ਚੋਣ ਨਤੀਜੇ ਤੋਂ ਬਾਅਦ ਧਾਰਮਿਕ ਸਥਾਨ ਮੱਥਾ ਟੇਕਣ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ ''ਚ ਮੌਤ

Thursday, Oct 17, 2024 - 01:04 PM (IST)

ਨੂਰਪੁਰਬੇਦੀ (ਭੰਡਾਰੀ)-ਚੋਣ ਨਤੀਜਿਆਂ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਮੈਂਬਰਾਂ ਨਾਲ ਧਾਰਮਿਕ ਅਸਥਾਨ ਵਿਖੇ ਮੱਥਾ ਟੇਕਣ ਜਾ ਰਹੇ ਪਿੰਡ ਰਾਮਪੁਰ ਕਲਾਂ ਦੇ ਇਕ 58 ਸਾਲਾ ਵਿਅਕਤੀ ਦੀ ਇਕ ਕਾਰ ਦੀ ਫੇਟ ਲੱਗਣ ਕਾਰਨ ਸੜਕ ਹਾਦਸੇ ’ਚ ਮੌਤ ਹੋ ਗਈ। ਉਕਤ ਹਾਦਸਾ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਰਾਮਪੁਰ ਕਲਾਂ ਲਾਗੇ ਸਥਿਤ ਸਿਮਰਨ ਫਿਲਿੰਗ ਸਟੇਸ਼ਨ ਸਾਹਮਣੇ ਵਾਪਰਿਆ।

ਜਿਸ ਸਬੰਧੀ ਚੌਂਕੀ ਕਲਵਾਂ ਵਿਖੇ ਤਾਇਨਾਤ ਏ. ਐੱਸ. ਆਈ. ਰਾਮ ਕੁਮਾਰ ਨੇ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮੀ ਕਰੀਬ 6.30 ਵਜੇ ਪਿੰਡ ਰਾਮਪੁਰ ਕਲਾਂ ਦਾ ਵਿਅਕਤੀ ਸੋਹਣ ਲਾਲ ਪੁੱਤਰ ਅਨੰਤ ਰਾਮ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨਾਲ ਕਿਸੇ ਧਾਰਮਿਕ ਅਸਥਾਨ ਵਿਖੇ ਆਪਣੇ ਭਤੀਜੇ ਨਾਲ ਮੱਥਾ ਟੇਕਣ ਲਈ ਪੈਦਲ ਜਾ ਰਿਹਾ ਸੀ।

ਇਹ ਵੀ ਪੜ੍ਹੋ- Mahindra ਦੀ ਗੱਡੀ ਲੈ ਕੇ ਪਛਤਾਇਆ ਪਰਿਵਾਰ, ਚਲਦੀ XUV 'ਚ ਮਚੇ ਅੱਗ ਦੇ ਭਾਂਬੜ, ਸੜ ਕੇ ਹੋਈ ਸੁਆਹ

ਇਸ ਦੌਰਾਨ ਪਿੰਡ ਕਲਵਾਂ ਮੋੜ ਦੀ ਤਰਫ਼ੋਂ ਡੂਮੇਵਾਲ ਚੌਂਕ ਦੀ ਤਰਫ਼ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਸੋਹਣ ਲਾਲ ਦੇ ਫੇਟ ਮਾਰੀ, ਜਿਸ ਕਾਰਨ ਉਕਤ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਦਾ ਨੂਰਪੁਰਬੇਦੀ ਦੇ ਇਕ ਨਿੱਜੀ ਕਲੀਨਿਕ ਵਿਖੇ ਮੁੱਢਲਾ ਇਲਾਜ ਕਰਵਾਉਣ ਉਪਰੰਤ ਡਾਕਟਰਾਂ ਵੱਲੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਪਰ ਰਸਤੇ ’ਚ ਉਸ ਦੀ ਤਬੀਅਤ ਵਿਗੜਨ ਕਾਰਨ ਉਸ ਨੂੰ ਇਲਾਜ ਲਈ ਮੁੜ ਰੂਪਨਗਰ ਦੇ ਇਕ ਹਸਪਤਾਲ ਵਿਖੇ ਲਿਆਂਦਾ ਗਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਇਸ ਹਾਦਸੇ ’ਚ ਉਸ ਦੇ ਭਤੀਜੇ ਅਤੇ ਹੋਰਨਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਜਾਂਚ ਅਧਿਕਾਰੀ ਏ. ਐੱਸ. ਆਈ. ਰਾਮ ਕੁਮਾਰ ਨੇ ਦੱਸਿਆ ਕਿ ਵਾਰਸਾਂ ਦੇ ਬਿਆਨਾਂ ’ਤੇ ਹਾਦਸੇ ਉਪਰੰਤ ਫਰਾਰ ਹੋਏ ਨਾਮਲੂਮ ਕਾਰ ਦੇ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ ਜਦਕਿ ਲਾਸ਼ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਕੁੱਲੜ੍ਹ ਪਿੱਜ਼ਾ ਕੱਪਲ ਵੱਲੋਂ ਸੁਰੱਖਿਆ ਦੀ ਮੰਗ ਕਰਨ ਮਗਰੋਂ ਨਿਹੰਗ ਸਿੰਘ ਨੇ ਮੁੜ ਲਾਈਵ ਹੋ ਕੇ ਦਿੱਤੀ ਚਿਤਾਵਨੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News