ਕੰਪਰੈਸ਼ਰ ਫਟਣ ਕਾਰਣ ਮਕੈਨਿਕ ਦੀ ਮੌਤ

Wednesday, Mar 18, 2020 - 07:38 PM (IST)

ਕੰਪਰੈਸ਼ਰ ਫਟਣ ਕਾਰਣ ਮਕੈਨਿਕ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ ਸਿੰਘ)- ਆਟੋ ਰਿਪੇਅਰ ਦੀ ਦੁਕਾਨ 'ਤੇ ਲੱਗੇ ਕੰਪਰੈਸ਼ਰ ਦੇ ਅਚਾਨਕ ਫਟ ਜਾਣ ਕਾਰਣ ਦੁਕਾਨਦਾਰ ਮਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਲਮਲੈਹੜੀ ਵਿਖੇ ਭਾਖੜਾ ਨਹਿਰ ਦੇ ਪੁਲ ਨੇੜੇ ਸਥਿਤ ਚੰਡੀਗੜ੍ਹ ਆਟੋ ਰਿਪੇਅਰ ਦੁਕਾਨ 'ਤੇ ਲੱਗੇ ਹਵਾ ਵਾਲੇ ਕੰਪਰੈਸ਼ਰ ਦੀ ਆਟੋ ਰਿਪੇਅਰ ਦੇ ਦੁਕਾਨਦਾਰ ਵਲੋਂ ਹਵਾ ਭਰਨ ਵਾਲੇ ਕੰਪਰੈਸ਼ਰ 'ਚ ਹਵਾ ਭਰੀ ਜਾ ਰਹੀ ਸੀ, ਇਸੇ ਦੌਰਾਨ ਕੰਪਰੈਸ਼ਰ 'ਚ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਨਾਲ ਉਕਤ ਮਕੈਨਿਕ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਨਾਲ ਲੱਗਦੇ ਦੁਕਾਨਦਾਰਾਂ ਵੱਲੋਂ ਤੁਰੰਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਜ਼ਖਮੀ ਦੁਕਾਨਦਾਰ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੁਕਾਨਦਾਰ ਦੀ ਪਛਾਣ ਕੇਵਲ ਸਿੰਘ ਪੁੱਤਰ ਠੇਕੇਦਾਰ ਕਿਸ਼ਨ ਸਿੰਘ ਵਾਸੀ ਪਿੰਡ ਲਮਲੈਹੜੀ, ਤਹਿ. ਸ੍ਰੀ ਅਨੰਦਪੁਰ ਸਾਹਿਬ ਜ਼ਿਲਾ ਰੂਪਨਗਰ ਵਜੋਂ ਹੋਈ ਹੈ। ਵਾਪਰੀ ਉਕਤ ਘਟਨਾ ਸਬੰਧੀ ਤਫਸ਼ੀਸ਼ੀ ਅਫਸਰ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News