ਪਰਵਾਸੀ ਮਜ਼ਦੂਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Saturday, May 23, 2020 - 10:21 AM (IST)

ਪਰਵਾਸੀ ਮਜ਼ਦੂਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਗੜ੍ਹਸ਼ੰਕਰ (ਸ਼ੋਰੀ)— ਬੀਤ ਇਲਾਕੇ ਦੇ ਪਿੰਡ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਬੀਤੀ ਰਾਤ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਮੀਨਾਰ ਏ ਬੇਗਮਪੁਰਾ ਦੇ ਨਿਰਮਾਣ ਕਾਰਜ 'ਚ ਮਿਸਤਰੀ ਦਾ ਕੰਮ ਕਰਨ ਵਾਲੇ ਮਨੋਜ ਮਿਸਤਰੀ ਪੁੱਤਰ ਉਪਿੰਦਰ ਸਿੰਘ ਵਾਸੀ ਉੱਤਰ ਪ੍ਰਦੇਸ਼ ਨੇ ਬੀਤੀ ਰਾਤ ਆਪਣੀ ਝੌਂਪੜੀ ਤੋਂ ਪੰਜ ਸੌ ਮੀਟਰ ਦੀ ਦੂਰੀ 'ਤੇ ਇਕ ਦਰੱਖਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ 'ਤੇ ਪੁਲਸ ਚੌਕੀ ਬਿਨੇਵਾਲ ਤੋਂ ਪੁਲਸ ਪਾਰਟੀ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲਿਆ। ਮ੍ਰਿਤਕ ਮਨੋਜ ਦੀ ਪਤਨੀ ਪੂਜਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

shivani attri

Content Editor

Related News