ਮਾਤਾ ਤੁਲਸੀ ਦੇ ਵਿਆਹ ਮੌਕੇ ਮੰਦਿਰ ''ਚ ਲੱਗੀਆਂ ਰਹੀਆਂ ਰੌਣਕਾਂ
Wednesday, Nov 13, 2024 - 02:36 PM (IST)
ਸ਼ਾਹਕੋਟ- ਡੇਰਾ ਮੁਰਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਵਿਖੇ ਮੰਦਿਰ ਕਮੇਟੀ ਦੇ ਚੇਅਰਮੈਨ ਸ਼ਿਵ ਨਾਰਾਇਣ ਗੁਪਤਾ ਅਤੇ ਪ੍ਰਧਾਨ ਰਾਜੀਵ ਗੁਪਤਾ ਦੀ ਦੇਖ ਰੇਖ ਹੇਠ ਮਾਤਾ ਤੁਲਸੀ ਦਾ ਵਿਆਹ ਬੜੀ ਧੁਮਧਾਮ ਨਾਲ ਕਰਵਾਇਆ ਗਿਆ। ਠਾਕੁਰ ਜੀ ਦੀ ਬਰਾਤ ਸਰੋਜ ਰਾਣੀ ਅਤੇ ਸ਼ਸ਼ੀ ਬਾਲਾ ਵੱਲੋਂ ਗਾਜਿਆਂ-ਵਾਜਿਆਂ ਨਾਲ ਮੰਦਿਰ ਵਿੱਚ ਲਿਆਂਦੀ ਗਈ ਅਤੇ ਬਰਾਤ ਦਾ ਸੁਆਗਤ ਮੰਦਿਰ ਕਮੇਟੀ ਅਤੇ ਸੁਸ਼ਮਾ ਰਾਣੀ ਅਤੇ ਰਕਸ਼ਾ ਬਾਂਸਲ ਵੱਲੋਂ ਕੀਤਾ ਗਿਆ। ਪੰਡਿਤ ਬਨਵਾਰੀ ਲਾਲ ਜੀ ਨੇ ਮਾਤਾ ਤੁਲਸੀ ਅਤੇ ਠਾਕੁਰ ਜੀ ਦੇ ਵਿਆਹ ਨੂੰ ਵਿਧੀ ਪੂਰਵਕ ਕਰਵਾਇਆ। ਪੰਡਿਤ ਬਨਵਾਰੀ ਲਾਲ ਜੀ ਨੇ ਦੱਸਿਆ ਕਿ ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਜਿਸ ਘਰ 'ਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ, ਉਸ ਘਰ 'ਚ ਹਮੇਸ਼ਾ ਬਰਕਤ ਹੁੰਦੀ ਹੈ ਅਤੇ ਘਰ 'ਚ ਖ਼ੁਸ਼ੀਆ ਆਉਂਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਖੇਡਦੇ-ਖੇਡਦੇ ਬੱਚੀ ਨਾਲ ਵਾਪਰੀ ਅਣਹੋਣੀ, ਹਾਲ ਵੇਖ ਧਾਹਾਂ ਮਾਰ ਰੋਈ ਮਾਂ
ਧਰਮ ਗ੍ਰੰਥਾਂ 'ਚ ਤੁਲਸੀ ਨੂੰ ਸੰਜੀਵਨੀ ਬੂਟੀ ਵੀ ਕਿਹਾ ਜਾਂਦਾ ਹੈ, ਕਿਉਂਕਿ ਤੁਲਸੀ ਦੇ ਪੌਦੇ 'ਚ ਅਨੇਕਾਂ ਗੁਣ ਹੁੰਦੇ ਹਨ। ਤੁਲਸੀ ਦੀ ਘਰ-ਘਰ ਵਿਚ ਪੂਜਾ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਦੇਵਉਠਨੀ ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਨੂੰ ਦੇ ਇਕ ਸਵਰੂਪ ਸ਼ਾਲੀਗ੍ਰਾਮ ਨਾਲਤੁਲਸੀ ਦੇ ਪੌਦੇ ਦਾ ਵਿਆਹ ਵੀ ਹੁੰਦਾ ਹੈ। ਮਾਨਤਾ ਹੈ ਕਿ ਤੁਲਸੀ ਅਤੇ ਵਿਸ਼ਨੂੰ ਦੇ ਸ਼ਾਲੀਗ੍ਰਾਮ ਰੂਪ ਦਾ ਵਿਆਹ ਕਰਵਾਉਣ ਵਾਲੇ ਨੂੰ ਕੰਨਿਆਦਾਨ ਦਾ ਪੁੰਨ ਮਿਲਦਾ ਹੈ।
ਇਸ ਮੌਕੇ ਔਰਤਾਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਅੰਤ ਵਿੱਚ ਗੁਲਾਬ ਜਾਮੁਨ, ਭੁਜੀਆ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ।ਇਸ ਮੌਕੇ ਹੋਰਨਾਂ ਤੋ ਇਲਾਵਾ ਰਾਜਿੰਦਰ ਗੁਪਤਾ ਵਾਈਸ ਪ੍ਰਧਾਨ, ਸੰਜੇ ਗੁਪਤਾ, ਜੈਪਾਲ ਗੁਪਤਾ ਕੈਸ਼ੀਅਰ, ਅਭਿਸ਼ੇਕ ਗੁਪਤਾ, ਗੌਰਵ ਗੁਪਤਾ, ਕਰਿਸ਼ਨਾਂ, ਅਮਨ, ਰੀਮਨ ਗੁਪਤਾ, ਰਿੰਪਲ ਗੁਪਤਾ, ਅੰਜੂ ਗੁਪਤਾ, ਰਿਧਮਾਂ ਗੁਪਤਾ, ਸ਼ਰੇਆ, ਕਵਿਤਾ, ਦਿਵਿਆ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਦਸਤਕ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8