ਸਰਕਾਰ ਆਪਕੇ ਦੁਆਰ ਤਹਿਤ ਲਗਾਏ ਗਏ ਸੁਵਿਧਾ ਕੈਂਪਾਂ ਦਾ ਵਿਧਾਇਕ ਜਸਵੀਰ ਰਾਜਾ ਵੱਲੋਂ ਨਿਰੀਖਣ

02/10/2024 2:34:49 PM

ਟਾਂਡਾ ਉੜਮੁੜ (ਪਰਮਜੀਤ ਸਿੰਘਮੋਮੀ)- ਪੰਜਾਬ ਸਰਕਾਰ ਵੱਲੋਂ ਸਰਕਾਰ ਆਪਕੇ ਦੁਆਰ ਤਹਿਤ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਤਹਿਤ ਅੱਜ  ਪਿੰਡ ਖੁੱਡਾ, ਕੂਮਪੁਰ,ਟਿਲੂਵਾਲ ਅਤੇ ਜਕੋਵਾਲ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਵੱਖ-ਵੱਖ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ। ਇਹਨਾਂ ਕੈਂਪਾਂ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਵਿਸ਼ੇਸ਼ ਤੌਰ ਤੇ ਦੌਰਾ ਅਤੇ ਨਿਰੀਖਣ ਕਰਦਿਆਂ ਲਗਭਗ 11 ਵਿਭਾਗਾਂ ਨਾਲ ਅਫਸਰਾਂ ਨੂੰ ਲੋੜੀਦੀਆਂ ਹਦਾਇਤਾਂ ਜਾਰੀ ਕਰਨ ਦੇ ਨਾਲ ਆਮ ਲੋਕਾਂ ਦੀਆਂ ਕੰਮਾਂ ਪ੍ਰਤੀ ਅਰਜੀਆਂ ਪ੍ਰਾਪਤ ਕੀਤੀਆਂ।  
ਇਸ ਮੌਕੇ ਵਿਧਾਇਕ ਜਸਵੀਰ ਰਾਜਾ ਤੇ ਡੀਸੀ ਹੋਸ਼ਿਆਰਪੁਰ ਕੋਮਲ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਹ ਲਗਾਤਾਰ ਜਾਰੀ ਹਨ ਅਤੇ ਹਰੇਕ ਪਿੰਡ ਦੇ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਕਰਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ 44 ਸੇਵਾਵਾਂ ਪ੍ਰਾਪਤ ਕਰ ਰਹੇ ਹਨ। 

PunjabKesari
ਇਸ ਮੌਕੇ ਉਨਾਂ ਹੋਰ ਦੱਸਿਆ ਕਿ ਉ ਟਾਂਡਾ ਵਿੱਚ ਹੋਰ ਦੱਸਿਆ ਕਿ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ। ਇਸ ਮੌਕੇ ਐੱਸਡੀਐੱਮ ਟਾਂਡਾ ਵਿਊ ਭਾਰਦਵਾਜ ਨੇ ਦੱਸਿਆ ਅੱਜ ਦੇ ਕੈਂਪਾਂ ਦੌਰਾਨ ਪ੍ਰਾਪਤ ਹੋਈਆਂ 200 ਅਰਜੀਆਂ ਚੋਂ 175 ਅਰਜੀਆਂ ਦਾ ਮੌਕੇ ਤੇ ਹੀ ਨਿਪਟਾਰਾ ਕਰਕੇ ਲੋਕਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਪ੍ਰਦੀਪ ਸਿੰਘ, ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ.ਕਰਨ ਕੁਮਾਰ ਸੈਣੀ ਸਰਪੰਚ ਜਸਵੀਰ ਸਿੰਘ ਖੁੱਡਾ, ਸਮਤੀ ਮੈਂਬਰ ਰਤਨ ਸਿੰਘ ਖੁੱਡਾ,ਨਾਰਾਇਣ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਅਸ਼ੋਕ ਸੈਣੀ, ਸੁਪਰਡੈਂਟ ਸੁਖਵਿੰਦਰ ਸਿੰਘ ਓਡਰਾ, ਰੀਡਰ ਨੀਰਜ ਕੁਮਾਰ, ਪ੍ਰੀਤਪਾਲ ਸਿੰਘ ਮਿੱਠਾ, ਨਵਜੋਤ ਸਿੰਘ ਸੈਣੀ, ਅਤਵਾਰ ਸਿੰਘ ,ਪਲਾਹ ਚਕ, ਹਰਬੰਸ ਸਿੰਘ ਖੁੱਡਾ, ਡਾ. ਕਰਨ ਵਿਰਕ਼, ਜਤਿੰਦਰ ਸਿੰਘ, ਸਰਪੰਚ ਜਰਨੈਲ ਸਿੰਘ ਕੁਰਾਲਾ ਆਦਿ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਬੀਤੀ 8 ਫਰਵਰੀ ਨੂੰ ਪਿੰਡ ਦੁਗਲ ਦਵਾਖਰੀ, ਖੋਖਰ ਦਵਾਖਰੀ, ਰਾਜੂ ਦਵਾਖਰੀ ਤੇ ਨੰਗਲ ਦਾਤਾ ਵਿੱਚ ਸੁਵਿਧਾ ਕੈਂਪ ਲਗਾ ਕੇ ਲਾਭਪਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। 


Aarti dhillon

Content Editor

Related News