ਵੈਸ਼ਨੋ ਮਾਤਾ ਜਾ ਰਹੇ ਵਿਅਕਤੀ ਨਾਲ ਟਰੇਨ ''ਚ ਵਾਪਰਿਆ ਹਾਦਸਾ, ਮੌਤ

Sunday, Oct 20, 2019 - 09:15 PM (IST)

ਵੈਸ਼ਨੋ ਮਾਤਾ ਜਾ ਰਹੇ ਵਿਅਕਤੀ ਨਾਲ ਟਰੇਨ ''ਚ ਵਾਪਰਿਆ ਹਾਦਸਾ, ਮੌਤ

ਫਗਵਾੜਾ, (ਹਰਜੋਤ)— ਫਗਵਾੜਾ-ਮੌਲੀ ਰੇਲਵੇ ਲਾਇਨਾਂ 'ਤੇ ਸੰਪਰਕ ਕ੍ਰਾਂਤੀ ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹਣੋ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਰਾਜੇਸ਼ ਕੁਮਾਰ ਪੁੱਤਰ ਮਦਨ ਸ਼ਾਹ ਵਾਸੀ ਜਮਾਲਪੁਰ ਵਜੋਂ ਹੋਈ ਹੈ।
ਰੇਲਵੇ ਚੌਂਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਆਪਣੇ ਪਰਿਵਾਰ ਨਾਲ ਸੰਪਰਕ ਕ੍ਰਾਂਤੀ ਐਕਸਪ੍ਰੈੱਸ 'ਚ ਸਵਾਰ ਹੋ ਕੇ ਮਾਤਾ ਵੈਸ਼ਨੋ ਦੇਵੀ ਕੱਟੜਾ ਦੇ ਦਰਸ਼ਨਾ ਲਈ ਜਾ ਰਿਹਾ ਸੀ ਜਦੋਂ ਉਹ ਰਾਤ ਕਰੀਬ 2.30 ਵਜੇ ਬਾਥਰੂਮ ਕਰਨ ਲਈ ਉਠਿਆ ਤੇ ਦਰਵਾਜ਼ੇ 'ਚ ਖੜ੍ਹਾ ਹੋ ਗਿਆ, ਜਿਸ ਦੌਰਾਨ ਉਹ ਟਰੇਨ ਤੋਂ ਬਾਹਰ ਡਿੱਗ ਪਿਆ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

KamalJeet Singh

Content Editor

Related News