ਲੇਡੀਜ਼ ਜਿਮਖਾਨਾ ਦੇ ਈਵੈਂਟ ’ਚ ਵਨੀਤਾ ਧਾਮੀ ਤੇ ਸੁਮਨ ਅਰੋੜਾ ਨੇ ਜਿੱਤੇ ਮਿਸਿਜ਼ ਕਰਵਾਚੌਥ ਕੁਈਨ ਦੇ ਟਾਈਟਲ

Tuesday, Oct 15, 2024 - 11:05 AM (IST)

ਜਲੰਧਰ (ਖੁਰਾਣਾ)–ਲੇਡੀਜ਼ ਜਿਮਖਾਨਾ ਕਲੱਬ ਵੱਲੋਂ ਅੱਜ ਕਰਵਾਚੌਥ ਸਬੰਧੀ ਸ਼ਾਨਦਾਰ ਈਵੈਂਟ ਦਾ ਆਯੋਜਨ ਰਿਤੂ ਕੋਲੇਂਟਾਈਨ ਨਾਲ ਮਿਲ ਕੇ ਕੀਤਾ ਗਿਆ। ਸੈਕਟਰੀ ਸਰੁਚੀ ਕੱਕੜ ਦੀ ਦੇਖ-ਰੇਖ ਵਿਚ ਹੋਏ ਇਸ ਈਵੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਕਲੱਬ ਪ੍ਰਧਾਨ ਬੇਬੀ ਸੱਭਰਵਾਲ ਵਿਸ਼ੇਸ਼ ਰੂਪ ਵਿਚ ਮੌਜੂਦ ਰਹੇ। 140 ਦੇ ਲੱਗਭਗ ਮੈਂਬਰਾਨ ਨੇ ਰਵਾਇਤੀ ਲਹਿੰਗੇ, ਸਾੜ੍ਹੀਆਂ, ਸੂਟ, ਜਿਊਲਰੀ ਆਦਿ ਪਹਿਨ ਕੇ ਇਸ ਈਵੈਂਟ ਵਿਚ ਹਿੱਸਾ ਲਿਆ। ਪ੍ਰਤੀਯੋਗੀਆਂ ਦੀਆਂ 2 ਕੈਟੇਗਰੀ ਬਣਾਈਆਂ ਗਈਆਂ ਤੇ ਉਨ੍ਹਾਂ ਵਿਚਕਾਰ ਰੈਂਪਵਾਕ ਤੇ ਕਰਵਾਚੌਥ ਪ੍ਰਤੀਯੋਗਿਤਾ ਕਰਵਾਈ ਗਈ।

PunjabKesari

60 ਸਾਲ ਤਕ ਉਮਰ ਵਰਗ ਵਿਚ ਵਨੀਤਾ ਧਾਮੀ ਨੂੰ ਮਿਸਿਜ਼ ਕਰਵਾਚੌਥ ਕੁਈਨ ਦੇ ਟਾਈਟਲ ਨਾਲ ਨਿਵਾਜਿਆ ਗਿਆ। ਇਸ ਕੈਟੇਗਰੀ ਵਿਚ ਪਹਿਲੀ ਰਨਰਅੱਪ ਸ਼੍ਰੀਮਤੀ ਸੰਤੋਸ਼ ਸੈਣੀ ਅਤੇ ਦੂਜੀ ਰਨਰਅੱਪ ਸੀਮਾ ਅਰੋੜਾ ਨੂੰ ਚੁਣਿਆ ਗਿਆ। 60 ਸਾਲ ਤੋਂ ਉੱਪਰ ਵਾਲੀ ਕੈਟੇਗਿਰੀ ਵਿਚ ਮਿਸਿਜ਼ ਕਰਵਾਚੌਥ ਕੁਈਨ ਦਾ ਟਾਈਟਲ ਸੁਮਨ ਅਰੋੜਾ ਦੇ ਹਿੱਸੇ ਆਇਆ। ਫਸਟ ਰਨਰਅੱਪ ਅਮਿਤਾ ਸਹਿਗਲ ਅਤੇ ਦੂਜੀ ਰਨਰਅੱਪ ਰੰਜਨਾ ਵਾਲੀਆ ਚੁਣੀ ਗਈ। ਜੱਜਮੈਂਟ ਪੈਨਲ ਵਿਚ ਬੇਬੀ ਸੱਭਰਵਾਲ ਤੋਂ ਇਲਾਵਾ ਮੈਡਮ ਪ੍ਰੀਤੀ ਬਾਜਵਾ ਅਤੇ ਅਨੁਜਾ ਰਹੀਆਂ।

PunjabKesari

ਇਹ ਵੀ ਪੜ੍ਹੋ- ਗਾਇਕ ਗੈਰੀ ਸੰਧੂ ਦੇ ਪਿੰਡ ਰੁੜਕਾ ਕਲਾਂ 'ਚ ਭਖਿਆ ਪੰਚਾਇਤੀ ਚੋਣਾਂ ਦਾ ਮਾਹੌਲ, ਲੱਗੀਆਂ ਲੰਮੀਆਂ ਲਾਈਨਾਂ

ਬੇਬੀ ਸੱਭਰਵਾਲ ਨੇ ਪ੍ਰਤੀਯੋਗੀਆਂ ਤੋਂ ਕਰਵਾਚੌਥ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ। ਰਿਤੂ ਕੋਲੇਂਟਾਈਨ ਵੱਲੋਂ ਤਿਆਰ ਹੋ ਕੇ ਆਈਆਂ ਏ. ਪੀ. ਜੇ. ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਢੰਗ ਨਾਲ ਰੈਂਪ ਮਾਡਲਿੰਗ ਕੀਤੀ। ਸਾਰੀਆਂ ਜੇਤੂਆਂ ਨੂੰ ਭਾਵਨਾ ਜੈਨ ਵੱਲੋਂ ਸਪਾਂਸਰਡ ਗਿਫਟ ਦਿੱਤੇ ਗਏ।

PunjabKesari

ਰਿਤੂ ਕੋਲੇਂਨਟਾਈਨ ਵੱਲੋਂ ਵੀ ਸਾਰੇ ਜੇਤੂਆਂ ਨੂੰ ਗਿਫ਼ਟ ਹੈਂਪਰ ਦਿੱਤੇ ਗਏ। ਇਸ ਮੌਕੇ ਪਾਰੁਲ ਗੁਪਤਾ ਅਤੇ ਦਿਸ਼ਾ ਕਪੂਰ ਵੀ ਮੌਜੂਦ ਰਹੀਆਂ। ਏ. ਪੀ. ਜੇ. ਸਕੂਲ ਵੱਲੋਂ ਮੌਜੂਦ ਰਹੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਟਰਾਫੀਆਂ ਸ਼੍ਰੀਮਤੀ ਮਨੋਰਮਾ ਮਾਇਰ ਵੱਲੋਂ ਸਪਾਂਸਰਡ ਕੀਤੀਆਂ ਗਈਆਂ ਸਨ। ਪ੍ਰੋਗਰਾਮ ਦੇ ਆਯੋਜਨ ਵਿਚ ਸ਼੍ਰੀਮਤੀ ਮਿੰਨੀ ਧੀਮਾਨ, ਨੀਨਾ ਚੌਹਾਨ, ਵੰਦਨਾ ਕਾਲੀਆ, ਨੇਹਾ ਠਾਕੁਰ, ਲਲਿਤਾ ਗੁਪਤਾ, ਮਨੋਰਮਾ ਮਾਇਰ, ਸੰਗੀਤਾ ਮਹਿੰਦਰੂ, ਪਰਮਿੰਦਰ ਬੇਰੀ, ਸ਼ਵੇਤਾ ਮੋਂਗਾ, ਸ਼ਰਨ ਅਰੋੜਾ, ਅੰਸ਼ੂ ਚੋਪੜਾ, ਰਿਤੂ ਕੌਰ, ਸਾਂਵਰੀ ਢੰਡ ਅਤੇ ਪੂਜਾ ਚੋਪੜਾ ਨੇ ਵੀ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ- ਜਲੰਧਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ, ਕੀਤੇ ਗਏ ਖ਼ਾਸ ਪ੍ਰਬੰਧ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News