ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਟੈਕਸੀ ਡਰਾਈਵਰ ਕਾਬੂ

Wednesday, Jan 06, 2021 - 03:32 PM (IST)

ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਟੈਕਸੀ ਡਰਾਈਵਰ ਕਾਬੂ

ਜਲੰਧਰ (ਵਰੁਣ)— ਜਲੰਧਰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ-1 ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਵੱਖ-ਵੱਖ ਨਾਕਾਬੰਦੀ ਦੌਰਾਨ 3 ਲੋਕਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿਚ ਜਲੰਧਰ ਦਾ ਇਕ ਟੈਕਸੀ ਡਰਾਈਵਰ, ਅੰਮ੍ਰਿਤਸਰ ਵਿਚ ਮੋਬਾਇਲ ਰਿਪੇਅਰ ਦੀ ਦੁਕਾਨ ਚਲਾਉਣ ਵਾਲਾ ਨੌਜਵਾਨ ਅਤੇ ਉਸਦਾ ਸਾਥੀ ਸ਼ਾਮਲ ਹਨ। ਤਿੰਨਾਂ ਮੁਲਜ਼ਮਾਂ ਕੋਲੋਂ ਪੁਲਸ ਨੇ ਕੁੱਲ 158 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ ਬਸਤੀ ਸ਼ੇਖ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਇਨੋਵਾ ਨਾਕੇ ਤੋਂ ਕੁਝ ਦੂਰੀ ’ਤੇ ਆ ਕੇ ਰੁਕੀ, ਜਿਸ ਵਿਚੋਂ ਡਰਾਈਵਰ ਨੇ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੀ. ਆਈ. ਏ. ਦੀ ਟੀਮ ਨੇ ਡਰਾਈਵਰ ਨੂੰ ਕਾਬੂ ਕਰ ਲਿਆ। ਸ਼ੱਕ ਪੈਣ ’ਤੇ ਪੁਲਸ ਨੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 106 ਗ੍ਰਾਮ ਹੈਰੋਇਨ ਮਿਲੀ। ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਪਰਮਜੀਤ ਸਿੰਘ ਨਿਵਾਸੀ ਤੇਜਮੋਹਨ ਨਗਰ ਗਲੀ ਨੰਬਰ 1 ਵਜੋਂ ਹੋਈ।
ਜਾਂਚ ਵਿਚ ਪਤਾ ਲੱਗਾ ਕਿ ਵਿੱਕੀ ਗੁਰੂ ਰਵਿਦਾਸ ਚੌਕ ਵਿਚ ਟੈਕਸੀ ਸਟੈਂਡ ’ਤੇ ਗੱਡੀ ਚਲਾਉਂਦਾ ਹੈ। ਮੁਲਜ਼ਮ ਨੇ ਕਬੂਲਿਆ ਕਿ ਉਹ ਪਹਿਲਾਂ ਹੈਰੋਇਨ ਪੀਂਦਾ ਹੁੰਦਾ ਸੀ ਪਰ ਉਸ ਤੋਂ ਬਾਅਦ ਉਸ ਨੇ ਹੈਰੋਇਨ ਦੀ ਸਪਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਵਿੱਕੀ ਨੂੰ 2017 ਵਿਚ ਥਾਣਾ ਨੰਬਰ 2 ਦੀ ਪੁਲਸ ਨੇ ਦੇਸੀ ਕੱਟੇ ਅਤੇ 60 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਉਸ ਖ਼ਿਲਾਫ਼ ਗੁਰਾਇਆ ਥਾਣੇ ਵਿਚ ਵੀ ਨਸ਼ਾ ਵੇਚਣ ਦਾ ਕੇਸ ਦਰਜ ਹੈ ਅਤੇ ਥਾਣਾ ਨੰਬਰ 5 ਵਿਚ ਉਸ ਖ਼ਿਲਾਫ਼ 2014 ਵਿਚ 110 ਦਾ ਕਲੰਦਰਾ ਵੀ ਤਿਆਰ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਇਸੇ ਤਰ੍ਹਾਂ ਸਪੈਸ਼ਲ ਆਪਰੇਸ਼ਨ ਯੂਨਿਟ (ਐੱਸ. ਓ. ਯੂ.) ਦੀ ਟੀਮ ਨੇ ਵੀ ਕਪੂਰਥਲਾ ਚੌਕ ’ਚ ਲਾਏ ਨਾਕੇ ਦੌਰਾਨ ਇਕ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 52 ਗ੍ਰਾਮ ਹੈਰੋਇਨ ਅਤੇ 5 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਸੰਦੀਪ ਉਰਫ਼ ਦੀਪਾ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਗਰੀਨ ਫੀਲਡ ਮਜੀਠਾ ਰੋਡ, ਅੰਮ੍ਰਿਤਸਰ ਅਤੇ ਮਨੀ ਸੱਭਰਵਾਲ ਪੁੱਤਰ ਬੌਬੀ ਨਿਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜਾਂਚ ਵਿਚ ਪਤਾ ਲੱਗਾ ਕਿ ਸੰਦੀਪ ਮਜੀਠਾ ਰੋਡ ’ਤੇ ਮੋਬਾਇਲ ਰਿਪੇਅਰ ਦੀ ਦੁਕਾਨ ਚਲਾਉਂਦਾ ਹੈ। ਆਮਦਨੀ ਘੱਟ ਹੋਣ ’ਤੇ ਉਸਨੇ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਮਨੀ ਸੱਭਰਵਾਲ ਹੈਰੋਇਨ ਦੀ ਸਪਲਾਈ ਅਤੇ ਪੇਮੈਂਟ ਲੈਣ ਦਾ ਕੰਮ ਕਰਦਾ ਹੈ, ਜਦੋਂ ਕਿ ਸੰਦੀਪ ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਉਸ ਲਈ ਕਮੀਸ਼ਨ ਦੇ ਤੌਰ ’ਤੇ ਹੈਰੋਇਨ ਵੇਚਣ ਲੱਗਾ। ਪੁਲਸ ਦਾ ਕਹਿਣਾ ਹੈ ਕਿ ਤਿੰਨੋਂ ਮੁਲਜ਼ਮ ਕਿਥੋਂ-ਕਿਥੋਂ ਹੈਰੋਇਨ ਲਿਆਉਂਦੇ ਸਨ, ਇਸ ਦੇ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਤਿੰਨਾਂ ਨੂੰ ਰਿਮਾਂਡ ’ਤੇ ਲਿਆ ਹੈ। ਵਿਕਰਮਜੀਤ ਕੋਲੋਂ ਬਰਾਮਦ ਹੋਈ ਇਨੋਵਾ ਉਸਦੀ ਖੁਦ ਦੀ ਨਿਕਲੀ ਹੈ।

ਇਹ ਵੀ ਪੜ੍ਹੋ : ਜਲੰਧਰ: ਜਠੇਰਿਆਂ ਦੇ ਸਥਾਨ ’ਤੇ ਮੁੱਖ ਸੇਵਾਦਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸੇਵਾਦਾਰ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News