ਨਾਬਾਲਗ ਲੜਕੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ''ਚ ਸ਼ਾਮਲ ਔਰਤ ਬਿਹਾਰ ''ਚੋਂ ਕਾਬੂ

Saturday, Dec 15, 2018 - 05:32 PM (IST)

ਨਾਬਾਲਗ ਲੜਕੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ''ਚ ਸ਼ਾਮਲ ਔਰਤ ਬਿਹਾਰ ''ਚੋਂ ਕਾਬੂ

ਹੁਸ਼ਿਆਰਪੁਰ (ਅਸ਼ਵਨੀ)— ਥਾਣਾ ਮਾਡਲ ਟਾਊਨ ਦੀ ਪੁਲਸ ਨੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੀ ਸਾਜ਼ਿਸ਼ 'ਚ ਸ਼ਾਮਲ ਇਕ ਔਰਤ ਨੂੰ ਬਿਹਾਰ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ ਲੱਦੜ ਨੇ ਦੱਸਿਆ ਕਿ 8 ਅਕਤੂਬਰ 2011 ਨੂੰ ਸ਼ਹਿਰ ਦੇ ਮੁਹੱਲਾ ਮਹਾਰਾਜਾ ਰਣਜੀਤ ਸਿੰਘ ਨਗਰ ਦੀ ਇਕ ਨਾਬਾਲਗ ਲੜਕੀ ਨੂੰ ਫੁਲਵਰੀਆ ਥਾਣਾ ਮਹੂਆ, ਜ਼ਿਲਾ ਵੈਸ਼ਾਲੀ (ਬਿਹਾਰ) ਦੇ ਇਕ ਨੌਜਵਾਨ ਪਾਸਵਾਨ ਪੁੱਤਰ ਰਤਨ ਪਾਸਵਾਨ ਨੇ ਅਗਵਾ ਕਰ ਲਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਅਗਵਾ ਦੀ ਸਾਜ਼ਿਸ਼ 'ਚ ਮੁਕੇਸ਼ ਦਾ ਮਾਮਾ ਬਲਦੇਵ ਪਾਸਵਾਨ ਅਤੇ ਮਾਮੀ ਸੀਤਾ ਦੇਵੀ ਵੀ ਸ਼ਾਮਲ ਸਨ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਏ. ਐੱਸ. ਆਈ. ਨਾਨਕ ਸਿੰਘ ਦੀ ਅਗਵਾਈ 'ਚ ਬਿਹਾਰ ਦੇ ਫੁਲਵਰੀਆ 'ਚੋਂ ਸੀਤਾ ਦੇਵੀ ਨੂੰ ਗ੍ਰਿਫਤਾਰ ਕਰ ਲਿਆ। ਬਿਹਾਰ ਦੀ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਸੀਤਾ ਦੇਵੀ ਨੂੰ ਇਥੇ ਲਿਆਂਦਾ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਔਰਤ ਦੇ ਪਤੀ ਅਤੇ ਮੁਕੇਸ਼ ਪਾਸਵਾਨ ਦੀ ਗ੍ਰਿਫਤਾਰੀ ਅਤੇ ਲੜਕੀ ਦੀ ਬਰਾਮਦਗੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


author

shivani attri

Content Editor

Related News