ਬੱਸ ਦੀ ਟੱਕਰ ਲੱਗਣ ਨਾਲ ਚਿੱਕੜ ’ਚ ਫਸੀ ਕਾਰ ਨੂੰ ਧੱਕਾ ਲਾਉਂਦੇ ਵਿਅਕਤੀ ਦੀ ਮੌਤ

07/04/2022 6:20:25 PM

ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਚੌਂਕੀ ਹਰੀਪੁਰ ਅਧੀਨ ਪੈਂਦੇ ਪਿੰਡ ਭਿੰਡਰ ਨਗਰ ਲਾਗੇ ਹਿਮਾਚਲ ਨੰਬਰੀ ਬੱਸ ਦੀ ਟੱਕਰ ਲੱਗਣ ਨਾਲ ਚਿੱਕੜ ’ਚ ਫਸੀ ਕਾਰ ਨੂੰ ਧੱਕਾ ਲਗਾਉਂਦੇ ਇਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੇ ਭਾਣਜੇ ਰੋਹਿਤ ਕੁਮਾਰ ਪੁੱਤਰ ਬਾਲ ਕਿਸ਼ਨ ਨਿਵਾਸੀ ਪਿੰਡ ਤੇ ਥਾਣਾ ਬਿਸ਼ਨਾ, ਜ਼ਿਲ੍ਹਾ ਜੰਮੂ ਨੇ ਦੱਸਿਆ ਕਿ ਰਾਤ ਕਰੀਬ 2 ਤੋਂ ਢਾਈ ਵਜੇ ਦੇ ਦਰਮਿਅਨ ਰੂਪਨਗਰ ਲਾਗੇ ਪੈਂਦੇ ਖੇਤਰ ਦੇ ਪਿੰਡ ਭਿੰਡਰ ਨਗਰ ਦੇ ਸ਼ਰਾਬ ਦੇ ਠੇਕੇ ਪਾਸ ਉਨ੍ਹਾਂ ਦੀ ਆਲਟੋ-800 ਗੱਡੀ ਰਸਤੇ ’ਚ ਮੀਂਹ ਪੈਣ ਕਾਰਨ ਅਚਾਨਕ ਚਿੱਕੜ ’ਚ ਫਸ ਗਈ।

ਇਸ ਦੌਰਾਨ ਉਹ, ਉਸ ਦਾ ਪਿਤਾ ਬਾਲ ਕਿਸ਼ਨ ਅਤੇ ਮਾਮਾ ਹਰਬੰਸ ਸਿੰਘ ਗੱਡੀ ਤੋਂ ਬਾਹਰ ਆ ਗਏ ਜਦਕਿ ਗੱਡੀ ਦਾ ਡਰਾਈਵਰ ਅਤੁਲ ਵੈਦ ਗੱਡੀ ’ਚ ਹੀ ਬੈਠਾ ਹੋਇਆ ਸੀ। ਇਸ ਦੌਰਾਨ ਜਦੋਂ ਉਹ ਤਿੰਨੋਂ ਜਣੇ ਕਾਰ ਨੂੰ ਚਿੱਕੜ ’ਚੋਂ ਕੱਢਣ ਲਈ ਧੱਕਾ ਲਗਾ ਰਹੇ ਸਨ ਤਾਂ ਸਾਹਮਣੇ ਦੀ ਦਿਸ਼ਾ ਤੋਂ ਚੰਡੀਗੜ੍ਹ ਤੋਂ ਬੈਜਨਾਥ ਨੂੰ ਜਾ ਰਹੀ ਇਕ ਤੇਜ਼ ਰਫ਼ਤਾਰੀ ਹਿਮਾਚਲ ਨੰਬਰੀ ਬੱਸ ਐੱਚ. ਪੀ. 53-ਏ 6729 ਦੇ ਡਰਾਈਵਰ ਨੇ ਗਲਤ ਦਿਸ਼ਾ ’ਚ ਲਿਆ ਕੇ ਲਾਪਰਵਾਹੀ ਨਾਲ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ, ਜਿਸ ਦੌਰਾਨ ਹਾਦਸੇ ’ਚ ਉਸ ਦਾ ਮਾਮਾ ਹਰਬੰਸ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਵਧਣਗੀਆਂ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ, ਬਰਗਾੜੀ ਬੇਅਦਬੀ ਕੇਸ ’ਚ SIT ਕਰ ਸਕਦੀ ਹੈ ਗ੍ਰਿਫ਼ਤਾਰ

ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸਨੇ ਦਮ ਤੋੜ ਦਿੱਤਾ। ਚੌਂਕੀ ਹਰੀਪੁਰ ਦੇ ਇੰਚਾਰਜ ਏ. ਐੱਸ. ਆਈ. ਲੇਖਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਦੇ ਭਾਣਜੇ ਰੋਹਿਤ ਕੁਮਾਰ ਦੇ ਬਿਆਨਾਂ ’ਤੇ ਉਕਤ ਹਿਮਾਚਲ ਨੰਬਰੀ ਬੱਸ ਦੇ ਫਰਾਰ ਹੋਏ ਚਾਲਕ ਜਿਸਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ ਖ਼ਿਲਾਫ਼ ਧਾਰਾ 279, 304-ਏ ਅਤੇ 427 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਜਦਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News