ਕਾਰ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

10/22/2019 7:50:04 PM

ਹਾਜੀਪੁਰ, (ਜੋਸ਼ੀ)— ਹਾਜੀਪੁਰ-ਤਲਵਾੜਾ ਸੜਕ 'ਤੇ ਪੈਂਦੇ ਪਿੰਡ ਚੱਕੜਿਆਲ ਨਜ਼ਦੀਕ ਇਕ ਕਾਰ ਤੇ ਸਕੂਟਰੀ ਦੀ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਤਲਵਾੜਾ ਵਾਲੀ ਸਾਈਡ ਤੋਂ ਆ ਰਹੀ ਕਾਰ ਇਕ ਸਕੂਟਰੀ ਨਾਲ ਜਾ ਟਕਰਾਈ। ਇਸ ਜ਼ਬਰਦਸਤ ਟੱਕਰ 'ਚ ਸਕੂਟਰੀ ਸਵਾਰ ਵਿਅਕਤੀ ਮਨਸਾ ਰਾਮ ਪੁੱਤਰ ਦੀਨਾ ਨਾਥ ਵਾਸੀ ਗੇਰਾ, ਥਾਣਾ ਹਾਜੀਪੁਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀ. ਐੱਚ. ਸੀ. ਹਾਜੀਪੁਰ ਲਿਆਂਦਾ ਗਿਆ, ਜਿੱਥੋਂ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਕਤ ਗੰਭੀਰ ਜ਼ਖਮੀ ਵਿਅਕਤੀ ਦੀ ਕੁਝ ਹੀ ਸਮੇਂ ਬਾਅਦ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੋਂ ਤੁਰੰਤ ਬਾਅਦ ਥਾਣਾ ਹਾਜੀਪੁਰ ਦੇ ਏ. ਐੱਸ. ਆਈ. ਦਲਜੀਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News