ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ, 1 ਵਿਅਕਤੀ ਜ਼ਖ਼ਮੀ
Sunday, May 14, 2023 - 05:53 PM (IST)

ਕਾਠਗੜ੍ਹ (ਰਾਜੇਸ਼)- ਰੂਪਨਗਰ-ਬਲਾਚੌਰ ਰਾਜ ਮਾਰਗ ’ਤੇ ਸਥਿਤ ਪਿੰਡ ਟੌਂਸਾ ਦੇ ਨਜ਼ਦੀਕ ਟੌਪਾਨ ਫੈਕਟਰੀ ਦੇ ਸਾਹਮਣੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜਿਸ ਨੂੰ ਡਰਾਈਵਰ ਅਵਤਾਰ ਸਿੰਘ ਚਲਾ ਰਿਹਾ ਸੀ ਅਤੇ ਇਹ ਕਾਰ ਰੋਪੜ ਤੋਂ ਨਵਾਂਸ਼ਹਿਰ ਨੂੰ ਜਾ ਰਹੀ ਸੀ ।
ਇਹ ਵੀ ਪੜ੍ਹੋ - ਵਿਆਹ ਦਾ ਝਾਂਸਾ ਦੇ ਕੇ ਰੋਲੀ ਕੁੜੀ ਦੀ ਪੱਤ, ਹੋਟਲ 'ਚ ਲਿਜਾ ਕੇ ਟੱਪਦਾ ਰਿਹਾ ਹੱਦਾਂ
ਇਸੇ ਦੌਰਾਨ ਗੁਰਮੀਤ ਸਿੰਘ ਪੁੱਤਰ ਪਰਸ ਰਾਮ ਵਾਸੀ ਟੌਂਸਾ ਚਲਾ ਰਿਹਾ ਸੀ ਉਹ ਵੀ ਰੋਪੜ ਤੋਂ ਬਲਾਚੌਰ ਵੱਲ ਜਾ ਰਿਹਾ ਸੀ ਅਤੇ ਜਦੋਂ ਉਕਤ ਟੋਪਾਨ ਫ਼ੈਕਟਰੀ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਦੇ ਅਚਾਨਕ ਘੁੰਮ ਜਾਣ ਕਰਕੇ ਪਿੱਛੇ ਆ ਰਹੀ ਇਨੌਵਾ ਕਾਰ ਦੀ ਲਪੇਟ ’ਚ ਆ ਗਿਆ ਅਤੇ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਤੇਜ਼ ਰਫ਼ਤਾਰ ਕਾਰ ਰੇਲਿੰਗ ਨੂੰ ਤੌੜਦੀ ਹੋਈ ਸੈਂਟਰ ਵਾਲੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਸਰਵਿਸ ਰੋਡ ਵਾਲੇ ਪਾਸੇ ਚਲੇ ਗਈ। ਇਸ ਹਾਦਸੇ ਦੀ ਖ਼ਬਰ ਸੁਣਦੇ ਹੀ ਆਸਰੋਂ ਚੌਕੀਂ ਦੇ ਇੰਚਾਰਜ ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਟੋਲ ਪਲਾਜੇ ਦੀ ਐਂਬੂਲੈਂਸ ਮੰਗਵਾ ਕੇ ਜ਼ਖ਼ਮੀ ਮੋਟਰਸਾਈਕਲ ਸਵਾਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਅਤੇ ਵਾਹਨਾਂ ਨੂੰ ਕਬਜ਼ੇ ’ਚ ਲੈ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਪੰਜਾਬ ਨੇ ਆਮ ਆਦਮੀ ਪਾਰਟੀ ਲਈ ਫਿਰ ਖੋਲ੍ਹੇ ਲੋਕ ਸਭਾ ਦੇ ਦਰਵਾਜ਼ੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ