ਰੂਪਨਗਰ ਵਿਖੇ ਵਿਆਹੁਤਾ ਨੇ ਸਰਹਿੰਦ ਨਹਿਰ ’ਚ ਮਾਰੀ ਛਾਲ
Thursday, Jun 12, 2025 - 01:21 PM (IST)

ਰੂਪਨਗਰ (ਵਿਜੇ)-ਰੂਪਨਗਰ-ਸਰਹਿੰਦ ਨਹਿਰ ’ਚ ਬੁੱਧਵਾਰ ਨੂੰ ਇਕ ਵਿਆਹੁਤਾ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਕਤ ਮਹਿਲਾ ਨੂੰ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਨਹਿਰ ਵਿਚੋਂ ਕੱਢਿਆ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਸਬੰਧ ’ਚ ਹੈੱਡ ਵਰਕਸ ਤੋਂ ਨੂਰਪੁਰਬੇਦੀ ਦੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨਵਦੀਪ ਸਿੰਘ ਅਤੇ ਰਾਹੁਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੂਪਨਗਰ ਸਰਹਿੰਦ ਨਹਿਰ ’ਚ ਬੋਰਡ ਕਲੱਬ ਦੇ ਨੇੜੇ ਇਕ ਵਿਆਹੁਤਾ ਨੇ ਛਾਲ ਮਾਰ ਦਿੱਤੀ ਹੈ, ਇਸ ਤੋਂ ਤੁਰੰਤ ਬਾਅਦ ਸਾਡੀ ਟੀਮ ਘਟਨਾ ਸਥਾਨ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਉਕਤ ਵਿਆਹੁਤਾ ਦਾ ਨਾਂ ਉਰਮਿਲਾ ਹੈ ਅਤੇ ਉਸ ਦੀ ਹਾਲਤ ਗੰਭੀਰ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਰੂਪਨਗਰ ਇਲਾਜ ਲਈ ਲਿਜਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: Punjab: ਪਲਾਂ 'ਚ ਉਜੜਿਆ ਪਰਿਵਾਰ, ਕਾਰ 'ਚ ਜਾ ਰਹੇ ਸਕੇ ਭਰਾਵਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e