ਮੈਡੀਕਲ ਆਕਸੀਜਨ ਦਾ ਸੰਕਟ ਵਧਿਆ, ਹਾਲਾਤ ਹੋਰ ਵਿਗੜਨ ਦੀ ਸੰਭਾਵਨਾ

04/19/2021 10:50:23 AM

ਜਲੰਧਰ (ਸੁਨੀਲ)- ਸ਼ੁਰੂ ਹੋਈ ਕੋਰੋਨਾ ਦੀ ਦੂਜੀ ਲਹਿਰ ਵਿਚ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇਸ ਸਮੇਂ ਲਗਭਗ ਹਰ ਉਹ ਹਸਪਤਾਲ ਮਰੀਜ਼ਾਂ ਨਾਲ ਭਰਿਆ ਹੋਇਆ ਹੈ, ਜਿੱਥੇ ਕੋਰੋਨਾ ਦਾ ਇਲਾਜ ਹੋ ਰਿਹਾ ਹੈ ਪਰ ਇਕਦਮ ਆਈ ਮੈਡੀਕਲ ਆਕਸੀਜਨ ਦੀ ਘਾਟ ਨੇ ਲੋਕਾਂ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਸਮੇਂ ਰਹਿੰਦੇ ਇਸ ਵੱਲ ਧਿਆਨ ਦਿੰਦੇ ਤਾਂ ਅੱਜ ਮੈਡੀਕਲ ਆਕਸੀਜਨ ਦਾ ਸੰਕਟ ਨਾ ਵਧਦਾ।

ਜ਼ਿਕਰਯੋਗ ਹੈ ਕਿ ਕੋਰੋਨਾ ਮਰੀਜ਼ਾਂ ਲਈ ਦਵਾਈਆਂ ਤੋਂ ਇਲਾਵਾ ਪਹਿਲੀ ਜ਼ਰੂਰਤ ਮੈਡੀਕਲ ਆਕਸੀਜਨ ਦੀ ਹੁੰਦੀ ਹੈ, ਜਿਸ ਦਾ ਉਚਿਤ ਪ੍ਰਬੰਧ ਕਰਨ ਲਈ ਪ੍ਰਸ਼ਾਸਨ ਨੇ ਪਿਛਲੇ ਸਾਲ ਮਾਰਚ ਮਹੀਨੇ ਦੇ ਬਾਅਦ ਤੋਂ ਹੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਹਾਲਾਤ ਇਹ ਬਣ ਗਏ ਕਿ ਹਸਪਤਾਲਾਂ ਵਿਚ ਦਾਖਲ ਕੋਰੋਨਾ ਮਰੀਜ਼ਾਂ ਲਈ ਜ਼ਰੂਰੀ ਮੈਡੀਕਲ ਆਕਸੀਜਨ ਹੀ ਉਪਲੱਬਧ ਨਹੀਂ ਹੈ ਅਤੇ ਉਦਯੋਗਿਕ ਇਕਾਈਆਂ ਦੇ ਮਾਲਕਾਂ ਨੂੰ ਉਹ ਆਕਸੀਜਨ ਲਈ ਲਗਾਤਾਰ ਫੋਨ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਹਸਪਤਾਲਾਂ ਵਿਚ ਕੋਈ ਅਣਹੋਣੀ ਨਾ ਹੋ ਜਾਵੇ। ਜਿਸ ਤਰ੍ਹਾਂ ਮੈਡੀਕਲ ਆਕਸੀਜਨ ਦਾ ਸੰਕਟ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਹਾਲਾਤ ਹੋਰ ਵਿਗੜ ਸਕਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

ਦੋ ਇਕਾਈਆਂ ਨੂੰ 8-8 ਟਨ ਮਿਲੀ ਲਿਕੁਇਡ ਗੈਸ
ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਨਾਲ ਜਲੰਧਰ ਦੇ ਪਿੰਡ ਕਬੂਲਪੁਰ ਵਿਚ ਸਥਿਤ ਮੈਡੀਕਲ ਆਕਸੀਜਨ ਸਿਲੰਡਰ ਤਿਆਰ ਕਰਨ ਵਾਲੀ ਉਦਯੋਗਿਕ ਇਕਾਈ ਸ਼ਕਤੀ ਕਾਰਯਾ ਜੈਨਿਕਸ ਨੂੰ 8 ਟਨ ਲਿਕੁਇਡ ਗੈਸ ਮਿਲੀ ਅਤੇ ਇਸ ਨਾਲ ਇਸ ਇਕਾਈ ਦੇ 700-800 ਦੇ ਕਰੀਬ ਸਿਲੰਡਰ ਤਿਆਰ ਕੀਤੇ ਜਾਣੇ ਹਨ ਪਰ ਇਨ੍ਹਾਂ ਵਿਚੋਂ ਤਿਆਰ ਕੀਤੇ ਗਏ ਕਰੀਬ 500 ਸਿਲੰਡਰ ਦੀ ਖਪਤ ਅੱਜ ਹੀ ਹੋ ਗਈ। ਉਕਤ ਇਕਾਈ ਕੋਲ ਲਿਕੁਇਡ ਗੈਸ ਦੇ ਕਰੀਬ 300 ਸਿਲੰਡਰ ਹੋਰ ਤਿਆਰ ਹੋਣਗੇ। ਇਸੇ ਤਰ੍ਹਾਂ ਜੰਡੂਸਿੰਘਾ ਦੀ ਇਕਾਈ ਨੂੰ ਵੀ 8 ਟਨ ਇਕੁਇਡ ਗੈਸ ਮਿਲੀ ਹੈ।

PunjabKesari

ਪਾਣੀ, ਬਿਜਲੀ ਅਤੇ ਕੁਦਰਤੀ ਹਵਾ ਤੋਂ ਹਰ ਰੋਜ਼ ਤਿਆਰ ਹੋ ਰਹੇ 1200 ਆਕਸੀਜਨ ਸਿਲੰਡਰ
ਸ਼ਕਤੀ ਕਾਰਯਾ ਜੈਨਿਕਸ ਦੇ ਪਾਰਟਨਰ ਵਿਕਾਸ ਹੁਰੀਆ ਅਤੇ ਰਾਜਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਏ ਗਏ ਪਲਾਂਟ ਵਿਚ ਉਹ ਲਿਕੁਇਡ ਗੈਸ ਤੋਂ ਆਕਸੀਜਨ ਸਿਲੰਡਰ ਤਿਆਰ ਕਰਨ ਤੋਂ ਇਲਾਵਾ ਪਾਣੀ, ਬਿਜਲੀ ਅਤੇ ਕੁਦਰਤੀ ਹਵਾ ਤੋਂ ਹਰ ਰੋਜ਼ 1200 ਆਕਸੀਜਨ ਦੇ ਸਿਲੰਡਰ ਵੀ ਤਿਆਰ ਕਰ ਕੇ ਮਹਾਨਗਰ ਵਿਚ ਪੈਦਾ ਹੋਈ ਆਕਸੀਜਨ ਸਿਲੰਡਰਾਂ ਦੀ ਘਾਟ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਬਾਹਰੀ ਜ਼ਿਲਿਆਂ ’ਚੋਂ ਆਕਸੀਜਨ ਲਿਆ ਕੇ ਚਲਾਇਆ ਜਾ ਰਿਹਾ ਕੰਮ
ਸੂਤਰ ਦੱਸਦੇ ਹਨ ਕਿ ਮਹਾਨਗਰ ਦੇ ਹਸਪਤਾਲ ਵਾਲਿਆਂ ਨੇ ਨਿੱਜੀ ਸਬੰਧਾਂ ਤੇ ਯਤਨਾਂ ਸਦਕਾ ਬਠਿੰਡਾ ਅਤੇ ਹੋਰ ਜ਼ਿਲਿਆਂ ਵਿਚੋਂ ਆਕਸੀਜਨ ਸਿਲੰਡਰ ਲਿਆ ਕੇ ਕੰਮ ਚਲਾਇਆ ਜਾ ਰਿਹਾ ਹੈ। ਅੱਜ ਕਰੀਬ 800 ਆਕਸੀਜਨ ਸਿਲੰਡਰ ਹੋਰ ਜ਼ਿਲਿਆਂ ਤੋਂ ਮਹਾਨਗਰ ਵਿਚ ਲਿਆਂਦੇ ਗਏ।

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

ਲਿਕੁਇਡ ਗੈਸ ਤਿਆਰ ਕਰਨ ਵਾਲੀਆਂ ਨਾਰਥ ਇੰਡੀਆ ’ਚ 3 ਹੀ ਉਦਯੋਗਿਕ ਇਕਾਈਆਂ
ਆਕਸੀਜਨ ਬਣਾਉਣ ਲਈ ਲਿਕੁਇਡ ਗੈਸ ਤਿਆਰ ਕਰਨ ਵਾਲੀਆਂ ਨਾਰਥ ਇੰਡੀਆ ਵਿਚ 3 ਹੀ ਉਦਯੋਗਿਕ ਇਕਾਈਆਂ ਹਨ। ਇਨ੍ਹਾਂ ਵਿਚੋਂ ਇਕ ਇਨੋਕਸ ਹਿਮਾਚਲ ਦੇ ਬੱਦੀ ਵਿਚ, ਦੂਜੀ ਬੀ. ਓ. ਸੀ. ਉਤਰਾਖੰਡ ਦੇ ਦੇਹਰਾਦੂਨ ਵਿਚ ਅਤੇ ਤੀਜੀ ਏਅਰ ਲਿਕੁਇਡ ਹੈ, ਜੋ ਉਤਰਾਖੰਡ ਦੇ ਰੁੜਕੀ ਵਿਚ ਹੈ। ਉਕਤ ਹਰੇਕ ਇਕਾਈ ਵਿਚ ਰੋਜ਼ਾਨਾ 250 ਤੋਂ 300 ਟਨ ਲਿਕੁਇਡ ਗੈਸ ਤਿਆਰ ਕੀਤੀ ਜਾਂਦੀ ਹੈ ਪਰ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਉਦਯੋਗਿਕ ਇਕਾਈਆਂ ਵੱਲੋਂ ਤਿਆਰ ਕੀਤੀ ਜਾ ਰਹੀ ਲਿਕੁਇਡ ਗੈਸ ਵੀ ਘੱਟ ਪੈ ਰਹੀ ਹੈ।

ਜਲੰਧਰ ਵਿਚ 2 ਅਤੇ ਜੰਡੂਸਿੰਘਾ ਵਿਚ 1 ਇਕਾਈ
ਮਹਾਨਗਰ ਵਿਚ ਮੈਡੀਕਲ ਆਕਸੀਜਨ ਤਿਆਰ ਕਰਨ ਵਾਲੀ 3 ਇਕਾਈਆਂ ਹਨ। ਉਹ ਹਨ ਸ਼ਕਤੀ ਕਾਰਯਾ ਜੈਨਿਕਸ, ਜਗਦੰਬੇ ਏਅਰ ਗੈਸਿਜ਼ ਅਤੇ ਇਕ ਫਰਮ ਜੰਡੂਸਿੰਘਾ ਵਿਚ ਹੈ। ਇਨ੍ਹਾਂ ਤਿੰਨਾਂ ਇਕਾਈਆਂ ਵੱਲੋਂ ਤਿਆਰ ਕੀਤੀ ਜਾ ਰਹੀ ਮੈਡੀਕਲ ਆਕਸੀਜਨ ਇਲਾਕੇ ਵਿਚ ਪੂਰੀ ਨਹੀਂ ਪੈ ਰਹੀ।

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ

ਪਠਾਨਕੋਟ ਅਤੇ ਜਲੰਧਰ ’ਚ ਬਣ ਰਹੇ ਨਵੇਂ ਪਲਾਂਟ
ਮੈਡੀਕਲ ਆਕਸੀਜਨ ਦਾ ਕਾਰੋਬਾਰ ਕਰਨ ਵਾਲੇ ਰਾਜਨ ਗੁਪਤਾ ਅਤੇ ਵਿਕਾਸ ਹੁਰੀਆ ਨੇ ਦੱਸਿਆ ਕਿ ਪੰਜਾਬ ਵਿਚ ਆਕਸੀਜਨ ਦੇ 2 ਨਵੇਂ ਪਲਾਂਟ ਲਾਏ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਪਠਾਨਕੋਟ ਅਤੇ ਦੂਜਾ ਜਲੰਧਰ ਵਿਚ ਲਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News