ਕੁੜੀ ਦੀ ਭਾਲ ਲਈ ਅੱਧੀ ਦਰਜਨ ਤੋਂ ਵੱਧ ਘਰਾਂ ''ਚ ਪੁਲਸ ਦੀ ਛਾਪੇਮਾਰੀ, ਪਿੰਡ ਵਾਸੀਆਂ ਨੂੰ ਪਈਆਂ ਭਾਜੜਾਂ

Friday, Nov 27, 2020 - 04:25 PM (IST)

ਕੁੜੀ ਦੀ ਭਾਲ ਲਈ ਅੱਧੀ ਦਰਜਨ ਤੋਂ ਵੱਧ ਘਰਾਂ ''ਚ ਪੁਲਸ ਦੀ ਛਾਪੇਮਾਰੀ, ਪਿੰਡ ਵਾਸੀਆਂ ਨੂੰ ਪਈਆਂ ਭਾਜੜਾਂ

ਗੋਰਾਇਆ (ਜ.ਬ.)— ਬੁੱਧਵਾਰ ਦੇਰ ਰਾਤ 11 ਵਜੇ ਦੇ ਕਰੀਬ ਪਿੰਡ ਅੱਟਾ 'ਚ ਗੁਰਾਇਆ ਪੁਲਸ ਦੇ ਕਾਮਿਆਂ ਵੱਲੋਂ ਕਰੀਬ ਅੱਧਾ ਦਰਜਨ ਤੋਂ ਵੱਧ ਘਰਾਂ 'ਚ ਅਚਾਨਕ ਛਾਪੇਮਾਰੀ ਕਰਕੇ ਘਰਾਂ 'ਚ ਤਲਾਸ਼ੀ ਲੈਣੀ ਸ਼ੂਰੁ ਕਰ ਦਿੱਤੀ ਗਈ। ਇਸ ਕਾਰਨ ਮੁਹੱਲਾ ਵਾਸੀ ਅਤੇ ਜਿਨ੍ਹਾਂ ਦੇ ਘਰਾਂ 'ਚ ਤਲਾਸ਼ੀ ਲਈ ਗਈ ਉਹ ਕਾਫ਼ੀ ਸਹਿਮ ਅਤੇ ਘਬਰਾ ਗਏ। ਇਸ ਦਾ ਪਤਾ ਜਿਸ-ਜਿਸ ਪਿੰਡ ਵਾਸੀ ਨੂੰ ਲੱਗਾ, ਇਕੱਠੇ ਹੁੰਦੇ ਗਏ ਅਤੇ ਦੇਰ ਰਾਤ 1.30 ਵਜੇ ਪਿੰਡ ਵਾਸੀ ਸਰਪੰਚ ਅਤੇ ਪੰਚਾਇਤ ਮੈਂਬਰਾਂ ਨਾਲ ਥਾਣਾ ਗੋਰਾਇਆ 'ਚ ਅਣਪਛਾਤੇ ਵਿਅਕਤੀ ਅਤੇ ਜੋ ਪੁਲਸ ਵਾਲੇ ਘਰਾਂ ਦੀ ਤਲਾਸ਼ੀ ਲੈ ਕੇ ਆਏ, ਉਨ੍ਹਾਂ ਖ਼ਿਲਾਫ਼ ਲਿਖਤ ਸ਼ਿਕਾਇਤ ਦੇ ਕੇ ਆਏ। ਇਸ ਸਬੰਧੀ ਪਿੰਡ ਵਾਸੀ ਇੰਦਰਾ ਦੇਵੀ, ਆਕਾਸ਼, ਜੋਤੀ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਪੁਲਸ ਵਾਲਿਆਂ ਨੇ ਘਰਾਂ 'ਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਸੇ ਕੁੜੀ ਦੀ ਤਲਾਸ਼ ਕਰ ਰਹੇ ਹਨ, ਜਿਸ ਦੀ ਲੋਕੇਸ਼ਨ ਉਥੇ ਦੀ ਆ ਰਹੀ ਹੈ।

ਇਹ ਵੀ ਪੜ੍ਹੋ: ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ

PunjabKesari

ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਪੁਲਸ ਕਾਮੇ ਅਤੇ ਇਕ ਸਵਿਫਟ ਕਾਰ 'ਚ ਸਵਾਰ ਤਿੰਨ ਹੋਰ ਵਿਅਕਤੀ ਆਏ ਸਨ। ਉਨ੍ਹਾਂ ਕਿਹਾ ਕਿ ਪੁਲਸ ਨੂੰ ਉਕਤ ਲੜਕੀ ਪਿੰਡ ਦੇ ਇਕ ਘਰ 'ਚੋਂ ਮਿਲ ਗਈ ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਜਿੱਥੇ ਲੜਕੀ ਦੀ ਤਲਾਸ਼ 'ਚ ਪੁਲਸ ਨੇ ਸਾਡੇ ਘਰਾਂ 'ਚ ਨਾਜਾਇਜ਼ ਛਾਪੇਮਾਰੀ ਕਰਕੇ ਸਾਰਾ ਸਾਮਾਨ ਖਿਲਾਰ ਦਿੱਤਾ, ਉਥੇ ਹੀ ਲੜਕੀ ਮਿਲਣ ਦੇ ਬਾਵਜੂਦ ਉਸ ਨੂੰ ਉਨ੍ਹਾਂ ਲੋਕਾਂ ਦੇ ਘਰ 'ਚ ਹੀ ਛੱਡ ਗਏ, ਜਿੱਥੋਂ ਉਹ ਬਰਾਮਦ ਹੋਈ ਸੀ, ਜੋ ਸਰਾਸਰ ਪੁਲਸ ਦੀਧੱਕੇਸ਼ਾਹੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ

PunjabKesari

ਉਨ੍ਹਾਂ ਕਿਹਾ ਕਿ ਜਦੋਂ ਰਾਤ ਉਹ ਥਾਣੇ ਗਏ ਅਤੇ ਪੁਲਸ ਤੋਂ ਇਸ ਕੀਤੀ ਗਈ ਕਾਰਵਾਈ ਬਾਰੇ ਕੋਈ ਸ਼ਿਕਾਇਤ ਜਾਂ ਐੱਫ. ਆਈ. ਆਰ. ਦਰਜ ਹੋਣ ਦੀ ਗੱਲ ਪੁੱਛੀ ਤਾਂ ਇਹ ਸਾਹਮਣਾ ਆਈ ਕਿ ਪੁਲਸ ਕੋਲ ਕੋਈ ਲਿਖਤੀ ਸ਼ਿਕਾਇਤ ਹੀ ਨਹੀਂ ਆਈ। ਹੁਣ ਸਵਾਲ ਇਹ ਆ ਰਿਹਾ ਹੈ ਕਿ ਜੇਕਰ ਪੁਲਸ ਕੋਲ ਲਿਖਤੀ ਕੋਈ ਸ਼ਿਕਾਇਤ ਨਹੀਂ ਸੀ ਤਾਂ ਰਾਤ ਲੜਕੀ ਦੀ ਤਲਾਸ਼ 'ਚ ਛਾਪੇ ਮਾਰੀ ਕਿਉਂ ਕੀਤੀ ਗਈ ਅਤੇ ਉਹ ਵੀ ਬਿਨਾਂ ਮਹਿਲਾ ਪੁਲਸ ਕਰਮਚਾਰੀ ਦੇ। ਇਸ ਕਾਰਵਾਈ ਤੋਂ ਗੁੱਸੇ ਪਿੰਡ ਵਾਸੀਆਂ ਨੇ ਲਿਖਤ ਤੌਰ 'ਤੇ ਅਣਪਛਾਤੇ ਲੋਕਾਂ ਅਤੇ ਘਰਾਂ ਵਿਚ ਛਾਪੇਮਾਰੀ ਕਰਨੇ ਵਾਲੇ ਸਬ-ਇੰਸਪੈਕਟਰ ਖ਼ਿਲਾਫ਼ ਥਾਣਾ ਗੋਰਾਇਆ 'ਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੇਂਦਰ ਨੂੰ ਫਿਰ ਦਿੱਤੀ ਚਿਤਾਵਨੀ

ਇਸ ਸਬੰਧੀ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਉਹ ਡਿਊਟੀ ਅਧਿਕਾਰੀ ਸੀ। ਉਨ੍ਹਾਂ ਨੂੰ ਐੱਸ. ਐੱਚ. ਓ. ਨੇ ਫੋਨ 'ਤੇ ਕਿਹਾ ਸੀ ਕਿ ਗੋਰਾਇਆ ਥਾਣੇ ਦੇ ਇਕ ਪਿੰਡ 'ਚ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਕਿਤੇ ਚਲੀ ਗਈ ਹੈ, ਜਿਸ ਦੀ ਲੋਕੇਸ਼ਨ ਅੱਟਾ ਪਿੰਡ ਦੀ ਆ ਰਹੀ ਹੈ। ਇਸ 'ਤੇ ਉਹ ਲੜਕੀ ਦੇ ਰਿਸ਼ਤੇਦਾਰਾਂ ਨਾਲ ਅੱਟਾ ਪਿੰਡ 'ਚ ਉਨ੍ਹਾਂ ਦੀ ਭਾਲ ਕਰਨ ਚਲੇ ਗਏ।

ਪਿੰਡ ਵਾਸੀਆਂ ਦੀ ਸਹਿਮਤੀ ਨਾਲ ਉਨ੍ਹਾਂ ਨੇ ਤਲਾਸ਼ੀ ਲਈ ਅਤੇ ਪਿੰਡ ਵਾਸੀਆਂ ਨੇ ਹੀ ਲੜਕੀ ਕਿਸ ਘਰ ਵਿਚ ਹੋਣ ਦੀ ਜਾਣਕਾਰੀ ਦਿੱਤੀ। ਲੜਕੀ ਤੋਂ ਪੁੱਛਗਿੱਛ ਦੌਰਾਨ ਉਸ ਨੇ ਕਿਹਾ ਕਿ ਉਹ 25 ਸਾਲ ਦੀ ਹੈ ਅਤੇ ਆਪਣੀ ਮਰਜ਼ੀ ਨਾਲ ਆਈ ਹੈ, ਜਿਸ ਦੀ ਉਮਰ ਦਾ ਪਰੂਫ ਵੇਖ ਕੇ ਉਹ ਉਥੋਂ ਆ ਗਏ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਬਿਨਾਂ ਕੋਈ ਲਿਖਤ ਸ਼ਿਕਾਇਤ, ਬਿਨਾਂ ਮਹਿਲਾ ਪੁਲਸ, ਬਿਨਾਂ ਪੰਚਾਇਤ ਮੈਂਬਰਾਂ ਨੂੰ ਸੂਚਿਤ ਕੀਤੇ ਕਿਸ ਪ੍ਰਕਾਰ ਪਿੰਡ ਦੇ ਘਰਾਂ 'ਚ ਤਲਾਸ਼ੀ ਲੈਣ ਗਏ ਤਾਂ ਉਨ੍ਹਾਂ ਕਿਹਾ ਕਿ ਉਹ ਐੱਸ. ਐੱਚ. ਓ. ਦੇ ਕਹਿਣੇ 'ਤੇ ਹੀ ਆਏ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ


author

shivani attri

Content Editor

Related News