ਕਰਤਾਰਪੁਰ ਦੇ ਵਾਸੀਅਾਂ ਨੇ ਪਿੰਡ ਨਾਲ ਲੱਗਦੇ ਪਹਾਡ਼ੀ ਹਿੱਸੇ ’ਚ ਮਾਈਨਿੰਗ ਕਰਨ ’ਤੇ ਪ੍ਰਗਟਾਇਆ ਰੋਸ

Monday, Sep 03, 2018 - 01:17 AM (IST)

 ਨੂਰਪੁਰ ਬੇਦੀ, (ਅਵਿਨਾਸ਼)- ਪਿੰਡ ਕਰਤਾਰਪੁਰ ਦੇ ਵਾਸੀਅਾਂ ਨੇ ਨੂਰਪੁਰਬੇਦੀ ਪੁਲਸ ਸਟੇਸ਼ਨ ਪਹੁੰਚ ਕੇ ਪਿੰਡ ਨਾਲ ਲੱਗਦੇ ਪਹਾਡ਼ੀ ਖੇਤਰ ’ਚ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦੇ ਸਬੰਧ ’ਚ ਸ਼ਿਕਾਇਤ ਕੀਤੀ ਤੇ ਰੋਸ ਪ੍ਰਗਟ ਕੀਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰੂਪਨਗਰ ਨਾਲ ਸਬੰਧਤ ਵਿਅਕਤੀ ਨੇ ਪਿੰਡ ਨਾਲ ਲੱਗਦੇ ਖੇਤਰ ’ਚ ਕੁਝ ਜ਼ਮੀਨ ਖ੍ਰੀਦੀ ਹੈ ਜਿਸ ’ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਕੀਤੀ ਜਾਣ ਵਾਲੀ ਮਾਈਨਿੰਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ, ਕਿਉਂਕਿ ਕੋਈ ਵੀ ਵਿਅਕਤੀ ਬਿਨਾਂ ਮਨਜੂਰੀ ਕੁਦਰਤੀ ਵਿਰਾਸਤ ਦੀ ਜ਼ਮੀਨ ’ਤੇ ਮਾਈਨਿੰਗ ਨਹੀਂ ਕਰ ਸਕਦਾ। ਜਦੋਂ ਕਿ ਅਜਿਹੀ ਛੇਡ਼-ਛਾਡ਼ ਕੀਤੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਪਿੰਡ ਦੇ ਨੇਡ਼ੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਨੰਬਰਦਾਰ ਮਨਦੀਪ ਸਿੰਘ, ਚਮਨ ਲਾਲ ਭਾਟੀਆ, ਮਹਿੰਦਰਪਾਲ ਭੂਮਲਾ, ਪੰਚ ਸੁਖਵਿੰਦਰ ਸਿੰਘ, ਬੰਤੂ, ਬਿੰਦਰ ਭੂਮਲਾ ਤੇ ਪਿੰਡ ਦੇ ਹੋਰ ਪਤਵੰਤੇ ਸ਼ਾਮਲ ਸਨ।
 


Related News