ਸਫਾਈ ਕਰਮਚਾਰੀਆਂ ਨੇ ਕੀਤੀ ਹੜਤਾਲ, ਸਰਕਾਰ ਖਿਲਾਫ ਕੱਢੀ ਭੜਾਸ
Monday, Feb 24, 2020 - 07:03 PM (IST)

ਜਲੰਧਰ (ਸੋਨੂੰ)— ਨਗਰ ਨਿਗਮ ਦੇ ਠੇਕੇ 'ਤੇ ਰੱਖੇ ਜਾ ਰਹੇ 160 ਸੀਵਰਮੈਨਾਂ ਦੀ ਭਰਤੀ ਨੂੰ ਲੈ ਕੇ ਤਕਰਾਰ ਇਸ ਕਦਰ ਵਧ ਚੁੱਕੀ ਹੈ ਕਿ ਸੱਤਾਧਾਰੀ ਕਾਂਗਰਸ ਦੀ ਅਗਵਾਈ ਅਤੇ ਨਿਗਮ ਨਾਲ ਸਬੰਧਤ ਕਈ ਯੂਨੀਅਨਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਇਸ ਭਰਤੀ ਖਿਲਾਫ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ, ਨਗਰ ਨਿਗਮ ਸਫਾਈ ਮਜ਼ਦੂਰ ਯੂਨੀਅਨ ਸਣੇ ਕਈ ਯੂਨੀਅਨਾਂ ਵੱਲੋਂ ਸੋਮਵਾਰ ਨਿਗਮ ਕੰਪਲੈਕਸ 'ਚ ਧਰਨਾ ਦੇ ਕੇ ਆਪਣਾ ਵਿਰੋਧ ਜਤਾਇਆ ਗਿਆ।
ਇਸ ਸਬੰਧ 'ਚ ਯੂਨੀਅਨਾਂ ਵੱਲੋਂ ਧਰਨੇ ਦੀ ਰੂਪ-ਰੇਖਾ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਸੀ। ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਤੇ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਠੇਕਾ ਪ੍ਰਣਾਲੀ ਦੇ ਅਧੀਨ ਮੁਲਾਜ਼ਮਾਂ ਦੀ ਭਰਤੀ ਨਾ ਕੀਤੀ ਜਾਵੇ ਅਤੇ ਸਾਰੇ ਮੁਲਾਜ਼ਮਾਂ ਨੂੰ ਪੱਕੇ ਤੌਰ 'ਤੇ ਰੱਖਿਆ ਜਾਵੇ।