NRI ਦੀ ਕੋਠੀ ਦੇ ਕੇਅਰ ਟੇਕਰ ਨੇ ਲਿਆ ਫਾਹਾ, ਗਰਿੱਲ ਨਾਲ ਲਟਕਦੀ ਮਿਲੀ ਲਾਸ਼

Wednesday, Mar 06, 2019 - 05:49 PM (IST)

NRI ਦੀ ਕੋਠੀ ਦੇ ਕੇਅਰ ਟੇਕਰ ਨੇ ਲਿਆ ਫਾਹਾ, ਗਰਿੱਲ ਨਾਲ ਲਟਕਦੀ ਮਿਲੀ ਲਾਸ਼

ਜਲੰਧਰ (ਮਹੇਸ਼)— ਅਮਨ ਐਨਕਲੇਵ ਧੀਣਾ ਵਿਚ ਇਕ ਐੱਨ. ਆਰ. ਆਈ. ਦੀ ਕੋਠੀ ਦੇ ਕੇਅਰ ਟੇਕਰ ਨੇ ਪੌੜੀਆਂ ਦੀ ਗਰਿੱਲ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਸ਼ੋਕ ਸਾਹਨੀ (45) ਪੁੱਤਰ ਰਘੁਨਾਥ ਸਾਹਨੀ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਐੱਨ. ਆਰ. ਆਈ. ਬਹਾਦਰ ਸਿੰਘ ਦੀ ਕੋਠੀ ਤੋਂ ਆ ਰਹੀ ਬਦਬੂ ਬਾਰੇ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਉਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਜਾ ਕੇ ਦੇਖਿਆ ਗਿਆ ਕਿ ਕੇਅਰ ਟੇਕਰ ਦੀ ਲਾਸ਼ ਪੌੜੀਆਂ ਨਾਲ ਲੱਗੇ ਫਾਹੇ ਨਾਲ ਲਟਕ ਰਹੀ ਸੀ। ਮ੍ਰਿਤਕ ਅਸ਼ੋਕ ਦੇ ਪਿਤਾ ਰਘੁਨਾਥ ਸਾਹਨੀ ਨੇ ਦੱਸਿਆ ਕਿ ਉਸ ਦਾ ਲੜਕਾ ਬੀਮਾਰੀ ਕਾਰਨ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਸੁਸਾਈਡ ਕੀਤੀ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਉਸ ਦਾ ਪੋਸਟਮਾਰਟਮ ਕਰਵਾਉਣ  ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।


author

shivani attri

Content Editor

Related News