ਮਾਡਰਨ ਜੇਲ ''ਚ ਭਿੜੇ ਹਲਾਵਾਤੀ, ਤਿੰਨ ਜ਼ਖਮੀ

02/15/2020 1:30:47 PM

ਕਪੂਰਥਲਾ (ਮਹਾਜਨ)— ਮਾਡਰਨ ਜੇਲ 'ਚ ਪੇਸ਼ੀ 'ਤੇ ਜਾਣ ਲਈ ਬੈਰਕ ਤੋਂ ਕੱਢੇ ਤਿੰਨ ਹਵਾਲਾਤੀ ਸ਼ੁੱਕਰਵਾਰ ਨੂੰ ਮੁੱਖ ਡਿਓਢੀ 'ਤੇ ਪਹੁੰਚਦੇ ਹੀ ਪੁਰਾਣੀ ਰੰਜ਼ਿਸ਼ ਦੇ ਚੱਲਦੇ ਆਪਸ 'ਚ ਭਿੜ ਗਏ। ਜਿਨ੍ਹਾਂ 'ਚ ਤਿੰਨ ਹਵਾਲਾਤੀ ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਜ਼ਖਮੀ ਗੁਰਮੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਜਲੰਧਰ, ਪਰਮਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਨਿਵਾਸੀ ਜਯੋਤੀ ਚੌਕ ਅਤੇ ਸੁਖਵਿੰਦਰਪਾਲ ਸਿੰਘ ਪੁੱਤਰ ਸ਼ਿੰਗਾਰ ਸਿੰਘ ਨਿਵਾਸੀ ਜਲੰਧਰ 'ਤੇ ਕੁੱਟਮਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਕਤ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਦੀ ਹੈ। ਇਨ੍ਹਾਂ ਤਿੰਨਾਂ ਸਮੇਤ 15-20 ਕੈਦੀਆਂ ਅਤੇ ਹਵਾਲਾਤੀਆਂ ਨੂੰ ਪੇਸ਼ੀ ਲਈ ਬੈਰਕਾਂ ਤੋਂ ਕੱਢ ਕੇ ਲਿਆਇਆ ਜਾ ਰਿਹਾ ਸੀ। ਇਹ ਲੋਕ ਜੇਲ ਦੀ ਮੁੱਖ ਡਿਓਢੀ ਦੇ ਪਾਸ ਪਹੁੰਚੇ ਤਾਂ ਰੰਜ਼ਿਸ਼ ਤਹਿਤ ਇਹ ਤਿੰਨੇ ਆਪਸ 'ਚ ਭਿੜ ਗਏ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੇ ਇਕ-ਦੂਸਰੇ ਦੇ ਸਿਰ 'ਤੇ ਕੜੇ ਮਾਰੇ ਅਤੇ ਤੀਜੇ ਨੇ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡਿਊਟੀ 'ਤੇ ਤਾਇਨਾਤ ਸੀ. ਆਰ. ਪੀ. ਪੁਲਸ ਦੇ ਮੁਲਾਜ਼ਮਾਂ ਸਥਿਤੀ 'ਤੇ ਕਾਬੂ ਪਿਆ।

ਜ਼ਖਮੀਆਂ ਮਾਡਰਨ ਜੇਲ 'ਚ ਸਥਿਤ ਹਸਪਤਾਲ 'ਚ ਪਹੁੰਚਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਤਿੰਨਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ। ਡਾਕਟਰਾਂ ਨੇ ਜ਼ਖਮੀਆਂ ਦੀ ਐੱਮ. ਐੱਲ. ਆਰ. ਕੱਟ ਕੇ ਥਾਣਾ ਕੋਤਵਾਲੀ ਨੂੰ ਭੇਜ ਦਿੱਤੀ ਹੈ ਪਰ ਖਬਰ ਲਿਖੇ ਜਾਣ ਤਕ ਥਾਣਾ ਕੋਤਵਾਲੀ ਪੁਲਸ ਦਾ ਕੋਈ ਵੀ ਮੁਲਾਜ਼ਮ ਹਵਾਲਾਤੀਆਂ ਦੇ ਬਿਆਨ ਕਲਮਬੱਧ ਕਰਨ ਲਈ ਨਹੀਂ ਪਹੁੰਚਿਆ।

ਉਥੇ ਹੀ ਸਿਵਲ ਹਸਪਤਾਲ 'ਚ ਦਾਖ਼ਲ ਇਕ ਹਵਾਲਾਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਦਾ ਆਪਸ 'ਚ ਕੋਈ ਝਗੜਾ ਨਹੀਂ ਹੋਇਆ ਸਗੋਂ ਉਨ੍ਹਾਂ ਨੂੰ ਪੁਲਸ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਪਹਿਲਾਂ ਵੀ ਪੁਲਸ ਵਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਥੇ ਹੀ ਇਸ ਸਿਲਸਿਲੇ 'ਚ ਜੇਲ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨੇ ਹਵਾਲਾਤੀਆਂ ਵੱਲੋਂ ਪੁਲਸ ਵੱਲੋਂ ਕੁੱਟਮਾਰ ਦੇ ਦੋਸ਼ ਤੋਂ ਸਿਰਿਓ ਨਕਾਰਦੇ ਹੋਏ ਕਿਹਾ ਕਿ ਇਹ ਰੰਜ਼ਿਸ਼ ਤਹਿਤ ਤਿੰਨੋਂ ਹਵਾਲਾਤੀ ਆਪਸ 'ਚ ਝਗੜੇ ਹਨ ਅਤੇ ਇਸ ਦੌਰਾਨ ਇਕ ਪੁਲਸ ਮੁਲਾਜ਼ਮ ਦੀ ਵਰਦੀ ਵੀ ਫਟ ਗਈ।


shivani attri

Content Editor

Related News