ਪ੍ਰਵਾਸੀ ਮਜ਼ਦੂਰ ਨੇ ਕੀਤੀ ਖੁਦਕੁਸ਼ੀ

04/15/2020 8:31:09 PM

ਆਦਮਪੁਰ, (ਦਿਲਬਾਗੀ, ਚਾਂਦ)- ਸਥਾਨਕ ਬਿਜਲੀ ਦਫਤਰ ਦੇ ਨੇਡ਼ੇ 35 ਸਾਲਾ ਪ੍ਰਵਾਸੀ ਮਜ਼ਦੂਰ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਰਾਜਦੀਪ ਉਰਫ ਰਾਜਾ ਬਾਬੂ ਪੁੱਤਰ ਮੁੰਨਾ ਲਾਲ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਕਠਾਰ ਦੀ ਮਾਤਾ ਰੇਖਾ ਨੇ ਦੱਸਿਆ ਕਿ ਉਸ ਦਾ ਪਤਨੀ ਜਸਵੀਰ ਕੌਰ ਨਾਲ ਵਿਵਾਦ ਚੱਲਦਾ ਸੀ ਅਤੇ 5 ਸਾਲਾ ਲਡ਼ਕੀ ਇਸ ਦੇ ਕੋਲ ਰਹਿੰਦੀ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਨੇ ਦੱਸਿਆ ਕਿ ਤੁਹਾਡੇ ਲਡ਼ਕੇ ਰਾਜਾ ਬਾਬੂ ਦੀ ਲਾਸ਼ ਆਦਮਪੁਰ ਦੇ ਬਿਜਲੀ ਦਫਤਰ ਦੇ ਨੇਡ਼ੇ ਦਰੱਖਤ ਨਾਲ ਲਟਕ ਰਹੀ ਹੈ। ਉਸ ਨੇ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ ਗਈ। ਆਦਮਪੁਰ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਇਕ ਸੁਸਾਈਡ ਨੋਟ ਵੀ ਲਿਖ ਕੇ ਗਿਆ ਹੈ। ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਦੱਸਿਆ ਹੈ।


Bharat Thapa

Content Editor

Related News