ਪ੍ਰਵਾਸੀ ਮੂੰਗਫ਼ਲੀ ਵਿਕਰੇਤਾ ਦੀ ਫੜੀ ਨੂੰ ਸ਼ਰਾਰਤੀ ਅਨਸਰ ਨੇ ਲਾਈ ਅੱਗ, ਹੋਇਆ ਵੱਡਾ ਨੁਕਸਾਨ

Thursday, Jan 11, 2024 - 01:47 PM (IST)

ਪ੍ਰਵਾਸੀ ਮੂੰਗਫ਼ਲੀ ਵਿਕਰੇਤਾ ਦੀ ਫੜੀ ਨੂੰ ਸ਼ਰਾਰਤੀ ਅਨਸਰ ਨੇ ਲਾਈ ਅੱਗ, ਹੋਇਆ ਵੱਡਾ ਨੁਕਸਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿਛਲੇ ਲੰਬੇ ਸਮੇ ਤੋਂ ਟਾਂਡਾ ਵਿਚ ਰਹਿ ਰਹੇ ਬਾਹਰਲੇ ਸੂਬੇ ਨਾਲ ਸੰਬੰਧਤ ਪ੍ਰਵਾਸੀ ਪਰਿਵਾਰ ਦੀ ਸ਼ਿਮਲਾ ਪਹਾੜੀ ਪਾਰਕ ਮੋੜ ਨੇੜੇ ਮੂੰਗਫ਼ਲੀ ਦੀ ਫੜੀ ਨੂੰ ਬੀਤੀ ਦੇਰ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ, ਜਿਸ ਕਾਰਨ ਪਰਿਵਾਰ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ।

PunjabKesari

ਅੱਜ ਤੜਕੇ 4 ਵਜੇ ਦੇ ਕਰੀਬ ਲੱਕੜੀ ਕਾਨਿਆ ਦੀ ਬਣੀ ਫੜੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਨਰ ਸਿੰਘ ਪੁੱਤਰ ਭਗਵਾਨ ਦਾਸ, ਉਸ ਦੀ ਪਤਨੀ ਨੇ ਮੌਕੇ 'ਤੇ ਆ ਕੇ, ਕੈਸ਼ ਲੈੱਸ ਐੱਨ. ਜੀ. ਓ. ਦੇ ਰਵੀ ਜੰਬਾ ਅਤੇ ਹੋਰਨਾਂ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਿਸ ਸਮੇਂ ਤੱਕ ਅੱਗ 'ਤੇ ਕਾਬੂ ਪਾਇਆ, ਉਸ ਸਮੇਂ ਤੱਕ ਉਸ ਦਾ ਵੱਡਾ ਨੁਕਸਾਨ ਹੋ ਚੁੱਕਾ ਸੀ। ਅੱਗਜਨੀ ਦੀ ਇਸ ਘਟਨਾ ਕਾਰਨ ਨਰ ਸਿੰਘ ਦੀ ਫੜੀ ਵਿਚ ਰੱਖੀ ਮੂੰਗਫ਼ਲੀ, ਰਿਉੜੀਆਂ, ਲੱਕੜ ਦੇ ਟੇਬਲ ਅਤੇ ਹੋਰ ਸਮਾਨ ਅਤੇ ਫੜੀ ਨਸ਼ਟ ਹੋ ਗਈ, ਜਿਸ ਕਾਰਨ ਉਸ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਇਸ ਬਾਰੇ ਉਸ ਨੇ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਮਾਨਸਾ 'ਚ ਵੱਡੀ ਵਾਰਦਾਤ, ਦਿਓਰ-ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News