ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵਿਸ਼ੇਸ਼ ਮੁਹਿੰਮ ਚਲਾਏਗਾ ਤਹਿਬਾਜ਼ਾਰੀ ਵਿਭਾਗ
Wednesday, Sep 25, 2024 - 06:19 PM (IST)
ਜਲੰਧਰ (ਖੁਰਾਣਾ)–ਕੁਝ ਹੀ ਦਿਨਾਂ ਬਾਅਦ ਨਵਰਾਤਰਿਆਂ ਦਾ ਤਿਉਹਾਰ ਹੈ ਅਤੇ ਉਸ ਦਿਨ ਤੋਂ ਉੱਤਰੀ ਭਾਰਤ ਵਿਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਸੀਜ਼ਨ ਵਿਚ ਦੁਕਾਨਦਾਰਾਂ ਦੀ ਵਿਕਰੀ ਹੋਰਨਾਂ ਮਹੀਨਿਆਂ ਦੀ ਤੁਲਨਾ ਵਿਚ ਕੁਝ ਜ਼ਿਆਦਾ ਹੁੰਦੀ ਅਤੇ ਖ਼ਰੀਦਦਾਰਾਂ ਦੀ ਭੀੜ ਵੀ ਬਾਜ਼ਾਰਾਂ ਆਦਿ ਵਿਚ ਵੇਖਣ ਨੂੰ ਮਿਲਦੀ ਹੈ। ਅਜਿਹੇ ਵਿਚ ਜਲੰਧਰ ਨਗਰ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਮੁਹਿੰਮ ਤਹਿਤ ਜਿੱਥੇ ਸੜਕਾਂ ’ਤੇ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ’ਤੇ ਐਕਸ਼ਨ ਹੋਵੇਗਾ, ਉਥੇ ਹੀ ਵਧੇਰੇ ਦੁਕਾਨਦਾਰਾਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਜਾਵੇਗੀ ਕਿ ਉਹ ਸੜਕਾਂ ’ਤੇ ਨਾਜਾਇਜ਼ ਕਬਜ਼ੇ ਨਾ ਕਰਨ ਤਾਂ ਕਿ ਟਰੈਫਿਕ ਵਿਚ ਅੜਿੱਕਾ ਨਾ ਪਵੇ।
ਇਹ ਵੀ ਪੜ੍ਹੋ-ਜਲੰਧਰ ਰੇਲਵੇ ਸਟੇਸ਼ਨ ਨੇੜੇ ਪੂਰਾ ਇਲਾਕਾ ਕਰ ਦਿੱਤਾ ਸੀਲ, ਵੱਡੀ ਵਜ੍ਹਾ ਆਈ ਸਾਹਮਣੇ
ਸੀਵਰ ਸਬੰਧੀ ਫਾਲਟ ਲੱਭਣ ਲਈ ਚੱਲ ਰਿਹੈ ਸਰਵੇ, ਵਧੇਰੇ ਕੰਮ ਪੂਰਾ ਹੋਇਆ
ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਵਧੇਰੇ ਇਲਾਕੇ ਬੰਦ ਸੀਵਰੇਜ ਦੀ ਸਮੱਸਿਆ ਝੱਲ ਰਹੇ ਹਨ ਅਤੇ ਕਈ ਇਲਾਕੇ ਤਾਂ ਅਜਿਹੇ ਹਨ, ਜਿੱਥੇ ਇਹ ਸਮੱਸਿਆ ਦੂਰ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਅਜਿਹੇ ਵਿਚ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਨਿਰਦੇਸ਼ ਦਿੱਤੇ ਹੋਏ ਹਨ ਕਿ ਜਿਥੇ ਪੂਰੇ ਸ਼ਹਿਰ ਦੇ ਸੀਵਰ ਨੈੱਟਵਰਕ ਦਾ ਨਕਸ਼ਾ ਬਣਾਇਆ ਜਾਵੇ, ਉਥੇ ਹੀ ਉਨ੍ਹਾਂ ਥਾਵਾਂ ਦੀ ਪਛਾਣ ਕਰਨ ਨੂੰ ਵੀ ਕਿਹਾ ਹੈ, ਜਿਥੇ ਪੱਕੇ ਤੌਰ ’ਤੇ ਸੀਵਰ ਜਾਮ ਦੀ ਸਮੱਸਿਆ ਰਹਿੰਦੀ ਹੈ।
ਅਜਿਹੀਆਂ ਥਾਵਾਂ ਦਾ ਜਿਹੜਾ ਸਰਵੇ ਚੱਲ ਰਿਹਾ ਹੈ, ਉਸ ਦਾ ਵਧੇਰੇ ਕੰਮ ਪੂਰਾ ਹੋ ਚੁੱਕਾ ਹੈ ਅਤੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਸੀਵਰੇਜ ਸਿਸਟਮ ਦੇ ਫਾਲਟ ਦੂਰ ਕੀਤੇ ਜਾਣਗੇ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 80 ਵਿਚੋਂ 60-65 ਵਾਰਡਾਂ ਦੇ ਨਕਸ਼ੇ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਇਲਾਕਿਆਂ ਵਿਚ ਮੁੱਖ ਫਾਲਟ ਬਾਰੇ ਵੀ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਦੇ ਸਾਰੇ ਜੇ. ਈਜ਼ ਤੋਂ ਆਪਣੇ-ਆਪਣੇ ਇਲਾਕੇ ਦੀ ਰਿਪੋਰਟ ਮੰਗੀ ਗਈ ਹੈ, ਜਿਸ ਦੇ ਆਧਾਰ ’ਤੇ ਬਾਅਦ ਵਿਚ ਪਾਈਪਾਂ ਨੂੰ ਬਦਲਣ ਅਤੇ ਲਾਈਨਾਂ ਨੂੰ ਡਾਇਵਰਟ ਕਰਨ ਵਰਗੇ ਕੰਮ ਕਰਵਾਏ ਜਾਣਗੇ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਚਲਦੀ ਬੱਸ ਨੂੰ ਅਚਾਨਕ ਲੱਗ ਗਈ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ