ਸਹੁਰਾ ਪਰਿਵਾਰ ਨੇ 3 ਬੱਚਿਆਂ ਦੀ ਮਾਂ ਨੂੰ ਖਿਲਾਈ ਜ਼ਹਿਰੀਲੀ ਵਸਤੂ, ਮੌਤ

01/06/2020 9:15:14 PM

ਮੁਕੇਰੀਆਂ, (ਨਾਗਲਾ)- ਮੁਕੇਰੀਆਂ ਪੁਲਸ ਨੇ ਵਿਆਹ ਤੋਂ ਲਗਭਗ ਪੰਦਰਾਂ ਵਰ੍ਹੇ ਤੱਕ ਤੰਗ ਪ੍ਰੇਸ਼ਾਨ ਕਰਨ ਵਾਲੇ ਸਹੁਰੇ ਪਰਿਵਾਰ ਵੱਲੋਂ ਤਿੰਨ ਬੱਚਿਆਂ ਦੀ ਮਾਂ ਨੂੰ ਕੋਈ ਜ਼ਹਿਰੀਲੀ ਵਸਤੂ ਦੇ ਕੇ ਮਾਰ ਦਿੱਤੇ ਜਾਣ ਦੇ ਸਬੰਧ ’ਚ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਡ਼ਕੀ ਸਿਮਰਜੀਤ ਕੌਰ ਦੀ ਮਾਤਾ ਰਚਨਾ ਦੇਵੀ ਪਤਨੀ ਗੁਰਨਾਮ ਸਿੰਘ ਵਾਸੀ ਮੁਹੱਲਾ ਖੁਰਸ਼ੀਦਪੁਰ ਨੇ ਪੁਲਸ ਨੂੰ ਦਿੱਤੇ ਗਏ ਬਿਆਨਾਂ ’ਚ ਦੱਸਿਆ ਕਿ ਉਸ ਦੀ ਬੇਟੀ ਸਿਮਰਜੀਤ ਕੌਰ ਦਾ ਵਿਆਹ 21 ਜਨਵਰੀ 2005 ਨੂੰ ਵਿਕਾਸ ਪੁੱਤਰ ਸੂਰਤੀ ਸਿੰਘ ਨਿਵਾਸੀ ਮਹਾਜਨਾਂ ਮੁਹੱਲਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਸ ਦੀ ਬੇਟੀ ਨੂੰ ਦਿਓਰ ਬਲਦੇਵ ਸਿੰਘ, ਸੱਸ ਚਰਨ ਕੌਰ ਤੇ ਦਰਾਣੀ ਰੇਖਾ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸੀ। ਉਸ ਨੇ ਦੱਸਿਆ ਕਿ 5 ਜਨਵਰੀ ਨੂੰ ਉਸ ਦੇ ਬੇਟੇ ਅਮਨਦੀਪ ਨੂੰ ਮੇਰੀ ਬੇਟੀ ਸਿਮਰਜੀਤ ਕੌਰ ਦਾ ਫੋਨ ਆਇਆ ਕਿ ਉਕਤ ਤਿੰਨਾਂ ਨੇ ਉਸ ਨੂੰ ਕੋਈ ਜ਼ਹਿਰੀਲੀ ਵਸਤੂ ਦੇ ਦਿੱਤੀ ਹੈ। ਪਤਾ ਚੱਲਣ ਤੋਂ ਤੁਰੰਤ ਬਾਅਦ ਹੀ ਉਹ ਆਪਣੀ ਬੇਟੀ ਨੂੰ ਇਲਾਜ ਲਈ ਸਥਾਨਕ ਡੋਗਰਾ ਹਸਪਤਾਲ ਲੈ ਗਏ। ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ।

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਸੱਸ ਚਰਨ ਕੌਰ ਪਤਨੀ ਸੂਰਤੀ ਸਿੰਘ, ਦਿਓਰ ਬਲਦੇਵ ਸਿੰਘ ਪੁੱਤਰ ਸੂਰਤੀ ਸਿੰਘ ਅਤੇ ਦਰਾਣੀ ਰੇਖਾ ਪਤਨੀ ਬਲਦੇਵ ਸਿੰਘ ਸਾਰੇ ਨਿਵਾਸੀ ਮਹਾਜਨਾਂ ਮੁਹੱਲਾ ਮੁਕੇਰੀਆਂ ਦੇ ਵਿਰੁੱਧ ਧਾਰਾ 306, 34 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ।


Bharat Thapa

Content Editor

Related News