7 ਲੱਖ ਮੀਟ੍ਰਿਕ ਟਨ ਤੋਂ ਵੱਧ ਖ਼ਰੀਦਿਆ ਗਿਆ ਝੋਨਾ, ਕਿਸਾਨਾਂ ਨੂੰ 1568 ਕਰੋੜ ਰੁਪੈ ਦੀ ਅਦਾਇਗੀ

Monday, Nov 11, 2024 - 06:56 PM (IST)

7 ਲੱਖ ਮੀਟ੍ਰਿਕ ਟਨ ਤੋਂ ਵੱਧ ਖ਼ਰੀਦਿਆ ਗਿਆ ਝੋਨਾ, ਕਿਸਾਨਾਂ ਨੂੰ 1568 ਕਰੋੜ ਰੁਪੈ ਦੀ ਅਦਾਇਗੀ

ਕਪੂਰਥਲਾ (ਮਹਾਜਨ)-ਕਪੂਰਥਲਾ ਜਿਲ੍ਹੇ ਵਿਚ ਝੋਨੇ ਦੀ ਖ਼ਰੀਦ ਮਿੱਥੇ ਗਏ 7,60,983 ਮੀਟ੍ਰਿਕ ਟਨ ਦੇ ਟੀਚੇ ਦੇ ਨੇੜੇ ਪੁੱਜ ਗਈ ਹੈ। ਬੀਤੇ ਕੱਲ੍ਹ ਤੱਕ ਜ਼ਿਲ੍ਹੇ ਦੀਆਂ 78 ਮੰਡੀਆਂ ਵਿਚ 7,15,679 ਮੀਟ੍ਰਿਕ ਟਨ ਝੋਨਾ ਆਇਆ,ਜਿਸ ਵਿਚੋਂ 7,08,451 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦੇ ਨਾਲ ਜ਼ਿਲ੍ਹੇ ਭਰ ਵਿਚ 99 ਫ਼ੀਸਦੀ ਖ਼ਰੀਦ ਮੁਕੰਮਲ ਹੋਈ। ਹੁਣ ਤੱਕ ਮਿੱਥੇ ਗਏ ਟੀਚੇ ਦਾ 94.05 ਫ਼ੀਸਦੀ ਹਾਸਲ ਕਰ ਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਦੱਸਿਆ ਕਿ ਝੋਨੇ ਦੀ ਖ਼ਰੀਦ ਅੰਤਿਮ ਪੜਾਅ ਵਿਚ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਜਿੱਥੇ ਮੰਡੀਆਂ ਵਿਚ 15 ਹਜ਼ਾਰ ਮੀਟ੍ਰਿਕ ਟਨ ਦੇ ਕਰੀਬ ਝੋਨਾ ਆ ਰਿਹਾ ਹੈ, ਉਥੇ ਹੀ ਉਸਦੀ ਨਾਲੋਂ-ਨਾਲ ਖ਼ਰੀਦ ਤੋਂ ਇਲਾਵਾ ਲਿਫ਼ਟਿੰਗ ਦੇ ਕੰਮ ਵਿਚ ਪੂਰੀ ਤੇਜ਼ੀ ਆਈ ਹੈ। ਰੋਜ਼ਾਨਾ ਮੰਡੀਆਂ ਵਿਚ 32 ਤੋਂ 35 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਰਹੀ ਹੈ। ਖ਼ਰੀਦੇ ਗਏ ਝੋਨੇ ਵਿਚੋਂ 5 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਲਿਫ਼ਟਿੰਗ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਖ਼ਰੀਦੇ ਗਏ ਝੋਨੇ ਦੀ ਅਦਾਇਗੀ ਨਾਲੋ-ਨਾਲ ਯਕੀਨੀ ਬਣਾਈ ਜਾ ਰਹੀ ਹੈ, ਜਿਸ ਤਹਿਤ ਮਿੱਥੇ 48 ਘੰਟੇ ਦੇ ਸਮੇਂ ਅੰਦਰ ਬਣਦੀ 1,568.1 ਕਰੋੜ ਰੁਪਏ ਕਿਸਾਨਾਂ ਦੇ ਖ਼ਾਤਿਆਂ ਵਿਚ ਟਰਾਂਸਫਰ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਭਲਕੇ ਬੰਦ ਰਹਿਣਗੇ ਇਹ ਰਸਤੇ

ਜ਼ਿਕਰਯੋਗ ਹੈ ਕਿ ਝੋਨੇ ਦੀ ਖ਼ਰੀਦ ਵਿਚ ਪਨਗਰੇਨ ਸਭ ਤੋਂ ਮੋਹਰੀ ਹੈ, ਇਸ ਏਜੰਸੀ ਵੱਲੋਂ 259927.46 ਮੀਟ੍ਰਿਕ ਟਨ (36 ਫ਼ੀਸਦੀ), ਮਾਰਕਫੈੱਡ ਵੱਲੋਂ 212346 ਮੀਟ੍ਰਿਕ ਟਨ (30 ਫ਼ੀਸਦੀ), ਪਨਸਪ ਵੱਲੋਂ 157473 ਮੀਟ੍ਰਿਕ ਟਨ (22 ਫ਼ੀਸਦੀ), ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 77835 ਮੀਟ੍ਰਿਕ ਟਨ (11 ਫ਼ੀਸਦੀ) ਖ਼ਰੀਦ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ, ਸਕੂਲ/ਕਾਲਜ ਤੇ ਇਹ ਦੁਕਾਨਾਂ ਰਹਿਣਗੀਆਂ ਬੰਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News