ਰਿਸ਼ਤੇ ਹੋਏ ਤਾਰ-ਤਾਰ: ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਮਾਮਾ

Sunday, Apr 17, 2022 - 05:03 PM (IST)

ਰਿਸ਼ਤੇ ਹੋਏ ਤਾਰ-ਤਾਰ: ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਮਾਮਾ

ਸੁਲਤਾਨਪੁਰ ਲੋਧੀ (ਧੀਰ) : ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਆਪਣੀ ਨਾਬਾਲਗ ਭਾਣਜੀ ਨੂੰ ਕਥਿਤ ਤੌਰ 'ਤੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਮਾਮਲੇ 'ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧਾਰਾ 363-366 ਏ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਰੇਪ ਪੀੜਤਾ ਦੇ ਪਰਿਵਾਰ ਨੂੰ ਕਪੂਰਥਲਾ ਪੁਲਸ ਨੇ ਦਿੱਤੀ 3 ਦਿਨ ਦੀ ਤਨਖਾਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਨੇ ਪੁਲਸ ਕੋਲ ਇਕ ਲਿਖਤੀ ਦਰਖਾਸਤ ਦੇ ਕੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਗੁਰਪ੍ਰੀਤ ਕੌਰ (ਕਾਲਪਨਿਕ ਨਾਂ) ਜੋ ਕਿ ਨਾਬਾਲਗ ਹੈ ਤੇ 10ਵੀਂ ਪਾਸ ਕਰਕੇ ਘਰ ਦੇ ਹੀ ਕੰਮ ਕਰਦੀ ਹੈ, ਨੂੰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੇਜਰ ਸਿੰਘ ਵਾਸੀ ਵਾਰਡ ਨੰਬਰ 1 ਖੇਮਕਰਨ ਤਹਿਸੀਲ ਪੱਟੀ ਭਜਾ ਕੇ ਲੈ ਗਿਆ ਹੈ, ਜਾਂਦੇ ਸਮੇਂ ਉਹ ਆਪਣੇ ਨਾਲ 3 ਤੋਲੇ ਸੋਨੇ ਦੇ ਗਹਿਣੇ ਅਤੇ 30 ਹਜ਼ਾਰ ਰੁਪਏ ਨਕਦ ਵੀ ਲੈ ਗਏ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਲੜਕੀ ਨੂੰ ਲੈਣ ਉਕਤ ਦੋਸ਼ੀ ਦੇ ਘਰ ਖੇਮਕਰਨ ਗਏ ਤਾਂ ਉਸ ਦੇ ਪਿਤਾ ਮੇਜਰ ਸਿੰਘ, ਮਾਤਾ ਮਨਜੀਤ ਕੌਰ ਤੇ ਇਨ੍ਹਾਂ ਦੇ ਪੁੱਤਰ ਗੁਰਵੇਲ ਸਿੰਘ ਆਦਿ ਨੇ ਕਿਹਾ ਕਿ ਸਾਡਾ ਲੜਕਾ ਤੁਹਾਡੀ ਲੜਕੀ ਨੂੰ ਲੈ ਕੇ ਆਇਆ ਤਾਂ ਹੈ ਪਰ ਇਹ ਨਹੀਂ ਪਤਾ ਕਿ ਉਹ ਹੁਣ ਕਿੱਥੇ ਹੈ।

ਇਹ ਵੀ ਪੜ੍ਹੋ : ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਵੀ 'ਆਪ' ਸਰਕਾਰ ਕੂੜੇ ਨਾਲ ਬਣਾਏਗੀ ਬਿਜਲੀ!

ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਦੱਸਿਆ ਕਿ ਇਹੀ ਲੜਕਾ ਕਰੀਬ 2 ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਸੀ ਅਤੇ ਉਸ ਵੇਲੇ ਪਿੱਛਾ ਕਰਨ 'ਤੇ ਲੜਕੀ ਨੂੰ ਘਰ ਵਾਪਸ ਲੈ ਆਇਆ ਸੀ ਪਰ ਹੁਣ ਉਹ ਲੜਕਾ ਤੇ ਉਸ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਰਿਸ਼ਤੇ 'ਚ ਲੜਕੀ ਦਾ ਮਾਮਾ ਲੱਗਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏ. ਐੱਸ. ਆਈ. ਭੁਪਿੰਦਰ ਸਿੰਘ ਵੱਲੋਂ ਕਰਨ 'ਤੇ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਵਿਚ ਉਕਤ ਮਾਮੇ ਗੁਰਪ੍ਰੀਤ ਉਰਫ ਗੋਪੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।


author

Harnek Seechewal

Content Editor

Related News