DC ਦੇ ਹੁਕਮਾਂ ਦੇ ਬਾਵਜੂਦ ਖੋਲ੍ਹੀ ਮੀਟ ਦੀ ਦੁਕਾਨ, ਪੁਲਸ ਨੇ ਦੁਕਾਨਦਾਰ ਕੀਤਾ ਕਾਬੂ
Monday, Sep 09, 2024 - 05:17 AM (IST)
ਜਲੰਧਰ (ਮਹੇਸ਼)- ਬਸਤੀ ਪੀਰ ਦਾਦ ਇਲਾਕੇ ਵਿਚ ਮੀਟ ਦੀ ਦੁਕਾਨ ਖੋਲ੍ਹ ਕੇ ਡੀ.ਸੀ. ਜਲੰਧਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕਾਬੂ ਕੀਤਾ ਹੈ। ਉਕਤ ਵਿਅਕਤੀ ਦੀ ਪਛਾਣ ਸਾਹਿਲ ਪੁੱਤਰ ਤਿਲਕ ਰਾਜ ਵਾਸੀ ਭੂਰਮੰਡੀ ਜਲੰਧਰ ਛਾਉਣੀ ਵਜੋਂ ਹੋਈ ਹੈ। ਉਸ ਵਿਰੁੱਧ ਥਾਣਾ ਬਸਤੀ ਬਾਵਾ ਖੇਲ ਵਿਖੇ ਬੀ.ਐੱਨ.ਐੱਸ. ਦੀ ਧਾਰਾ 223 ਤਹਿਤ ਐੱਫ.ਆਈ.ਆਰ. ਨੰਬਰ 144 ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਐੱਸ.ਐੱਚ.ਓ. ਬਸਤੀ ਬਾਵਾ ਖੇਲ ਬਲਜਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ 8 ਸਤੰਬਰ ਨੂੰ ਜੈਨ ਮਹਾਪਰਵ ਸਵਤੰਤਰੀ ਹੋਣ ਕਾਰਨ ਮਾਣਯੋਗ ਡੀ.ਸੀ. ਜਲੰਧਰ ਵੱਲੋਂ 7 ਸਤੰਬਰ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ 8 ਸਤੰਬਰ ਨੂੰ ਕੋਈ ਵੀ ਮੀਟ ਦੀ ਦੁਕਾਨ ਨਹੀਂ ਖੋਲ੍ਹੀ ਜਾਵੇਗੀ। ਇਸ ਦੇ ਬਾਵਜੂਦ ਸਾਹਿਲ ਨੇ ਆਪਣੀ ਦੁਕਾਨ ਸਾਰਾ ਦਿਨ ਸ਼ਰੇਆਮ ਖੋਲ੍ਹੀ ਰੱਖੀ, ਜਿਸ ਦੀ ਸੂਚਨਾ ਮਿਲਦਿਆਂ ਹੀ ਲੈਦਰ ਕੰਪਲੈਕਸ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਵਿਕਟਰ ਮਸੀਹ ਦੀ ਅਗਵਾਈ ਹੇਠ ਏ. ਐੱਸ. ਆਈ. ਫਕੀਰ ਸਿੰਘ ਅਤੇ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਸਾਹਿਲ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਛੋਟੇ ਬੱਚਿਆਂ ਨੂੰ ਬੀੜੀ ਪਿਲਾਉਣ ਤੋਂ ਰੋਕਣਾ ਵਿਦਿਆਰਥੀ ਨੂੰ ਪਿਆ ਮਹਿੰਗਾ, ਜਾਣਾ ਪਿਆ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e