ਮਹਿਤਪੁਰ ਪੁਲਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, 4 ਮੋਟਰਸਾਈਕਲ ਬਰਾਮਦ

Sunday, Jul 20, 2025 - 06:28 PM (IST)

ਮਹਿਤਪੁਰ ਪੁਲਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, 4 ਮੋਟਰਸਾਈਕਲ ਬਰਾਮਦ

ਮਹਿਤਪੁਰ (ਚੋਪੜਾ)- ਸਬ ਤਹਿਸੀਲ ਮਹਿਤਪੁਰ ਵਿਖੇ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫ਼ਸਰ ਦੀ ਪੁਲਸ ਪਾਰਟੀ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ 4 ਮੈਂਬਰੀ ਗਿਰੋਹ ਨੂੰ ਕਾਬੂ ਕਰਕੇ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਉਂਕਾਰ ਸਿੰਘ ਬਰਾੜ ਉੱਪ ਪੁਲਸ ਕਪਤਾਨ ਸਬ-ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਮਹਿਤਪੁਰ ਦੀ ਟੀਮ ਐੱਸ. ਆਈ. ਕਸ਼ਮੀਰ ਸਿੰਘ ਸਮੇਤ ਪੁਲਸ ਪਾਰਟੀ ਪੁਲੀ ਇਸਮਾਇਲਪੁਰ ਰੋਡ ਮਹਿਤਪੁਰ ’ਤੇ ਮੌਜੂਦ ਸੀ ਤਾਂ ਇਕ ਦੇਸ਼ ਸੇਵਕ ਨੇ ਪੁਲਸ ਪਾਰਟੀ ਕੋਲ ਆ ਕੇ ਇਤਲਾਹ ਦਿੱਤੀ ਕਿ ਰਾਜੇਸ਼ ਕੁਮਾਰ ਪੁੱਤਰ ਮੋਹਣ ਲਾਲ, ਵਿਸ਼ਾਲ ਪੁੱਤਰ ਅਸ਼ੋਕ ਕੁਮਾਰ, ਨਿਤਿਨ ਪੁੱਤਰ ਮੰਗਾ ਰਾਮ, ਚਰਨਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀਆਨ ਕੋਟ ਬਾਦਲ ਖਾਨ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਨੇ ਵਿਸ਼ਾਲ ਪੁੱਤਰ ਜਗਜੀਤ ਕੁਮਾਰ ਵਾਸੀ ਗੋਰਸੀਆ ਪੀਰ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਨਾਲ ਰਲ ਕੇ ਇਕ ਗੈਂਗ ਬਣਾਇਆ ਹੋਇਆ ਹੈ, ਜੋ ਇਹ ਸਾਰੇ ਰਲ ਕੇ ਥਾਣਾ ਮਹਿਤਪੁਰ ਤੇ ਹੋਰ ਥਾਣਿਆਂ ਦੇ ਏਰੀਏ ਵਿਚ ਚੋਰੀਆਂ, ਲੁੱਟ-ਖੋਹ ਦੀਆਂ ਵਾਰਦਾਤਾਂ ਤੇ ਮੋਟਰਸਾਈਕਲਾਂ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਣ ਦਾ ਧੰਦਾ ਕਰਦੇ ਹਨ ਤੇ ਖੋਹੇ ਮੋਟਰਸਾਈਕਲ ਸਸਤੇ ਭਾਅ ਵਿਚ ਨਸ਼ੇ ਦੀ ਪੂਰਤੀ ਲਈ ਵੇਚਦੇ ਹਨ, ਜੋ ਰਾਜੇਸ਼ ਕੁਮਾਰ ਪੁੱਤਰ ਮੋਹਣ ਲਾਲ, ਵਿਸ਼ਾਲ ਪੁੱਤਰ ਅਸ਼ੋਕ ਕੁਮਾਰ, ਨਿਤਿਨ ਪੁੱਤਰ ਮੰਗਾ ਰਾਮ, ਚਰਨਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀਆਨ ਕੋਟ ਬਾਦਲ ਖਾਂ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਚੋਰੀ ਕੀਤੇ ਚਾਰ ਮੋਟਰਸਾਈਕਲਾਂ ’ਤੇ ਜਿਨ੍ਹਾਂ ਦਾ ਇਕ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਸਪਲੈਂਡਰ ਪਲੱਸ ਰੰਗ ਕਾਲਾ ਬਿਨਾਂ ਨੰਬਰੀ, ਇਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਬਿਨਾਂ ਨੰਬਰੀ, ਇਕ ਮੋਟਰ ਸਾਈਕਲ ਮਾਰਕਾ ਬਜਾਜ ਸੀ. ਟੀ.-100 ਰੰਗ ਕਾਲਾ ਬਿਨਾਂ ਨੰਬਰੀ ਅਤੇ ਇਕ ਮੋਟਰਸਾਈਕਲ ਮਾਰਕਾ ਹਾਂਡਾ ਡਰੀਮ ਰੰਗ ਲਾਲ ਬਿਨਾਂ ਨੰਬਰੀ ’ਤੇ ਸਵਾਰ ਹੋ ਕੇ ਇਸਮਾਇਲਪੁਰ ਰੋਡ ’ਤੇ ਪੁਰਾਣੀ ਖੰਡਰ ਇਮਾਰਤ ਕੋਲ ਗਾਹਕ ਦੀ ਉਡੀਕ ਲਈ ਖੜ੍ਹੇ ਹਨ, ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਉਕਤ ਸਾਰੇ ਮੁਲਜ਼ਮ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਖੋਹ ਕੀਤੇ ਮੋਟਰ ਸਾਈਕਲਾਂ ਸਮੇਤ ਕਾਬੂ ਆ ਸਕਦੇ ਹਨ, ਜਿਸ ’ਤੇ ਮੌਕਾ ’ਤੇ ਰੇਡ ਕਰ ਕੇ ਕਾਬੂ ਕਰ ਕੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਨ੍ਹਾਂ ਕੋਲ ਚੋਰੀ ਦੇ 04 ਮੋਟਰਸਾਈਕਲ ਬਰਾਮਦ ਕਰ ਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਅਹਿਮ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ, 12 ਜ਼ਿਲ੍ਹਿਆਂ 'ਚ Alert

ਇਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵੀ ਇਸ ਮੁਕੱਦਮਾਂ ਵਿਚ ਨਾਮਜ਼ਦ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਪ੍ਰਾਪਰਟੀ ਆਦਿ ਵੀ ਤਸਦੀਕ ਕੀਤੀ ਜਾ ਰਹੀ ਹੈ। ਲੋਕਲ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਹੀ ਪਬਲਿਕ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ, ਜਿਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News