ਸਰਵਧਰਮ ਸੇਵਾ ਕਮੇਟੀ ਨੇ ਕਰਵਾਇਆ ਜਗਰਾਤਾ, ਸ਼ਰਧਾਲੂਆਂ ਨੇ 36 ਜੋਤਾਂ ਦੇ ਕੀਤੇ ਦਰਸ਼ਨ
Sunday, Sep 30, 2018 - 11:37 AM (IST)

ਜਲੰਧਰ (ਸੋਨੂੰ)— ਸਰਵਧਰਮ ਸੇਵਾ ਕਮੇਟੀ ਵੱਲੋਂ 14ਵਾਂ ਸਾਲਾਨਾ ਜਗਰਾਤਾ ਜਲੰਧਰ ਦੇ ਜੋਤੀ ਚੌਕ 'ਚ ਕਰਵਾਇਆ ਗਿਆ। ਇਸ ਮੌਕੇ 'ਤੇ ਵਿਸ਼ਵ ਭਰ ਤੋਂ 36 ਸ਼ਕਤੀਪੀਠਾਂ ਦੀਆਂ ਜੋਤਾਂ ਲਿਆਂਦੀਆਂ ਗਈਆਂ। ਜਗਰਾਤੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ 'ਪੰਜਾਬ ਕੇਸਰੀ' ਦੇ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਸੋਨੂੰ ਢੀਂਡਸੀ, ਮੰਡੀਲੀ ਸ਼ਰੀਫ ਦੇ ਸਾਊਂ ਉਮਰ ਸ਼ਾਹ ਜੀ ਆਦਿ ਮੌਜੂਦ ਸਨ।
ਇਸ ਮੌਕੇ 'ਤੇ ਕਈ ਪਾਰਟੀਆਂ ਵੱਲੋਂ ਮਾਤਾ ਰਾਣੀ ਦਾ ਗੁਣਗਾਣ ਕੀਤਾ ਗਿਆ। ਜਗਰਾਤੇ 'ਚ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਪਵਿੱਤਰ ਜੋਤਾਂ ਦੇ ਦਰਸ਼ਨ ਕਰਕੇ ਆਸ਼ਿਰਵਾਦ ਪ੍ਰਾਪਤ ਕੀਤਾ। ਸਰਵਧਰਮ ਕਮੇਟੀ ਵੱਲੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਸਨਮਾਨਤ ਵੀ ਕੀਤਾ ਗਿਆ।