DPS ਗਰੇਵਾਲ ਵੱਲੋਂ ਉੱਤਰ ਤੇ ਬਾਰਡਰ ਜ਼ੋਨ ਦੇ ਉਦਯੋਗਿਕ ਖਪਤਕਾਰਾਂ ਨਾਲ ਮੀਟਿੰਗ

Friday, May 06, 2022 - 08:15 PM (IST)

DPS ਗਰੇਵਾਲ ਵੱਲੋਂ ਉੱਤਰ ਤੇ ਬਾਰਡਰ ਜ਼ੋਨ ਦੇ ਉਦਯੋਗਿਕ ਖਪਤਕਾਰਾਂ ਨਾਲ ਮੀਟਿੰਗ

ਜਲੰਧਰ -ਅੱਜ ਇੱਥੇ ਸ਼ਕਤੀ ਸਦਨ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀ.ਐੱਸ.ਪੀ.ਸੀ.ਐੱਲ ਜਲੰਧਰ ਵਿਖੇ ਡਾਇਰੈਕਟਰ ਵੰਡ ਇੰਜ: ਡੀ.ਪੀ.ਐੱਸ ਗਰੇਵਾਲ ਵੱਲੋਂ ਉੱਤਰ ਜ਼ੋਨ ਅਤੇ ਬਾਰਡਰ ਜ਼ੋਨ ਦੇ ਉਦਯੋਗਿਕ ਖਪਤਕਾਰਾਂ ਦੇ ਨੁਮਾਇੰਦਿਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਜਿੱਥੇ ਉਦਯੋਗਿਕ ਖਪਤਕਾਰਾਂ ਨੂੰ ਰੋਜ਼ਾਨਾ ਰਹੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਸਮਾਧਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਉਸ ਦੇ ਨਾਲ ਹੀ ਡਾਇਰੈਕਟਰ ਵੰਡ ਵੱਲੋਂ ਪੀ.ਐੱਸ.ਪੀ.ਸੀ.ਐੱਲ ਦੀ ਮੌਜੂਦਾ ਪਾਵਰ ਸਥਿਤੀ ਬਾਰੇ ਵੀ ਉਦਯੋਗਿਕ ਖਪਤਕਾਰਾ ਨੂੰ ਜਾਣੂ ਕਰਵਾਇਆ ਗਿਆ।

ਇਹ ਵੀ ਪੜ੍ਹੋ :- ਬ੍ਰਿਟੇਨ ਆਪਣੇ ਡਿਜੀਟਲ ਰੈਗੂਲੇਟਰ ਨੂੰ ਹੋਰ ਅਧਿਕਾਰ ਦੇਣ 'ਤੇ ਕਰ ਰਿਹੈ ਵਿਚਾਰ

ਨੋਰਥ ਜ਼ੋਨ ਅਤੇ ਬਾਰਡਰ ਜ਼ੋਨ ਦੇ ਖਪਤਕਾਰਾਂ ਨੇ ਡਾਇਰੈਕਟਰ ਵੰਡ ਨੂੰ ਪੀ.ਐੱਸ.ਪੀ.ਸੀ.ਐੱਲ ਨਾਲ ਪੂਰਨ ਸਹਿਯੋਗ ਦਾ ਵਿਸ਼ਵਾਸ ਦਵਾਇਆ ਅਤੇ ਨਾਲ ਹੀ ਮੰਗ ਰੱਖੀ ਕਿ ਜ਼ਰੂਰਤ ਪੈਣ 'ਤੇ ਜੇਕਰ ਇੰਡਸਟਰੀ 'ਤੇ ਕਿਸੇ ਤਰਾਂ ਦਾ ਕੱਟ ਜਾਂ ਆਫ-ਡੇ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਸਬੰਧੀ ਖਪਤਕਾਰਾਂ ਨੂੰ ਸਮਾਂ ਰਹਿੰਦਿਆਂ ਘੱਟੋ-ਘੱਟ 2 ਦਿਨ ਪਹਿਲਾ ਸੂਚਿਤ ਕੀਤਾ ਜਾਵੇ ਤਾਂ ਜੋ ਖਪਤਕਾਰ ਬਿਜਲੀ ਦੇ ਉਪਲੱਬਧ ਹੋਣ ਅਨੁਸਾਰ ਆਪਣੇ ਕੰਮ ਦੀ ਵਿਉਂਤਬੰਦੀ ਕਰ ਸਕਣ।

ਇਹ ਵੀ ਪੜ੍ਹੋ :- ਨੇਪਾਲ ਦੀ ਆਪਣੀ ਨਿੱਜੀ ਯਾਤਰਾ ਤੋਂ ਬਾਅਦ ਦੇਸ਼ ਪਰਤੇ ਰਾਹੁਲ ਗਾਂਧੀ

ਖਪਤਕਾਰਾਂ ਨੇ ਇਹ ਮੰਗ ਰੱਖੀ ਕੇ ਉਨ੍ਹਾਂ ਉਪਰ ਥੋੜੇ ਸਮੇਂ ਦੇ ਪਾਵਰ ਕੱਟ ਨਾ ਲਗਾਏ ਜਾਣ ਕਿਉਂਕਿ ਇਸ ਤਰਾਂ ਉਨ੍ਹਾਂ ਦੇ ਕੰਮ ਦੇ ਉਤਪਾਦਨ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਡਾਇਰੈਕਟਰ ਵੰਡ ਇੰਜ: ਡੀ.ਪੀ.ਐੱਸ. ਗਰੇਵਾਲ, ਮੁੱਖ ਇੰਜੀ: ਜੈਨਿੰਦਰ ਦਾਨੀਆ, ਮੁੱਖ ਇੰਜੀ: ਇੰਜ: ਬਾਲ ਕ੍ਰਿਸ਼ਨ ਅਤੇ ਮੌਕੇ 'ਤੇ ਮੌਜੂਦ ਪੀ.ਐੱਸ.ਪੀ.ਸੀ.ਐੱਲ ਦੀ ਟੀਮ ਨੇ ਉਦਯੋਗਿਕ ਖਪਤਕਾਰਾਂ ਨੂੰ ਵਧੀਆ ਅਤੇ ਮਿਆਰੀ ਸਪਲਾਈ ਬਣਾਉਣ ਦਾ ਯਕੀਨ ਦਵਾਇਆ ਅਤੇ ਇਸ ਔਖੇ ਸਮੇਂ ਪੀ.ਐੱਸ.ਪੀ.ਸੀ.ਐੱਲ ਦਾ ਸਾਥ ਦੇਣ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ :- ਭਾਰਤ ਤੇ ਇਜ਼ਰਾਈਲ ਇਕੱਠੇ ਦੁਨੀਆ 'ਚ ਬਹੁਤ ਕੁਝ ਚੰਗਾ ਕਰ ਸਕਦੇ ਹਨ : ਬੇਨੇਟ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News