''ਬੋਲੇ ਸੋ ਨਿਹਾਲ ਦੇ ਜੈਕਰਿਆਂ'' ਨਾਲ ਸੰਗਤ ਮੇਲਾ ਚੋਲਾ ਸਾਹਿਬ ਲਈ ਟਾਂਡਾ ਤੋਂ ਰਵਾਨਾ
03/02/2020 11:32:50 AM
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼)— ਮੇਲਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲਈ ਖਡਿਆਲਾ ਸੈਣੀਆਂ ਤੋਂ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ 'ਚ ਰਵਾਨਾ ਹੋਇਆ ਸੰਗ ਟਾਂਡਾ ਦੇ ਪਿੰਡ ਕੋਟਲੀ ਵਿਖੇ ਪਹਿਲੇ ਪੜਾਅ ਦੇ ਆਰਾਮ ਤੋਂ ਬਾਅਦ ਅੱਜ ਤੜਕੇ 'ਬੋਲੇ ਸੋ ਨਿਹਾਲ ਦੇ ਜੈਕਾਰਿਆਂ' 'ਚ ਅਗਲੇ ਪੜਾਅ ਲਈ ਰਵਾਨਾ ਹੋਇਆ। ਦੋਆਬਾ ਦੀ ਸਭ ਤੋਂ ਵੱਡੀ ਪੈਦਲ ਯਾਤਰਾ ਪਾਵਨ ਸੰਗ ਦਾ ਬੇਟ ਦੇ ਇਲਾਕੇ 'ਚ ਸਵੇਰੇ 6 ਵਜੇ ਪਹੁੰਚਣ 'ਤੇ ਇਤਿਹਾਸਿਕ ਗੁਰੂਦੁਆਰਾ ਪੁਲ ਪੁਖਤਾ ਸਾਹਿਬ ਵਿਖੇ ਬਾਬਾ ਸੁੱਖਾ ਸਿੰਘ ਅਤੇ ਭਾਈ ਜਗਦੀਪ ਸਿੰਘ ਦੀ ਅਗਵਾਈ 'ਚ ਸਵਾਗਤ ਕੀਤਾ ਗਿਆ।
ਮਿਆਣੀ 'ਚ ਪਹੁੰਚਣ 'ਤੇ ਸੰਗਤਾਂ ਵੱਲੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਸੰਗ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਦੌਰਾਨ ਸੰਗਤਾਂ ਗੁਰਬਾਣੀ ਦਾ ਜਾਪੁ ਕਰਦੇ ਜਾ ਰਹੀਆਂ ਸਨ ਅਤੇ ਸਵਾਗਤ ਕਰਨ ਵਾਲੀਆਂ ਸੰਗਤਾਂ ਵੱਲੋ ਵੱਖ-ਵੱਖ ਸਥਾਨਾਂ 'ਤੇ ਲੰਗਰ ਲਾਏ ਹੋਏ ਸਨ। ਸੰਗ ਦਾ ਬਿਆਸ ਦਰਿਆ ਦੇ ਕਿਨਾਰੇ ਪਹੁੰਚਣ 'ਤੇ ਹਜ਼ਾਰਾਂ ਸੰਗਤਾਂ ਦੀ ਵੱਡੀ ਗਿਣਤੀ ਕਾਰਨ ਕੁੰਭ ਦੇ ਮੇਲੇ ਵਰਗਾ ਨਜ਼ਾਰਾ ਸੀ।
ਸੰਗਤਾਂ ਬਿਆਸ ਦਰਿਆ 'ਤੇ ਬਣੇ ਪਲਟੂਨ ਪੁਲ ਰਾਹੀਂ ਆਪਣੀ ਮੰਜਲ ਵੱਲ ਵਧ ਗਈਆਂ। ਸੰਗਤਾਂ ਅਨੇਕਾਂ ਕਿੱਲੋਮੀਟਰ ਦੀ ਪੈਦਲ ਯਾਤਰਾ ਕਰਕੇ ਡੇਰਾ ਬਾਬਾ ਨਾਨਕ ਜਾਣਗੀਆਂ ਅਤੇ ਜੋੜ ਮੇਲੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚੋਲੇ ਦੇ ਦਰਸ਼ਨ ਕਰਨਗੀਆਂ। ਇਸ ਮੌਕੇ ਮਨਜੀਤ ਸਿੰਘ ਦਸੂਹਾ, ਜੋਗਿੰਦਰ ਸਿੰਘ ਗਿਲਜੀਆਂ, ਫੁੱਮਣ ਸਿੰਘ ਇਬਰਾਹਿਮਪੁਰ, ਜਸਵੰਤ ਕੌਰ ਗਿਲਜੀਆਂ, ਬੀਬੀ ਮਾਨ ਕੌਰ, ਰਣਵੀਰ ਸਿੰਘ ਬਿੱਲਾ, ਜਸਵੰਤ ਸਿੰਘ ਬਿੱਟੂ, ਸੁਰਜੀਤ ਸਿੰਘ ਕੈਰੇ, ਕੁਲਜੀਤ ਸਿੰਘ ਬਿੱਟੂ, ਸਰਬਜੀਤ ਸਿੰਘ ਵਿੱਕੀ, ਗੋਲਡੀ ਮੁਲਤਾਨੀ,ਪੰਚ ਸਨੀ ਸਿੰਘ ਮਿਆਣੀ, ਗੁਰਜੀਤ ਸਿੰਘ ਡਿੰਪਾ ਮਿਆਣੀ, ਸੁਖਵਿੰਦਰ ਸਿੰਘ ਗੁੱਜਰ, ਕੁਲਦੀਪ ਸਿੰਘ ਬੱਬੂ, ਕਿਰਪਾਲ ਸਿੰਘ, ਨਿਸ਼ਾਨ ਸਿੰਘ ਜੋੜੀਆਂ,ਨਿਸ਼ਾਨ ਸਿੰਘ ਸੁਜਲਾਣਾ ਆਦਿ ਮੌਜੂਦ ਸਨ।