ਬਰਗਰ ਦੇ ਪੈਸੇ ਮੰਗਣੇ ਰੇਹੜੀ ਵਾਲੇ ਨੂੰ ਪਏ ਮਹਿੰਗੇ, ਨੌਜਵਾਨਾਂ ਨੇ ਕੀਤੀ ਕੁੱਟਮਾਰ

9/15/2019 12:06:30 PM

ਜਲੰਧਰ (ਰਮਨ, ਮਾਹੀ)— ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਪਿੰਡ ਕਾਨਪੁਰ ਆਬਾਦੀ ਨੇੜੇ ਬਰਗਰ ਦੇ ਪੈਸੇ ਮੰਗਣ 'ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਬਰਗਰ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਦੇ ਮੋਟਰਸਾਈਕਲ ਅਤੇ ਰੇਹੜੀ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਵਿਅਕਤੀ ਨੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਿਲ ਨਾਲ ਰੇਹੜੀ ਤੋਂ ਅੱਗ ਬੁਝਾਈ। ਵਿਅਕਤੀ ਨੇ ਘਟਨਾ ਸਬੰਧੀ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਾਂਚ ਤੋਂ ਬਾਅਦ ਇਕ ਵਿਅਕਤੀ, 2 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤ ਰਾਮ ਅਵਤਾਰ ਪੁੱਤਰ ਸੰਤ ਰਾਮ ਵਾਸੀ ਬੁਲੰਦਪੁਰ ਨੇ ਦੱਸਿਆ ਕਿ ਬੀਤੇ ਦਿਨ ਉਹ ਕਾਨਪੁਰ ਆਬਾਦੀ ਨੇੜੇ ਬਰਗਰ ਦੀ ਰੇਹੜੀ ਲਗਾ ਕੇ ਖੜ੍ਹਾ ਸੀ।

ਇਸ ਦੌਰਾਨ ਗੋਰਾ ਨਾਮਕ ਨੌਜਵਾਨ ਆਪਣੇ ਦੋ ਸਾਥੀਆਂ ਨਾਲ ਮੋਟਰਸਾਈਕਲ 'ਤੇ ਆਇਆ ਅਤੇ ਉਸ ਤੋਂ ਬਰਗਰ ਮੰਗਣ ਲੱਗਾ। ਰਾਮ ਅਵਤਾਰ ਨੇ ਦੱਸਿਆ ਕਿ ਉਸ ਨੇ ਤਿੰਨਾਂ ਨੂੰ ਬਰਗਰ ਦਿੱਤੇ, ਜਦਕਿ ਉਸ ਨੇ ਪਿਛਲੇ 1370 ਰੁਪਏ ਅਤੇ ਨਵੇਂ ਪੈਸੇ ਮੰਗੇ ਤਾਂ ਤਿੰਨਾਂ ਨੇ ਉਸ ਨਾਲ ਉਲਟਾ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਰੇਹੜੀ ਅਤੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਪੀੜਤ ਰਾਮ ਅਵਤਾਰ ਨੇ ਇਸ ਸਬੰਧੀ ਥਾਣਾ ਮਕਸੂਦਾਂ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮਕਸੂਦਾਂ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਾਮ ਅਵਤਾਰ ਦੀ ਸ਼ਿਕਾਇਤ ਦੇ ਆਧਾਰ 'ਤੇ 3 ਲੋਕਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ, ਜਿਸ ਵਿਚ ਇਕ ਨੌਜਵਾਨ ਦੀ ਪਛਾਣ ਹੋ ਗਈ ਹੈ। ਪੁਲਸ ਉਸਦੇ ਘਰ ਛਾਪਾਮਾਰੀ ਕਰ ਰਹੀ ਹੈ, ਫਿਲਹਾਲ ਨੌਜਵਾਨ ਘਰੋਂ ਫਰਾਰ ਹਨ। ਪੁਲਸ ਜਲਦੀ ਹੀ ਪਰਚੇ ਵਿਚ ਨਾਮਜ਼ਦ ਲੜਕਿਆਂ ਨੂੰ ਗ੍ਰਿਫਤਾਰ ਕਰ ਲਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Edited By shivani attri