ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਅਜਾਏ ਸ਼ਰਮਾ ਨਾਲ ਟੈਨੇਟ ਐਸੋਸੀਏਸ਼ਨ ਦੀ ਹੋਈ ਮੀਟਿੰਗ
Saturday, Feb 10, 2024 - 12:35 PM (IST)
ਜਲੰਧਰ (ਬਿਊਰੋ)- ਟੈਨੇਟ ਐਸੋਸੀਏਸ਼ਨ ਨਾਲ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਅਜਾਏ ਸ਼ਰਮਾ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਨਗਰ ਨਿਗਮ ਦੇ ਕਈ ਮਸਲੇ ਜਿਵੇਂ ਸਮਾਰਟ ਸਿਟੀ ਬਾਰੇ ਸਮੇਤ ਹੋ ਕਈ ਮਸਲਿਆਂ 'ਤੇ ਕਮਿਸ਼ਨਰ ਕਾਰਪੋਰੇਸ਼ਨ ਗੌਤਮ ਜੈਨ ਅਤੇ ਹੇਠਲੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਾਰੇ ਮਸਲਿਆਂ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਹ ਮੁਲਾਕਾਤ ਬੀਤੇ ਦਿਨੀਂ ਰੈਣਕ ਬਾਜ਼ਾਰ ਜਲੰਧਰ ਦੇ ਟੈਨੇਟ ਦੇ ਪਤਵੰਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮੈਂਬਰਾਂ ਨੇ ਕਿਹਾ ਕਿ ਸਾਨੂੰ ਸਰਕਾਰੀ ਐਕਟ ਮੁਤਾਬਕ ਕੁਲੈਕਟਰ ਰੇਟ ਤੋਂ 50 ਫ਼ੀਸਦੀ ਲੈੱਸ ਕਰਕੇ ਕਿਰਾਏ 'ਤੇ ਦੁਕਾਨਾਂ ਦਿੱਤੀਆਂ ਜਾਣ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼
ਉਨ੍ਹਾਂ ਨੇ ਦਲੀਲ ਦਿੱਤੀ ਕਿ ਅੱਜ ਹਰਿਆਣਾ ਵਿਚ ਵੀ ਸਰਕਾਰੀ ਕਿਰਾਏ ਦੀਆਂ ਦੁਕਾਨਾਂ ਨੂੰ ਕੁਲੈਕਟਰ ਰੇਟ ਤੋਂ 50 ਫ਼ੀਸਦੀ ਲੈੱਸ ਕਰਕੇ ਦੁਕਾਨਾਂ ਦੀ ਮਾਲਕੀਅਤ ਦਿੱਤੀ ਜਾ ਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਸਾਰਾ ਸਮਾਂ ਟਾਈਮ ਪਾਸ ਕਰਨ ਵਿਚ ਲਗਾ ਦਿੱਤਾ। ਅੱਜ ਭਗਵੰਤ ਮਾਨ ਸਰਕਾਰ ਤੋਂ ਪੂਰੀ ਤਰ੍ਹਾਂ ਇਨਸਾਫ਼ ਦੀ ਉਮੀਦ ਹੈ ਅਤੇ ਸਰਕਾਰ 'ਤੇ ਭਰੋਸਾ ਵੀ ਕਰਦੇ ਹਾਂ। ਇਸ ਐਕਟ ਨੂੰ ਰਿਵਾਈਜ਼ ਕਰਨ ਅਤੇ ਲਾਗੂ ਕਰਨ ਤਾਂਕਿ ਪੰਜਾਬ ਦੇ 23 ਸ਼ਹਿਰਾਂ ਦੀਆਂ ਮਿਊਂਸੀਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੇ ਲਗਭਗ 40 ਹਜ਼ਾਰ ਪਰਿਵਾਰਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।