੀ ਕੀਤੇ ਜਾਣ। ਕੋਵਿਡ-19 ਕਾਰਣ ਲੋਕਾਂ ਨੂੰ ਪ੍ਰਾਪਰਟੀ ਟੈਕਸ ਅਤੇ ਵਾਟਰ ਟੈਕਸ ਵਿਚ ਰਿਆਇਤ ਦਿੱਤੀ ਜਾਵੇ ਅਤੇ 10 ਮਰਲੇ ਤੱਕ ਇਨ੍ਹਾਂ ਨੂੰ ਮੁਆਫ ਕੀਤਾ ਜਾਵੇ।
PunjabKesari
ਜਸਲੀਨ ਕੌਰ ਸੇਠੀ : ਕੋਵਿਡ ਦੌਰਾਨ ਨਿਗਮ ਦੇ ਸਟਾਫ ਨੇ ਸ਼ਲਾਘਾਯੋਗ ਕੰਮ ਕੀਤਾ ਅਤੇ ਨਵੇਂ ਕਮਿਸ਼ਨਰ ਦੇ ਆਉਣ ਨਾਲ ਸਮਾਰਟ ਸਿਟੀ ਦੇ ਕੰਮਾਂ ਨੇ ਤੇਜ਼ੀ ਫੜੀ। ਨਿਊ ਜਵਾਹਰ ਨਗਰ ਮਾਰਕੀਟ ਵਿਚ ਲੱਗੇ ਟਾਵਰ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਗਸਤ 2018 ਵਿਚ ਡੇਰਾ ਸਤਿ ਕਰਤਾਰ ਦੇ ਪਿੱਛੇ ਸੜਕ ਨੂੰ ਅਧੂਰਾ ਛੱਡ ਦਿੱਤਾ ਗਿਆ ਸੀ, ਜਿਸ ਨੂੰ ਅਜੇ ਤੱਕ ਬਣਾਇਆ ਨਹੀਂ ਗਿਆ। ਵਾਰਡ ਵਿਚ ਪੈਚਵਰਕ ਨਹੀਂ ਹੋ ਰਿਹਾ। ਪੁੱਛਣ 'ਤੇ ਨਿਗਮ ਅਧਿਕਾਰੀ ਸਾਫ ਕਹਿੰਦੇ ਹਨ ਕਿ ਨਿਗਮ ਨੇ ਪਹਿਲਾਂ ਆਪਣੇ ਵਾਰਡ ਵਿਚ ਆਉਣ ਦਾ ਕਿਹਾ ਹੈ।
PunjabKesari
ਸੁਰਿੰਦਰ ਕੌਰ :ਹਾਊਸ ਦਾ ਏਜੰਡਾ ਪੁਰਾਣਾ ਹੀ ਰੱਖ ਲਿਆ ਗਿਆ ਹੈ, ਜਦਕਿ ਇਸ ਵਿਚ ਵਿਕਾਸ ਦੇ ਹੋਰ ਕੰਮ ਜੋੜੇ ਜਾ ਸਕਦੇ ਸਨ। ਅਗਲੀ ਮੀਟਿੰਗ ਵੀ ਜਲਦ ਬੁਲਾਈ ਜਾਵੇ। ਹਰ ਸਾਲ ਦੀ ਤਰ੍ਹਾਂ ਇਸ ਦੀਵਾਲੀ 'ਤੇ ਵੀ ਐੱਲ. ਈ. ਡੀ. ਲਾਈਟ ਦਾ ਤੋਹਫਾ ਸਾਰੇ ਕੌਂਸਲਰਾਂ ਨੂੰ ਦਿੱਤਾ ਜਾਵੇ। ਨਕਸ਼ੇ ਅਤੇ ਐੱਨ. ਓ. ਸੀ. ਵਿਚ ਮੁਸ਼ਕਲਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਹਾਊਸ ਵਿਚ ਉਠਾਈਆਂ ਗਈਆਂ ਸ਼ਿਕਾਇਤਾਂ 'ਤੇ ਕਾਰਵਾਈ ਜ਼ਰੂਰ ਹੋਵੇ ਅਤੇ ਆਵਾਰਾ ਕੁੱਤਿਆਂ ਦੀ ਵੱਖ ਜਗ੍ਹਾ ਨਿਰਧਾਰਿਤ ਕੀਤੀ ਜਾਵੇ।

PunjabKesari

ਰਾਧਿਕਾ ਪਾਠਕ : ਪੱਕਾ ਬਾਗ ਦੇ ਸਾਹਮਣੇ ਪੁੱਡਾ ਨੇ ਆਪਣੀ ਸਕੀਮ ਦੀ ਚਾਰਦੀਵਾਰੀ ਕਰ ਕੇ ਗੇਟ ਆਦਿ ਲੁਆ ਲਿਆ ਹੈ, ਜਦੋਂ ਕਿ ਉਥੇ ਪਿਆ ਸਾਰਾ ਮਲਬਾ ਸੜਕਾਂ 'ਤੇ ਸੁੱਟ ਦਿੱਤਾ ਹੈ, ਜਿਸ ਨਾਲ ਕਈ ਸਮੱਸਿਆਵਾਂ ਆ ਰਹੀਆਂ ਹਨ। ਨਿਗਮ ਇਸ ਮਲਬੇ ਅਤੇ ਕੂੜੇ ਨੂੰ ਜਲਦ ਸਾਫ ਕਰਵਾਵੇ।
PunjabKesari
ਸ਼ਮਸ਼ੇਰ ਖਹਿਰਾ : ਲੱਧੇਵਾਲੀ ਵਿਚ 3 ਸਾਲ ਪਹਿਲਾਂ ਟਿਊਬਵੈੱਲ ਦਾ ਬੋਰ ਹੋਇਆ ਪਰ ਅਜੇ ਤੱਕ ਉਹ ਚਾਲੂ ਨਹੀਂ ਹੋਇਆ। ਨਿਗਮ ਬਿਜਲੀ ਬੋਰਡ ਨਾਲ ਤਾਲਮੇਲ ਹੀ ਨਹੀਂ ਬਣਾ ਪਾ ਿਰਹਾ। ਤਹਿਬਾਜ਼ਾਰੀ ਦੀ ਨਾਲਾਇਕੀ ਕਾਰਣ ਰਾਮਾਮੰਡੀ ਦੇ ਮੇਨ ਰੋਡ 'ਤੇ ਹੋਏ ਕਬਜ਼ਿਆਂ ਕਾਰਣ ਉਥੋਂ ਲੰਘਣਾ ਮੁਸ਼ਕਲ ਹੈ। ਸਟਰੀਟ ਲਾਈਟਸ ਦੀਆਂ ਸਮੱਸਿਆਵਾਂ ਵੱਲ ਠੇਕੇਦਾਰ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ। ਇਕ ਜਗ੍ਹਾ 100 ਫੁੱਟ ਸੀਵਰ ਲਾਈਨ ਤੱਕ ਨਹੀਂ ਪਾਈ ਜਾ ਰਹੀ।
PunjabKesari
ਮਨਦੀਪ ਜੱਸਲ : ਜੌਹਲ ਹਸਪਤਾਲ ਵਾਲੀ ਬਿਲਡਿੰਗ ਦੇ ਨਕਸ਼ੇ ਅਤੇ ਪ੍ਰਾਪਰਟੀ ਟੈਕਸ ਦੀ ਜਾਂਚ ਕਰਵਾਈ ਜਾਵੇ। ਨੰਗਲ ਸ਼ਾਮਾ ਡਾਗ ਕੰਪਾਊਂਡ ਕਾਰਨ ਰਾਮਾ ਮੰਡੀ ਦੇ 4-5 ਵਾਰਡ ਆਵਾਰਾ ਕੁੱਤਿਆਂ ਦੀ ਸਮੱਸਿਆਵਾਂ ਤੋਂ ਬਹੁਤ ਪ੍ਰੇਸ਼ਾਨ ਹਨ। ਹਰ ਵਾਰਡ ਵਿਚਮੇਨਟੀਨੈਂਸ ਦੇ ਇਕੋ ਜਿਹੇ ਟੈਂਡਰ ਲੱਗਣੇ ਚਾਹੀਦੇ ਹਨ। ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ 'ਤੇ ਧਿਆਨ ਨਾ ਦੇਣ ਵਾਲੇ ਠੇਕੇਦਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।
PunjabKesari
ਰਾਜੀਵ ਓਂਕਾਰ ਟਿੱਕਾ : ਪਾਰਕ ਦੇ ਨੇੜੇ ਬਣੇ ਕੂੜੇ ਦੇ ਡੰਪ ਕਾਰਣ ਸਮੱਸਿਆ ਲਗਾਤਾਰ ਵਧ ਰਹੀ ਹੈ, ਜਿਸ ਨਾਲ ਓਪਨ ਜਿੰਮ ਜਾਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ। ਇਸ ਨੂੰ ਕਿਸੇ ਦੂਜੀ ਜਗ੍ਹਾ ਸ਼ਿਫਟ ਕੀਤਾ ਜਾਵੇ। ਵਾਰਡ ਵਿਚ ਨਵੇਂ ਟਿਊਬਵੈੱਲਦੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਹੈ ਅਤੇ ਈ-ਰਿਕਸ਼ਾ ਵੰਡਣ ਦੇ ਮਾਮਲੇ ਵਿਚ ਵੀ ਕਾਣੀਵੰਡ ਕੀਤੀ ਜਾ ਰਹੀ ਹੈ। ਵਾਰਡ ਦੇ 13 ਪਾਰਕਾਂ ਨੂੰ ਸੁਧਾਰਨ ਲਈ ਫੰਡ ਮੰਗਿਆ ਸੀ, ਜੋ ਨਹੀਂ ਦਿੱਤਾ ਰਿਹਾ। ਹਸਪਤਾਲਾਂ ਨੇ ਕੋਵਿਡ ਦੌਰਾਨ ਖੂਬ ਲੁੱਟ ਮਚਾਈ, ਇਸ ਲਈ ਉਨ੍ਹਾਂ ਖ਼ਿਲਾਫ਼ ਨਿਗਮ ਰਿਆਇਤ ਨਾ ਵਰਤੇ। 120 ਫੁੱਟੀ ਰੋਡ 'ਤੇ ਭਗਤ ਕਬੀਰ ਮੰਦਰ ਜਾਂ ਕਮਿਊਨਿਟੀ ਹਾਲ ਲਈ ਜਗ੍ਹਾ ਅਲਾਟ ਕੀਤੀ ਜਾਵੇ। ਵਾਰਡ ਦੇ 3-4 ਸਰਕਾਰੀ ਸਕੂਲਾਂ ਦੀ ਸੁਧਾਰਨ ਵਿਚ ਨਿਗਮ ਸਹਿਯੋਗ ਕਰੇ।
ਸਤਿੰਦਰ ਕੌਰ ਖਾਲਸਾ : ਵਾਰਡ ਵਿਚ 37-38 ਕਾਲੋਨੀਆਂ ਹਨ ਪਰ ਸਫਾਈ ਕਰਮਚਾਰੀ ਸਿਰਫ 8 ਹਨ। ਕਮੇਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ। ਨਵੀਂ ਭਰਤੀ ਕਰ ਕੇ ਵਾਰਡਾਂ ਵਿਚ ਸਫਾਈ ਦੇ ਇੰਤਜ਼ਾਮ ਕੀਤੇ ਜਾਣ ਅਤੇ ਈ-ਰਿਕਸ਼ੇ ਦਿੱਤੇ ਜਾਣ।
PunjabKesari

ਸਰਬਜੀਤ ਕੌਰ ਬਿੱਲਾ : ਵਾਰਡ ਵਿਚ ਕੂੜੇ ਲਈ ਗੱਡੀ/ਟਰਾਲੀ ਆਪਣੀ ਈ-ਰਿਕਸ਼ਾ ਦੇਣ ਨਾਲ ਕੂੜੇ ਦੀ ਸਮੱਸਿਆ ਹੱਲ ਹੋ ਗਈ ਹੈ। ਪ੍ਰਾਈਵੇਟ ਕੰਪਨੀਆਂ ਬਿਨਾਂ ਕੌਂਸਲਰਾਂ ਦ ਮਨਜ਼ੂਰੀ ਦੇ ਕੇਬਲ ਪਾਉਣ ਲਈ ਸੜਕਾਂ ਪੁੱਟ ਰਹੀਆਂ ਹਨ, ਜਿਸ ਨਾਲ ਸੀਵਰ ਲਾਈਨਾਂ ਵੀ ਟੁੱਟ ਰਹੀਆਂ ਹਨ। ਅਰਬਨ ਅਸਟੇਟ ਫੇਸ-2 ਵਿਚ ਲੱਗੇ ਟ੍ਰੀ-ਗਾਰਡ ਕਟਵਾਏ ਜਾਣ ਕਿਉਂਕਿ ਦਰੱਖਤ ਕਾਫੀ ਵੱਡੇ ਹੋ ਚੁੱਕੇ ਹਨ।

PunjabKesari
ਬੰਟੀ ਨੀਲਕੰਠ : ਸਮਾਰਟ ਸਿਟੀ ਦੇ ਪ੍ਰਾਜੈਕਟਾਂ ਬਾਰੇ ਕੌਂਸਲਰਾਂ ਨੂੰ ਵਿਸ਼ਵਾਸ ਵਿਚ ਨਹੀਂ ਿਲਆ ਜਾਂਦਾ। ਇਨ੍ਹੀਂ ਦਿਨੀਂ ਵਧੇਰੇ ਚੌਕ ਤੋੜ ਕੇ ਛੋਟੇ ਕੀਤੇ ਜਾ ਰਹੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਟਰੈਫਿਕ ਦੀ ਸਮੱਸਿਆ ਹੋਰ ਵੱਧ ਜਾਏਗੀ। ਕਈ ਮਹੀਨੇ ਪਹਿਲਾਂ 6 ਟਿੱਪਰ ਅਤੇ 2 ਜੇ. ਸੀ. ਬੀਜ਼ ਦੀ ਜਾਂਚ ਦੌਰਾਨ 8 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ, ਜਿਹੜਾ ਅਜੇ ਤੱਕ ਵਸੂਲਿਆ ਨਹੀਂ ਗਿਆ।
PunjabKesari
ਰਾਜਵਿੰਦਰ ਸਿੰਘ ਰਾਜਾ : ਟਰਾਲੀਆਂ ਦਾ ਸਿਸਟਮ ਠੀਕ ਕਰ ਕੇ ਇਕ ਕੌਂਸਲਰ ਨੂੰ ਪੂਰੇ ਦਿਨ ਲਈ ਟਰਾਲੀ ਦਿੱਤੀ ਜਾਵੇ। ਸੜਕਾਂ 'ਤੇ ਰੇਹੜੀ-ਖੋਖਿਆਂ ਲਈ ਯੈਲੋ ਲਾਈਨ ਲਾਈ ਜਾਵੇ। ਸ਼ਹਿਰ ਵਿਚ ਪੈਚਵਰਕ ਕਰਵਾਏ ਜਾਣ ਅਤੇ ਸੜਕਾਂ ਕਿਨਾਰੇ ਬਿਲਡਿੰਗ ਮਟੀਰੀਅਲ ਰੱਖਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ। ਡਸਟਬਿਨ ਤੋਂ ਬਾਹਰ ਕੂੜਾ ਖਿਲਰਿਆ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੋ ਰਹੀ ਹੈ।
PunjabKesari
ਮਨਜੀਤ ਕੌਰ : ਬੱਸ ਸਟੈਂਡ ਗੜ੍ਹਾ ਰੋਡ ਦੀਆਂ 72 ਦੁਕਾਨਾਂ ਦੇ ਕਬਜ਼ੇ ਤੋੜਨ ਦੀ ਕਾਰਵਾਈ ਨਹੀਂ ਹੋ ਰਹੀ। ਬੱਸ ਸਟੈਂਡ ਦੇ ਸਾਹਮਣੇ ਤੋੜੀਆਂ ਗਈਆਂ 40 ਦੁਕਾਨਾਂ ਫਿਰ ਤੋਂ ਕਿੰਝ ਬਣ ਗਈਆਂ। ਸੜਕਾਂ 'ਤੇ ਫਰਨੀਚਰ ਫਿਕਚਰ ਲਾਉਣ ਵਾਲੇ 10 ਲੱਖ ਦੇ ਟੈਂਡਰ ਦਾ ਕੋਈ ਅਤਾ ਪਤਾ ਨਹੀਂ। ਵਾਰਡ ਦਾ ਸੁਪਰਵਾਈਜ਼ਰ ਰਿਟਾਇਰ ਹੋ ਗਿਆ, ਨਵਾਂ ਦਿੱਤਾ ਜਾਵੇ।

ਪਵਨ ਕੁਮਾਰ : ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਨਿਗਮ ਦੇ ਅਫਸਰਾਂ ਵਿਚ ਤਾਲਮੇਲ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਕਾਲੋਨੀਆਂ ਵਿਚ ਸੀਵਰੇਜ ਅਤੇ ਵਾਟਰ ਕੁਨੈਕਸ਼ਨਾਂ 'ਤੇ ਕੋਈ ਕਾਰਵਾਈ ਹੋ ਰਹੀ ਹੈ,ਜਦੋਂ ਕਿ ਇਨ੍ਹਾਂ ਤੋਂ ਨਿਗਮ ਨੂੰ ਕਰੋੜਾਂ ਰੁਪਏ ਦੀ ਆਮਦਨ ਹੋ ਸਕਦੀ ਹੈ। ਕਾਰਵਾਈ ਕਰਨਾ ਤਾਂ ਦੂਰ ਅਧਿਕਾਰੀ ਨਾਜਾਇਜ਼ ਕੁਨੈਕਸ਼ਨਾਂ ਦੀਆਂ ਲਿਸਟਾਂ ਤੱਕ ਨਹੀਂ ਦੇ ਰਹੇ। ਇਸ ਦੇ ਨਾਲ ਹੀ ਫੋਲੜੀਵਾਲ ਵਿਚ ਲੱਗ ਰਹੇ 50 ਐੱਮ. ਐੱਲ. ਡੀ. ਦੇ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਮਾਨੀਟਰਿੰਗ ਖੁਦ ਨਿਗਮ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਿਹੜੇ ਐੱਸ. ਟੀ. ਪੀ. ਦੀ ਸਫਾਈ ਹੋਣੀ ਹੈ, ਉਸ ਦੀ ਨਿਗਰਾਨੀ ਵੀ ਨਿਗਮ ਕਰੇ।

PunjabKesari
ਸੁਸ਼ੀਲ ਸ਼ਰਮਾ : ਫੋਕਲ ਪੁਆਇੰਟ ਵਿੱਚ ਲੱਗਣ ਜਾ ਰਹੇ ਐੱਸ. ਟੀ. ਪੀ. ਦੀ ਸਮਰੱਥਾ ਘੱਟ ਹੈ। ਨਾਰਥ ਦੇ ਕਈ ਇਲਾਕਿਆਂ ਵਿਚ ਸੀਵਰੇਜ ਓਵਰਫਲੋਅ ਦੀ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ। ਸਲੇਮਪੁਰ ਰੋਡ 'ਤੇ ਬਿਜਲੀ ਦੀ ਤਾਰ ਪਾਉਣ ਦਾ ਕੰਮ ਭਰਤਇੰਦਰ ਚਾਹਲ ਦੀ ਪ੍ਰਾਪਰਟੀ ਕਾਰਣ ਵਿਚਾਲੇ ਲਟਕ ਗਿਆ ਹੈ। ਲੋਕ ਟੁੱਟੀ ਸੜਕ ਕਾਰਣ ਕਾਫੀ ਪ੍ਰੇਸ਼ਾਨ ਹਨ।

PunjabKesari
108 ਕਾਲੋਨੀਆਂ 'ਤੇ ਤਾਂ ਕੋਈ ਕਾਰਵਾਈ ਨਹੀਂ ਹੋਈ, 200 ਨਾਜਾਇਜ਼ ਕਾਲੋਨੀਆਂ ਹੋਰ ਕੱਟੀਆਂ ਗਈਆਂ : ਸੁਸ਼ੀਲ ਕਾਲੀਆ
ਨਗਰ ਨਿਗਮ ਦੀ ਬਿਲਡਿੰਗ ਮਾਮਲਿਆਂ ਸਬੰਧੀ ਸਬ-ਕਮੇਟੀ ਦੇ ਮੈਂਬਰ ਸੁਸ਼ੀਲ ਕਾਲੀਆ ਨੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਰੱਜ ਕੇ ਰਗੜੇ ਲਾਏ ਅਤੇ ਸਾਫ ਕਿਹਾ ਕਿ ਅਧਿਕਾਰੀ ਸਹਿਯੋਗ ਨਹੀਂ ਕਰ ਰਹੇ। ਜੇਕਰ ਕਮੇਟੀ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਅਤੇ ਅਧਿਕਾਰੀ ਸਾਥ ਦੇਣ ਤਾਂ ਨਕਸ਼ੇ, ਸੀ. ਐੱਲ. ਯੂ. ਅਤੇ ਐੱਨ. ਓ. ਸੀ. ਆਦਿ ਤੋਂ ਜੋ 25 ਕਰੋੜ ਰੁਪਏ ਦਾ ਰੈਵੇਨਿਊ ਆ ਰਿਹਾ ਹੈ 200 ਕਰੋੜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਦੱਸੀਆਂ ਗਈਆਂ108 ਕਾਲੋਨੀਆਂ ਤੋਂ ਕਰੋੜਾਂ ਰੁਪਏ ਦਾ ਰੈਵੇਨਿਊ ਪ੍ਰਾਪਤ ਕਰਨ ਦੀ ਕੋਸ਼ਿਸ਼ ਤਾਂ ਨਿਗਮ ਨੇ ਨਹੀਂ ਕੀਤਾ ਪਰ ਹਾਲ ਹੀ ਵਿਚ 200 ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਸ ਵਿਚ ਵੀ ਨਿਗਮ ਨੂੰ ਚੂਨਾ ਲੱਗ ਿਰਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੰਗਲੈਂਡ ਵਿਚ ਬੈਠੇ ਐਲਨ ਸੰਧੂ ਨਾਮਕ ਪ੍ਰਾਪਰਟੀ ਡੀਲਰ ਨੇ ਆਨਲਾਈਨ ਹੀ ਨਾਜਾਇਜ਼ ਕਾਲੋਨੀ ਕੱਟ ਿਦੱਤੀ। ਲੱਧੇਵਾਲੀ ਯੂਨੀਵਰਸਿਟੀ ਨੇੜੇ ਕੱਟੀ ਗਈ ਇਸ ਨਾਜਾਇਜ਼ ਕਾਲੋਨੀ ਸਬੰਧੀ 'ਜਗ ਬਾਣੀ' ਵਿਚ ਛਪੀ ਖਬਰ ਦੇ ਬਾਵਜੂਦ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਕਮੇਟੀ ਨੇ ਚਾਵਲਾ ਕਾਲੋਨੀ 'ਤੇ ਕਾਰਵਾਈ ਦੀ ਸਿਫਾਰਸ਼ ਕੀਤੀ ਪਰ ਉਸ 'ਤੇ ਕੋਈ ਐਕਸ਼ਨ ਨਹੀਂ ਹੋਇਆ। ਕਮੇਟੀ ਦੀਆਂ ਸਿਫਾਰਸ਼ਾਂ 'ਤੇ ਦਾਲ ਮਿੱਲ ਅਤੇ ਹੋਰ ਬਿਲਡਿੰਗਾਂ ਨੂੰ ਸੀਲ ਤਾਂ ਲਾਈ ਗਈ ਪਰ ਅਗਲੇ ਹੀ ਦਿਨ ਇਹ ਸੀਲ ਖੋਲ੍ਹ ਦਿੱਤੀ ਗਈ। ਅਜਿਹੀ ਜਲਦਬਾਜ਼ੀ ਦੇ ਪਿੱਛੇ ਕੀ ਕਾਰਣ ਰਹੇ ਹਨ।
8 ਠਾਕੁਰ 4430

PunjabKesari
ਇਸ਼ਤਿਹਾਰ ਮਾਫ਼ੀਆ ਨੂੰ ਫਾਇਦਾ ਪਹੁੰਚਾਉਣ ਵਿਚ ਲੱਗੇ ਹਨ ਨਿਗਮ ਅਧਿਕਾਰੀ : ਨੀਰਜਾ ਜੈਨ
ਇਸ਼ਤਿਹਾਰ ਐਡਹਾਕ ਕਮੇਟੀ ਦੀ ਚੇਅਰਪਰਸਨ ਨੀਰਜਾ ਜੈਨ ਨੇ ਦੋਸ਼ ਲਾਏ ਕਿ ਨਿਗਮ ਅਧਿਕਾਰੀ ਇਸ਼ਤਿਹਾਰ ਮਾਫੀਆ ਨੂੰ ਫਾਇਦਾ ਪਹੁੰਚਾਉਣ ਵਿਚ ਲੱਗੇ ਹੋਏ ਹਨ, ਜਿਸ ਨਾਲ ਨਿਗਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਿਰਹਾ ਹੈ। ਜੇਕਰ ਵਾਰ-ਵਾਰ ਟੈਂਡਰ ਫੇਲ ਹੋ ਰਹੇ ਹਨ ਤਾਂ ਕਿਉਂ ਨਹੀਂ ਇਸ਼ਤਿਹਾਰ ਠੇਕੇ 'ਤੇ 4 ਭਾਗਾਂ ਵਿਚ ਵੰਡਿਆ ਜਾਂਦਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 59 ਇਸ਼ਤਿਹਾਰਾਂ ਦਾ ਜੋ ਕਾਂਟਰੈਕਟ ਅਲਾਟ ਹੈ, ਉਸ 'ਚ ਵੀ ਵੱਡਾ ਘਪਲਾ ਹੈ। ਨਿਯਮਾਂ ਨੂੰ ਦਰਕਿਨਾਰ ਕਰ ਕੇ ਚੁਰਾਹਿਆਂ ਅਤੇ ਡਿਵਾਈਡਰਾਂ 'ਤੇ ਸਾਈਜ ਦੇ ਹਿਸਾਬ ਨਾਲ ਯੂਨੀਪੋਲ ਲੱਗੇ ਹੋਏ ਹਨ। ਕਮੇਟੀ ਦੀਆਂ ਬੈਠਕਾਂ ਵਿਚ ਲਏ ਗਏ ਫੈਸਲਿਆਂ 'ਤੇ ਕੋਈ ਅਮਲ ਨਹੀਂ ਹੁੰਦਾ। ਅਧਿਕਾਰੀ ਸਹਿਯੋਗ ਨਹੀਂ ਕਰਦੇ ਅਤੇ ਨਾ ਹੀ ਬੈਠਕ ਦੀ ਪ੍ਰੋਸੀਡਿੰਗ ਸਹੀ ਤਰੀਕੇ ਨਾਲ ਭੇਜਦੇ ਹਨ।
6 ਠਾਕੁਰ 4434

PunjabKesari


ਵਾਰਡ ਦੇ ਪਾਰਕਾਂ ਦੀ ਦੁਰਦਸ਼ਾ 'ਤੇ ਸਵਾਲ ਚੁੱਕਦੇ ਭਾਜਪਾ ਕੌਂਸਲਰ ਸ਼ੈਲੀ ਖੰਨਾ, ਕਮਿਸਨਰ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਨੇ ਸਿਰਫ ਇਕ ਹੀ ਪਾਰਕ ਵਿਚ ਲੱਖਾਂ ਰੁਪਏ ਦੇ ਕੰਮ ਕਰਵਾਏ ਜਾਣ ਦਾ ਮਾਮਲਾ ਚੁੱਕਿਆ। ਸ਼ਹਿਰ ਵਿਚ ਗੰਦਗੀ ਅਤੇ ਹੋਰ ਸਮੱਸਿਆਵਾਂ ਲਈ ਮੌਜੂਦਾ ਨਿਗਮ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ।
ਸਤਿੰਦਰ ਕੌਰ ਖਾਲਸਾ : ਵਾਰਡ ਵਿਚ 37-38 ਕਾਲੋਨੀਆਂ ਹਨ ਪਰ ਸਫਾਈ ਕਰਮਚਾਰੀ ਸਿਰਫ 8 ਹਨ। ਕਮੇਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ। ਨਵੀਂ ਭਰਤੀ ਕਰ ਕੇ ਵਾਰਡਾਂ ਵਿਚ ਸਫਾਈ ਦੇ ਇੰਤਜ਼ਾਮ ਕੀਤੇ ਜਾਣ ਅਤੇ ਈ-ਰਿਕਸ਼ੇ ਦਿੱਤੇ ਜਾਣ।

ਬਬੀਤਾ ਰਾਣੀ : ਵਾਰਡ ਨੰਬਰ 43 ਨੂੰ 22 ਸਫਾਈ ਕਰਮਚਾਰੀ ਅਲਾਟ ਹੋਏ ਸਨ ਪਰ ਸਿਰਫ ਇਕ ਹੀ ਡਿਊਟੀ 'ਤੇ ਆ ਰਿਹਾ ਹੈ। 10 ਹਜ਼ਾਰ ਵੋਟਾਂ ਵਾਲੇ ਵਾਰਡ ਦੀ ਸਫਾਈ ਇਕ ਕਰਮਚਾਰੀ ਤੋਂ ਕਿੰਝ ਕਰਵਾਈ ਜਾ ਸਕਦੀ ਹੈ।

PunjabKesari

ਸੰਧਾ ਨੇ ਹਾਊਸ ਵਿਚ ਲਹਿਰਾ 'ਪੰਜਾਬ ਕੇਸਰੀ'
ਕੌਂਸਲਰ ਚੰਦਰਜੀਤ ਕੌਰ ਸੰਧਾ ਨੇ ਹਾਊਸ ਵਿਚ 'ਪੰਜਾਬ ਕੇਸਰੀ' ਅਖਬਾਰ ਨੂੰ ਲਹਿਰਾਉਂਦੇ ਹੋਏ ਕਿਹਾ ਕਿ ਕੱਚਾ ਕੋਟ ਦਾ ਸੀਵਰੇਜ ਸਿਸਟਮ ਸਾਲਾਂ ਪੁਰਾਣਾ ਹੈ ਪਰ ਉਦਘਾਟਨ ਦੀ ਉਡੀਕ ਵਿਚ ਇਹ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ। ਬੂਟੀ ਐਨਕਲੇਵ ਦੀਆਂ ਸੜਕਾਂ ਵੀ ਟੁੱਟੀਆਂ ਹੋਈਆਂ ਹਨ, ਜਿਸ ਦਾ ਕੰਮ ਪਿਛਲੇ 3 ਸਾਲਾਂ ਤੋਂ ਲਟਕਿਆ ਹੋਇਆ ਹੈ। ਰਾਜਾ ਗਾਰਡਨ, ਮਹਾਰਾਜਾ ਗਾਰਡਨ ਦੇ ਸਾਹਮਣੇ ਵਾਲਾ ਇਲਾਕਾ ਵਿਚ ਵੀ ਕੋਈ ਵਿਕਾਸ ਨਹੀਂ ਹੋ ਰਿਹਾ।

PunjabKesari

ਸਮਰਾਏ ਨੇ ਹਾਊਸ ਵਿਚ ਦਿੱਤਾ ਪੰਜਾਬ ਕੇਸਰੀ/ਜਗਬਾਣੀ ਦਾ ਹਵਾਲਾ
ਕੌਂਸਲਰ ਜਗਦੀਸ਼ ਸਮਰਾਏ ਨੇ ਪੰਜਾਬ ਕੇਸਰੀ/ਜਗ ਬਾਣੀ ਦਾ ਹਵਾਲਾ ਦਿੰਦੇ ਹੋਏ ਹਾਊਸ ਤੋਂ ਮੰਗ ਕੀਤੀ ਕਿ ਸ਼ਹਿਰ ਵਿਚੋਂ ਲੰਘਦੀ ਕਾਲਾ ਸੰਘਿਆਂ ਡਰੇਨ ਤੋਂ ਮੁਕਤੀ ਪਾਉਣ ਲਈ ਇਸ ਨੂੰ ਬੰਦ ਹੀ ਕਰ ਦਿੱਤਾ ਜਾਵੇ। ਉਨ੍ਹਾਂ ਨੇ ਵਰਿਆਣਾ ਡੰਪ ਨੂੰ ਵੀ ਸਮੱਸਿਆਵਾਂ ਦਾ ਕਾਰਣ ਦੱਸਦੇ ਹੋਏ ਕਿਹਾ ਕਿ ਬਾਇਓ-ਮਾਈਨਿੰਗ ਪ੍ਰਾਜੈਕਟ 62 ਕਰੋੜ ਤੋਂ 41 ਕਰੋੜ 'ਤੇ ਲੈ ਆਉਣ ਪਿੱਛੇ ਲੁਕੇ ਕਾਰਣਾਂ 'ਤੇ ਵੀ ਸਵਾਲ ਉਠ ਰਹੇ ਹਨ। ਹੁਣ ਵੀ ਜੋ ਪ੍ਰਾਜੈਕਟ ਲੱਗਣ ਜਾ ਰਹੇ ਹਨ, ਉਸ ਵਿਚ ਪਾਰਦਰਸ਼ਤਾ ਦੀ ਜ਼ਰੂਰਤ ਹੈ।

PunjabKesari


ਕਾਂਗਰਸ ਅਤੇ ਭਾਜਪਾ ਮਹਿਲਾ ਕੌਂਸਲਰਾਂ ਵਿਚ ਤਿੱਖੀ ਨੋਕ-ਝੋਂਕ
ਕੌਂਸਲਰ ਹਾਊਸ ਵਿਚ ਪੁਰਸ਼ ਕੌਂਸਲਰਾਂ ਦੇ ਆਪਸੀ ਟਕਰਾਅ ਦੇ ਤਾਂ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਅੱਜ ਹਾਊਸ ਵਿਚ ਕਾਂਗਰਸ ਅਤੇ ਭਾਜਪਾਈ ਮਹਿਲਾ ਕੌਂਸਲਰਾਂ ਵਿਚ ਤਿੱਖੀ ਨੋਕ-ਝੋਂਕ ਵੇਖਣ ਨੂੰ ਮਿਲੀ ਜੋ ਵਿਧਾਇਕ ਬੇਰੀ ਦੀ ਪਤਨੀ ਉਮਾ ਬੇਰੀ ਦੇ ਸੰਬੋਧਨ ਦੌਰਾਨ ਸ਼ੁਰੂ ਹੋਈ। ਅਕਾਲੀ-ਭਾਜਪਾ ਦੇ ਐੱਲ. ਈ. ਡੀ. ਪ੍ਰਾਜੈਕਟ ਦੀ ਆਲੋਚਨਾ ਸੁਣ ਕੇ ਭਾਜਪਾ ਕੌਂਸਲਰਾਂ ਤੋਂ ਰਿਹਾ ਨਹੀਂ ਗਿਆ । ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਿਦੱਤਾ। ਅਜਿਹੇ ਵਿਚ ਵਿਧਾਇਕ ਰਿੰਕੂ ਦੀ ਪਤਨੀ ਡਾ. ਸੁਨੀਤਾ ਅਤੇ ਹੋਰ ਕਾਂਗਰਸੀ ਮਹਿਲਾ ਕੌਂਸਲਰਾਂ ਨੇ ਵੀ ਭਾਜਪਾਈਆਂ ਨਾਲ ਤਿੱਖੀ ਨੋਕ-ਝੋਂਕ ਕੀਤੀ।

ਪੁਲਸ ਕਮਿਸ਼ਨਰ ਦੀ ਸ਼ਿਕਾਇਤ ਸੀ. ਐੱਲ. ਨੂੰ ਲਗਾਵਾਗੇ : ਮੇਅਰ
ਮੇਅਰ ਅਤੇ ਨਿਗਮ ਪ੍ਰਸ਼ਾਸਨ ਨੇ ਪਿਛਲੇ ਸਮੇਂ ਦੌਰਾਨ ਨਿਗਮ ਵਿਚ ਹੋਈਆਂ ਬੇਨਿਯਮੀਆਂ ਅਤੇ ਕਈ ਤਰ੍ਹਾਂ ਦੀ ਮਦਦ ਲਈ ਪੁਲਸ ਕਮਿਸ਼ਨਰ ਨੂੰ ਕਈ ਪੱਤਰ ਲਿਖੇ ਪਰ ਉਨ੍ਹਾਂ ਪੱਤਰਾਂ ਦੇ ਆਧਾਰ 'ਤੇ ਪੁਲਸ ਕਮਿਸ਼ਨਰ ਵੱਲੋਂ ਢਿੱਲੀ ਕਾਰਵਾਈ ਨੂੰ ਲੈ ਕੇ ਮੇਅਰ ਕਾਫ਼ੀ ਖਫਾ ਦਿੱਸੇ ਅਤੇ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਉਹ ਕੌਂਸਲਰਾਂ ਨੂੰ ਲੈ ਕੇ ਪਹਿਲਾਂ ਪੁਲਸ ਕਮਿਸ਼ਨਰ ਨਾਲ ਇਕ ਬੈਠਕ ਕਰ ਕੇ ਸਾਰੇ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਲਿਆਉਣਗੇ। ਜੇਕਰ ਫਿਰ ਵੀ ਉਨ੍ਹਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਮਾਮਲੇ ਸਬੰਧੀ ਸਿੱਧਾ ਮੁੱਖ ਮੰਤਰੀ ਨੂੰ ਮਿਲਿਆ ਜਾਵੇਗਾ। ਮੇਅਰ ਨੇ ਦੱਸਿਆ ਕਿ ਗੜ੍ਹਾ ਰੋਡ ਦੇ ਕਬਜ਼ਿਆਂ ਨੂੰ ਤੋੜਨ ਲਈ ਪੁਲਸ ਨਹੀਂ ਦਿੱਤੀ ਜਾ ਰਹੀ। ਆਕਾਸ਼ ਕਾਂਟਰੈਕਟਰ ਨੇ ਫਰਜ਼ੀ ਪੀ. ਐੱਫ. ਨੰਬਰ ਦਿੱਤਾ,ਉਸ 'ਤੇ ਐੱਫ. ਆਈ. ਆਰ. ਨਹੀਂ ਹੋ ਰਹੀ। ਬਜਵਾੜਾ ਸੋਸਾਇਟੀ ਹੁਸ਼ਿਆਰਪੁਰ ਨੇ ਜਾਅਲੀ ਦਸਤਾਵੇਜ਼ ਨਿਗਮ ਟੈਂਡਰ 'ਤੇ ਲਾਏ, ਉਸ 'ਤੇ ਵੀ ਕੇਸ ਨਹੀਂ ਕੀਤਾ ਗਿਆ। ਅਜਿਹੇ ਹੀ ਕਈ ਮਾਮਲਿਆਂ ਵਿਚ ਪੁਲਸ ਕਮਿਸ਼ਨਰ ਨੇ ਨਿਗਮ ਦੇ ਪੱਤਰਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ।


shivani attri

Content Editor

Related News