ਟਰੇਨ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

Sunday, Aug 25, 2019 - 01:39 AM (IST)

ਟਰੇਨ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

ਅਲਾਵਲਪੁਰ (ਬੰਗੜ)— ਸੁੱਚੀ ਪਿੰਡ ਤੋਂ ਅਲਾਵਲਪੁਰ ਵਿਚਕਾਰ ਰੇਲਵੇ ਟਰੈਕ 'ਤੇ ਇਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਰਬਜੀਤ ਸਿੰਘ, ਏ. ਐੱਸ. ਆਈ. ਰਾਮ ਲੁਭਾਇਆ ਰੇਲਵੇ ਪੁਲਸ ਚੌਕੀ ਅਲਾਵਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਪ੍ਰਾਪਤ ਹੋਈ ਸੀ ਕਿ ਸੁੱਚੀ ਪਿੰਡ ਤੋਂ ਅਲਾਵਲਪੁਰ ਦਰਮਿਆਨ ਪਿੰਡ ਕਬੂਲਪੁਰ ਨੇੜੇ ਰੇਲ ਪਟੜੀ 'ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ। ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ (46) ਪੁੱਤਰ ਸੁਖਵੰਤ ਸਿੰਘ ਹਾਲ ਵਾਸੀ ਪੰਜਾਬੀ ਬਾਗ ਬੁਲੰਦਪੁਰ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।


author

KamalJeet Singh

Content Editor

Related News