ਮੇਲਿਆਂ ਦੌਰਾਨ ਮਾਤਾ ਚਿੰਤਪੂਰਨੀ ਜਾਣ ਵਾਲਿਆਂ ਲਈ ਅਹਿਮ ਖ਼ਬਰ, ਨਿਯਮਾਂ ’ਚ ਹੋਇਆ ਬਦਲਾਅ
Sunday, Mar 05, 2023 - 04:33 PM (IST)
ਹੁਸ਼ਿਆਰਪੁਰ/ਚਿੰਤਪੂਰਣੀ (ਸੁਨੀਲ) : ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੂਰਨੀ ਦੇ ਦਰਬਾਰ ’ਚ 22 ਤੋਂ 30 ਮਾਰਚ ਤੱਕ ਹੋਣ ਵਾਲੇ ਚੇਤ ਦੇ ਨਰਾਤਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਬਾਬਾ ਸ਼੍ਰੀ ਮਾਈ ਦਾਸ ਸਦਨ ’ਚ ਬੈਠਕ ਦਾ ਆਯੋਜਨ ਕੀਤਾ ਗਿਆ। ਏ. ਡੀ. ਸੀ. ਊਨਾ ਮਹਿੰਦਰ ਪਾਲ ਗੁਰਜਰ ਨੇ ਕਿਹਾ ਕਿ ਚੇਤ ਦੇ ਨਰਾਤਿਆਂ ਦੇ ਮੇਲੇ ’ਚ ਮੁੱਖ ਰੂਪ ’ਚ ਲੰਗਰ ਲਾਉਣ ਨੂੰ ਲੈ ਕੇ ਨਿਯਮਾਂ ’ਚ ਕੁਝ ਬਦਲਾਅ ਕੀਤੇ ਗਏ ਹਨ। ਸੜਕ ਦੇ ਆਹਮੋ-ਸਾਹਮਣੇ ਦੋਵਾਂ ਪਾਸੇ ਲੰਗਰ ਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਲੰਗਰ ਸੰਸਥਾਵਾਂ ਨੂੰ ਮੰਦਰ ਟਰੱਸਟ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ 10,000 ਰੁਪਏ ਸਕਿਓਰਿਟੀ ਰਾਸ਼ੀ ਅਤੇ 10,000 ਰੁਪਏ ਲੰਗਰ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਟਰੱਸਟ ਵੱਲੋਂ ਗਠਿਤ ਕਮੇਟੀ ਲੰਗਰ ਵਾਲੀ ਥਾਂ ਦੀ ਜਾਂਚ ਕਰਕੇ ਲੰਗਰ ਲਾਉਣ ਦੀ ਆਗਿਆ ਦੇਵੇਗੀ। ਮੇਲੇ ’ਚ ਧਾਰਾ 144 ਲਾਗੂ ਰਹੇਗੀ। ਇਸ ਤੋਂ ਇਲਾਵਾ ਮੰਦਰ ’ਚ ਨਾਰੀਅਲ ਲਿਜਾਣ ’ਤੇ ਪਾਬੰਦੀ ਰਹੇਗੀ। ਢੋਲ, ਨਗਾਰੇ ਅਤੇ ਚਿਮਟਾ ਵਜਾਉਣ ’ਤੇ ਵੀ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਆਉਣ ਵਾਲੇ ਦਿਨਾਂ ’ਚ ਜਾਣੋ ਕਿਹੋ ਜਿਹਾ ਰਹੇਗਾ ਮੌਸਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।