ਸ੍ਰੀ ਕੀਰਤਪੁਰ ਸਾਹਿਬ ਵਿਖੇ ਰੇਲ ਗੱਡੀ ਚੜ੍ਹਦੇ ਸਮੇਂ ਡਿੱਗਿਆ ਬਜ਼ੁਰਗ, ਮੌਤ
Sunday, Nov 12, 2023 - 01:40 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਵਾਰੀ ਰੇਲ ਗੱਡੀ ’ਚ ਚੜ੍ਹਦੇ ਸਮੇਂ ਇਕ ਬਜ਼ੁਰਗ ਵਿਅਕਤੀ ਦੇ ਹੇਠਾਂ ਡਿੱਗ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਦੀ ਚੌਂਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਪਲੇਟਫਾਰਮ ਨੰਬਰ ਇਕ ਤੋਂ ਸਵਾਰੀ ਗੱਡੀ ਨੰਬਰ 04502 ਡੀ. ਐੱਨ . ’ਚ ਚੜ੍ਹਦੇ ਸਮੇਂ ਇਕ ਬਜ਼ੁਰਗ ਵਿਅਕਤੀ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ 108 ਨੰਬਰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੇ ਡਿਊਟੀ ’ਤੇ ਹਾਜ਼ਰ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਰੂਹ ਕੰਬਾਊ ਹਾਦਸਾ, 4 ਨੌਜਵਾਨਾਂ ਨੂੰ ਥਾਰ ਨੇ ਕੁਚਲਿਆ, ਬਾਈਕ ਥਾਰ ਹੇਠਾਂ ਫਸੀ
ਉਨ੍ਹਾਂ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ। ਉਕਤ ਵਿਅਕਤੀ ਦੀ ਉਮਰ ਕਰੀਬ 65 ਸਾਲ, ਰੰਗ ਗੋਰਾ, ਸਿਰ ਅਤੇ ਦਾੜੀ ਦੇ ਕੇਸ ਰੱਖੇ ਹੋਏ ਹਨ, ਜਿਹੜੇ ਕਿ ਚਿੱਟੇ ਹਨ। ਸੱਜੇ ਹੱਥ ਉਪਰ ‘ਇਕ ਓਂਕਾਰ’ ਲਿਖਿਆ ਹੋਇਆ ਹੈ। ਲਾਸ਼ ਨੂੰ ਅਗਲੇ 72 ਘੰਟੇ ਸਨਾਖਤ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾ ਘਰ ’ਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸ਼ਰਮਨਾਕ ਘਟਨਾ, ਫੈਕਟਰੀ ਠੇਕੇਦਾਰ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711